ਜਲੰਧਰ 6 ਅਗਸਤ (ਬਿਊਰੌ)- ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦੇਣ ਤੋਂ ਉਪਰੰਤ ਹਰਕਮਲਪ੍ਰੀਤ ਸਿੰਘ ਖੱਖ ਨੇ ਬੀਤੇ ਦਿਨੀਂ ਐਸ.ਐਸ.ਪੀ ਜਲੰਧਰ ਦੇਹਾਤੀ ਵਜੋਂ ਕਮਾਨ ਸੰਭਾਲਣ ਤੇ ਉਨ੍ਹਾਂ ਦਾ ਸ਼ਿਵਸੈਨਾ ਸਟਾਰ ਫੋਰਸ ਵਲੋਂ ਬੁੱਕੇ ਭੇਟ ਕਰਦੇ ਹੋਏ ਸਵਾਗਤ ਕੀਤਾ ਗਿਆ। ਇਸ ਮੋਕੇ ਪੰਜਾਬ ਪ੍ਰਭਾਰੀ ਰਾਜ ਕੁਮਾਰ ਅਰੋੜਾ ਵੱਲੋ ਐਸ.ਐਸ.ਪੀ ਸਾਹਿਬ ਨਾਲ ਦੇਹਾਤੀ ਏਰੀਏ ਵਿੱਚ ਨਸ਼ੇ ਦੇ ਖਾਤਮੇ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਖਿਲਾਫ ਪੁਲਿਸ ਦਾ ਵਿਸ਼ੇਸ਼ ਸਹਿਯੋਗ ਕਰਨ ਦੀ ਗੱਲ ਵੀ ਹੋਈ। ਇਸ ਮੋਕੇ ਰਾਜ ਕੁਮਾਰ ਅਰੋੜਾ ਦੇ ਨਾਲ ਰਾਜ ਕੁਮਾਰ ਸਾਕੀ, ਅਮਿਤ ਭੱਟੀ, ਸੁਮੀਤ ਕੁਮਾਰ, ਵਰਮਾ ਜੀ, ਗੁਰਪ੍ਰੀਤ ਸਿੰਘ, ਹਰੀਸ਼ ਕੁਮਾਰ, ਮਨੀ ਕੁਮਾਰ ਅਰੋੜਾ, ਅਰੋਹੀ ਕੁਮਾਰ, ਮੀਤ ਭਲਵਾਨ ਆਦਿ ਨੇ ਵੀ ਸ਼ਿਰਕਤ ਕਰਦੇ ਹੋਏ ਵਿਚਾਰ ਸਾਂਝੇ ਕੀਤੇ ਅਤੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਜਲੰਧਰ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਵਿੱਚ ਉਹ ਸਾਰੇ ਹੀ ਪੁਲਿਸ ਦਾ ਪੁਰਜ਼ੋਰ ਸਹਿਯੋਗ ਦੇਣਗੇ।
0 Comments