ਚੰਡੀਗੜ੍ਹ : ਮਨੁੱਖੀ ਅਧਿਕਾਰ ਮੰਚ ਰਜਿਸਟਰ ਪੰਜਾਬ ਭਾਰਤ ਦੀ ਇਕ ਮੀਟਿੰਗ ਸੈਕਟਰ 44ਏ ਚੰਡੀਗੜ੍ਹ ਵਿਖੇ ਐਡਵੋਕੇਟ ਰੇਨੂੰ ਰਿਸ਼ੀ ਗੌਤਮ ਚੇਅਰਪਰਸਨ ਇਸਤਰੀ ਵਿੰਗ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਕੌਮੀ ਚੇਅਰਮੈਨ ਯੂਥ ਵਿੰਗ ਦਵਿੰਦਰ ਸਿੰਘ ਭਰਤੀਆ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਕੁਲਦੀਪ ਕੌਰ ਨੂੰ ਚੇਅਰਪਰਸਨ ਇਸਤਰੀ ਵਿੰਗ ਪੰਜਾਬ, ਮਨਜੀਤ ਕੌਰ ਨੂੰ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ, ਗੁਰਤੇਜ ਸਿੰਘ ਨੂੰ ਅਡਵਾਈਜ਼ਰ ਚੰਡੀਗੜ੍ਹ, ਅਮਰਜੀਤ ਕੌਰ ਨੂੰ ਉਪ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ, ਸਾਹਿਬ ਕੁੰਵਰ ਸਿੰਘ ਚੇਅਰਮੈਨ ਯੂਥ ਵਿੰਗ ਚੰਡੀਗੜ੍ਹ ਅਤੇ ਇੰਦਰਜੀਤ ਕੌਰ ਮੀਤ ਪ੍ਰਧਾਨ ਮੋਹਾਲੀ ਨੂੰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਐਨ ਜੀ ਓ ਸਮਾਜ ਵਿੱਚ ਵੱਡੇ ਪੱਧਰ ਤੇ ਕੰਮ ਕਰ ਰਹੀਆਂ ਹਨ ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਹਰ ਖੇਤਰ ਵਿੱਚ ਅੱਗੇ ਹੋ ਆਪਣਾ ਯੋਗਦਾਨ ਪਾਉਂਦੀਆਂ ਆਉਂਦੀਆਂ ਹਨ। ਪ੍ਰੰਤੂ ਸਰਕਾਰਾਂ ਇਨ੍ਹਾਂ ਵੱਲੋਂ ਕੀਤੇ ਕੰਮਾਂ ਨੂੰ ਮੱਦੇਨਜ਼ਰ ਰੱਖਦਿਆਂ ਕੋਈ ਵਿਸ਼ੇਸ਼ ਪੈਕੇਜ ਨਹੀਂ ਦੇ ਰਹੀ। ਨਵੇਂ ਅਹੁਦੇਦਾਰਾਂ ਨੇ ਕਿਹਾ ਕਿ ਜੋ ਸਾਨੂੰ ਸੰਸਥਾ ਵੱਲੋਂ ਜ਼ੁਮੇਵਾਰੀ ਦਿੱਤੀ ਗਈ ਹੈ ਅਸੀਂ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਹਰਪ੍ਰੀਤ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਅਮਨਜੀਤ ਕੌਰ ਅਤੇ ਨੀਲਮ ਮਾਣਕ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ ।
0 Comments