ਜਲੰਧਰ 25 ਸਤੰਬਰ (ਮਨੀ ਕੁਮਾਰ) ਬੀਤੇ ਦਿਨੀਂ ਪੁਲਿਸ ਪ੍ਰਸ਼ਾਸਨ ਵਲੋਂ ਪੰਜਾਬ ਭਰ ਵਿੱਚ ਕੀਤੀਆਂ ਤਬਦੀਲੀਆਂ ਅਨੁਸਾਰ ਬੰਗਾ (ਨਵਾਂ ਸ਼ਹਿਰ) ਤੋਂ ਜਲੰਧਰ ਏਸੀਪੀ ਲੱਗਣ ਤੇ ਅਮਰਨਾਥ ਜੀ ਦਾ ਭਰਵਾਂ ਸਵਾਗਤ ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਵਲੋਂ ਆਪਣੀ ਟੀਮ ਸਮੇਤ ਕੀਤਾ ਗਿਆ।
ਇਸ ਮੌਕੇ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਅਮਰਨਾਥ ਜੀ ਨੂੰ ਮੈਂ ਉਸ ਸਮੇਂ ਤੋਂ ਜਾਣਦਾ ਹਾਂ ਜਦ ਉਹ ਜੰਡੂ ਸਿੰਘਾ ਪੁਲਿਸ ਚੌਕੀ ਵਿੱਚ ਏ.ਐਸ.ਆਈ. ਸੀ । ਉਹ ਬਹੁਤ ਹੀ ਮਿੱਠ ਬੋਲੜੇ ਤੇ ਇਮਾਨਦਾਰ ਅਫਸਰ ਹਨ । ਜਿਨ੍ਹਾਂ ਨੇ ਆਪਣੀ ਡਿਊਟੀ ਦੋਰਾਨ ਕਦੇ ਕਿਸੇ ਨਾਲ ਧੱਕਾ ਕੀਤਾ ਹੈ ਤੇ ਨਾ ਹੀ ਹੋਣ ਦਿੱਤਾ ਹੈ। ਇਸ ਮੋਕੇ ਖ਼ਾਸ ਜਲੰਧਰ ਸ਼ਹਿਰ ਵਿੱਚ ਪ੍ਰਫੁੱਲਤ ਹੁੰਦੇ ਜਾ ਰਹੇ ਨਸ਼ੇ, ਭਿ੍ਸਟਾਚਾਰ ਅਤੇ ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਆਪਸੀ ਵਿਚਾਰਾਂ ਦੀ ਕੀਤੀਆਂ ਗਈਆਂ।
ਸ੍ਰੀ ਅਰੋੜਾ ਦੇ ਨਾਲ ਪਵਨ ਕੁਮਾਰ ਟੀਨੂੰ, ਸੁਮੀਤ ਕੁਮਾਰ, ਗੁਰਪ੍ਰੀਤ ਸਿੰਘ ਗੋਪੀ, ਰਾਜ ਕੁਮਾਰ ਸਾਕੀ, ਉਸਤਾਦ ਰਾਓ, ਸੰਨੀ ਸਹੋਤਾ, ਡਾਂ ਸ਼ਹਿਨਾਜ ਮੁਹੰਮਦ, ਮੀਤ ਭਲਵਾਨ, ਯੁਵਾ ਆਗੂ ਮਨੀ ਕੁਮਾਰ, ਜੌਨੀ ਬਾਊਸਰ, ਅਰੋਹੀ ਕੁਮਾਰ ਆਦਿ ਨੇ ਵੀ ਏਸੀਪੀ ਅਮਰਨਾਥ ਜੀ ਦਾ ਸਵਾਗਤ ਕਰਦੇ ਹੋਏ ਇਹੀ ਭਰੋਸਾ ਦਿਵਾਇਆ ਕਿ ਅਗਰ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣਗੇ ਤਾਂ ਅਸੀਂ ਦਿਨ-ਰਾਤ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਇਸ ਮੌਕੇ ਸਾਰਿਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਮਰਨਾਥ ਜੀ ਵਰਗੇ ਮਿਹਨਤੀ ਤੇ ਇਮਾਨਦਾਰ ਅਫਸਰ ਸਾਡੇ ਜਲੰਧਰ ਸ਼ਹਿਰ ਨੂੰ ਦਿੱਤੇ ।
0 Comments