ਮਨੁੱਖੀ ਅਧਿਕਾਰ ਮੰਚ ਵੱਲੋਂ ਖਰੜ ਵਿਖੇ ਮਨਾਇਆ ਗਿਆ ਅਧਿਆਪਕ ਦਿਵਸ - ਡਾਕਟਰ ਖੇੜਾ

ਖਰੜ : ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਕਟਾਣੀ ਰੈਸਟੋਰੈਂਟ ਚੰਡੀਗੜ੍ਹ ਰੋਡ ਖਰੜ ਵਿਖੇ ਜ਼ਿਲ੍ਹਾ ਚੇਅਰਮੈਨ ਯੂਥ ਵਿੰਗ ਗੁਰਪ੍ਰੀਤ ਸਿੰਘ ਝਾਮਪੁਰ ਦੀ ਪ੍ਰਧਾਨਗੀ ਹੇਠ ਅਧਿਆਪਕ ਦਿਵਸ 05 ਸਤੰਬਰ ਨੂੰ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀ ਮੁੱਖ ਸਕੱਤਰ ਇਸਤਰੀ ਵਿੰਗ ਬਲਵਿੰਦਰ ਕੌਰ ਅਤੇ ਜੀਵਨ ਕੁਮਾਰ ਬਾਲੂ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਹੋਣਹਾਰ ਅਧਿਆਪਕਾਂ ਦਾ ਹੌਂਸਲਾ ਬੁਲੰਦ ਕਰਨ ਲਈ ਸਨਮਾਨ ਪੱਤਰ ਰਾਹੀਂ ਜਿਨ੍ਹਾਂ ਵਿੱਚ ਮਨਜੀਤ ਕੌਰ ਸਕੂਲ ਹੈੱਡ ਅਧਿਆਪਕਾ , ਮਨਦੀਪ ਕੌਰ ਖਰੜ, ਵੈਸਾਖਾ ਜੋਸ਼ੀ ਸਿੱਧੂ ਅਤੇ ਸਤਵੀਰ ਕੌਰ ਨੂੰ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਅਧਿਆਪਕ ਦਿਵਸ ਦੀ ਸਮੂਹ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ । ਅਧਿਆਪਕ ਦੀ ਡਿਊਟੀ ਸੰਤ ਵਰਗੀ ਹੁੰਦੀ ਹੈ ਜਿਵੇਂ ਇਕ ਸੰਤ ਜੰਗਿਆਸੂ ਦਾ ਜੀਵਨ ਘੜਦਾ ਹੈ ਤਿਵੇਂ ਹੀ ਇਕ ਅਧਿਆਪਕ ਵਿਦਿਆਰਥੀ  ਦਾ ਜੀਵਨ ਘੜਦਾ ਹੈ। ਬੱਚੇ ਅਤੇ ਅਧਿਆਪਕ ਦਾ ਆਪਸੀ ਰਿਸ਼ਤਾ ਬੜਾ ਹੀ ਸੂਖ਼ਮਤਾ ਵਾਲਾ ਹੁੰਦਾ ਹੈ। ਬੱਚੇ ਦਾ ਮਨ ਕੱਚੀ ਸਲੇਟ ਵਾਂਗੂੰ ਹੁੰਦਾ ਹੈ। ਅਧਿਆਪਕ ਉਸ ਨੂੰ ਹਮੇਸ਼ਾ ਚੰਗਾ ਇਨਸਾਨ ਬਣਾਉਣ ਲਈ ਸ਼ਿਖਸ਼ਾ ਦਿੰਦਾ ਹੈ। ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ, ਮਨਜੀਤ ਕੌਰ ਪ੍ਰਧਾਨ ਚੰਡੀਗੜ੍ਹ , ਹਰਪ੍ਰੀਤ ਕੌਰ, ਅੰਗਰੇਜ਼ ਸਿੰਘ, ਪ੍ਰਕਾਸ਼ ਕੌਰ, ਅਮਨਜੀਤ ਕੌਰ, ਕਿਰਨ ਮਸੀਹ, ਦਰਸ਼ਨ ਸਿੰਘ, ਜਵਾਲਾ ਸਿੰਘ ਆਦਿ ਨੇ ਵੀ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ।

Post a Comment

0 Comments