ਕਾਲਕਾ : ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪੰਚਕੂਲਾ ਦੇ ਬਲਾਕ ਕਾਲਕਾ ਵਿਖੇ ਜ਼ਿਲ੍ਹਾ ਪ੍ਰਧਾਨ ਮੁਖਤਿਆਰ ਸਿੰਘ ਮਹਿਤਾ ਦੀ ਪ੍ਰਧਾਨਗੀ ਹੇਠ ਮਿਲਾਵਟੀ ਦੁੱਧ ਅਤੇ ਪਨੀਰ ਤੋਂ ਬਣੀਆਂ ਮਠਿਆਈਆਂ ਅਤੇ ਗੱਤੇ ਦੇ ਡੱਬਿਆਂ ਸਮੇਤ ਮਠਿਆਈਆਂ ਤੋਲਣ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਪ੍ਰਮੋਦ ਕੁਮਾਰ ਜੈਨ ਚੇਅਰਮੈਨ ਸਟੇਟ ਹਰਿਆਣਾ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਨਰੇਸ਼ ਚੰਦਰ ਨੂੰ ਚੇਅਰਮੈਨ ਬਲਾਕ ਕਾਲਕਾ, ਸੰਨਦੀਪ ਰਾਣਾ ਨੂੰ ਉਪ ਪ੍ਰਧਾਨ, ਇੰਦਰ ਪਾਲ ਨੂੰ ਉਪ ਚੇਅਰਮੈਨ, ਅਤੇ ਅਕਬਰ ਅਲੀ ਨੂੰ ਅਡਵਾਈਜ਼ਰ ਜ਼ਿਲ੍ਹਾ ਯਮਨਾ ਨਗਰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਇੱਕ ਜੁੱਟ ਹੋਣਾ ਅਤਿਅੰਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰਨ ਵਾਲੇ ਦੇਸ਼ ਅਤੇ ਸਮਾਜ ਦੇ ਦੁਸ਼ਮਣ ਇਹ ਕਿਉਂ ਨਹੀਂ ਸੋਚ ਰਹੇ ਕਿ ਇਨ੍ਹਾਂ ਮਿਲਾਵਟੀ ਚੀਜ਼ਾਂ ਨੂੰ ਖਾਣ ਵਾਲੇ ਸਾਡੇ ਬੱਚੇ ਵੀ ਹੋ ਸਕਦੇ ਹਨ ਕੀ ਉਹ ਆਪਣੇ ਬੱਚਿਆਂ ਨੂੰ ਜ਼ਹਿਰ ਦੇਣ ਲਈ ਪੈਸੇ ਕਰਕੇ ਇਹ ਘਿਨਾਉਣੀਆਂ ਹਰਕਤਾਂ ਕਰ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਹ ਸਾਰਾ ਕੁਝ ਸ਼ਰੇਆਮ ਹੋ ਰਿਹਾ ਹੈ ਇਸ ਨੂੰ ਬੰਦ ਕਰਨ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਨਵੇਂ ਅਹੁਦੇਦਾਰਾਂ ਨੇ ਕਿਹਾ ਕਿ ਸੰਸਥਾ ਵੱਲੋਂ ਦਿਤੀ ਗਈ ਜ਼ੁਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ, ਰਸ਼ਮੀ ਦੇਵੀ ਖੁਰਾਨਾ, ਅਮਨਪ੍ਰੀਤ ਸਿੰਘ, ਡਾਕਟਰ ਅਮਰ ਸਿੰਘ, ਵਿਪੁਲ ਖੁਰਾਨਾ, ਵਰੁਨ ਕੁਮਾਰ, ਪ੍ਰਵੀਨ ਕੁਮਾਰ ਕਾਲਾ, ਰਣਜੀਤ ਸਿੰਘ, ਰਜਨੀ ਬਾਲਾ, ਤੁਸ਼ਾਰ ਬਿੰਦੂ, ਅਤੇ ਡਾਕਟਰ ਸਿਮਰਨ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
0 Comments