ਜਲੰਧਰ, (ਬਿਊਰੌਂ) - ਜਲੰਧਰ ਰਣਵੀਰ ਕਲਾਸਿਕ ਪੈਲੇਸ ਸਾਮ੍ਹਣੇ ਮੇਨ ਨੈਸ਼ਨਲ ਹਾਈਵੇ ਰੋਡ ਉੱਤੇ ਕੁੜ੍ਹੇ ਕਚਰੇ ਦੇ ਲੱਗੇ ਹੋਏ ਢੇਰ ਸਵੱਛ ਭਾਰਤ ਅਭਿਆਨ ਦੀ ਮੁਹਿੰਮ ਦੀ ਕਾਰਵਾਈ ਜਲੰਧਰ ਜਿਲ੍ਹੇ ਵਿਖੇ ਕਿੱਥੇ ਤੱਕ ਅਸਲ ਤੌਰ ਉਤੇ ਪੁੱਜੀ ਇਹ ਸਭ ਇਹ ਦ੍ਰਿਸ਼ ਦਰਸ਼ਾ ਰਿਹਾ ਹੈ।
ਹਮਸਫਰ ਯੂਥ ਕਲੱਬ ਮੁੱਖ ਅਧਿਕਾਰੀ ਰੋਹਿਤ ਭਟੋਆ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਦੇ ਰੋਡ ਉੱਤੇ ਇਸ ਤਰ੍ਹਾ ਦੀ ਤਸਵੀਰ ਨਗਰ ਨਿਗਮ ਜਲੰਧਰ ਹਾਈਵੈ ਤੇ ਜ਼ਿਲਾ ਜਲੰਧਰ ਪ੍ਰਸ਼ਾਸਨ ਦੀ ਜਿੰਮੇਵਾਰੀ ਤੇ ਹਕੀਕਤ ਨੂੰ ਬਿਆਨ ਕਰ ਰਹੀ ਹੈ ਇਕ ਪਾਸੇ ਸਵੱਛ ਭਾਰਤ ਅਭਿਆਨ ਦੀ ਮੁਹਿੰਮ ਪੂਰੇ ਭਾਰਤ ਦੇਸ਼ ਵਿੱਚ ਚਲਾਈ ਜਾ ਰਹੀ ਹੈ ਦੂਜੇ ਪਾਸੇ ਪ੍ਰਸ਼ਾਸਨ ਨਗਰ ਨਿਗਮ ਹਾਈਵੇ ਅਥਾਰਟੀ ਵੱਲੋਂ ਜਿਸ ਤਰੀਕੇ ਦੇ ਨਾਲ ਇਸ ਜਿੰਮੇਵਾਰੀ ਨੂੰ ਨਿਭਾਇਆ ਜਾ ਰਿਹਾ ਇਹ ਤਸਵੀਰ ਹਮਸਫਰ ਯੂਥ ਕਲੱਬ ਵੱਲੋਂ ਆਪ ਜੀ ਦੇ ਸਮੁੱਖ ਰੂਬਰੂ ਕੀਤੀ ਜਾ ਰਹੀ ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਸੰਬੰਧਿਤ ਵਿਭਾਗ ਦੇ ਸੰਪੂਰਨ ਅਧਿਕਾਰੀ ਕਿੰਨੀ ਤਰੀਕੇ ਦੇ ਨਾਲ ਜਿੰਮੇਵਾਰੀ ਨੂੰ ਨਿਭਾ ਰਹੇ ਹਨ।
ਹਮਸਫਰ ਯੂਥ ਕਲੱਬ ਡਾਇਰੈਕਟਰ ਪੂਨਮ ਭਟੋਆ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਵਿੱਚ ਅਜਿਹੇ ਥਾਵਾਂ ਉੱਤੇ ਜਿੱਥੇ ਕੂੜੇ ਕਚਰੇ ਦੇ ਢੇਰ ਲੱਗੇ ਹੋਏ ਹੁੰਦੇ ਹਨ ਸਭ ਤੋਂ ਵੱਧ ਬਿਮਾਰੀ ਡੇਂਗੂ ਬੈਕਟੀਰੀਆ ਦੇ ਪੈਦਾ ਹੋਣ ਦਾ ਖਤਰਾ ਅਜਿਹੇ ਥਾਵਾਂ ਉੱਤੇ ਹੀ ਹੁੰਦਾ ਹੈ ਜਿਸ ਦੀ ਸਾਫ ਸਫਾਈ ਹੋਣੀ ਬਹੁਤ ਲਾਜ਼ਮੀ ਹੈ ਤਾਂ ਕਿ ਸ਼ਹਿਰ ਵਾਸੀਆਂ ਨੂੰ ਇਸ ਗੰਦਗੀ ਦੇ ਕੋਲੋਂ ਪੈਦਾ ਹੋਣ ਵਾਲੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ/ ਵਿਦਿਆਰਥਣ ਸੋਹੁੰਗਨੀ ਨੇ ਦੱਸਿਆ ਕਿ ਜਦੋਂ ਵੀ ਮੈਂ ਆਪਣੇ ਮਮਾ ਪਾਪਾ ਦੇ ਨਾਲ ਸਕੂਲ ਜਾ ਰਹੀ ਹੁੰਦੀ ਤਾਂ ਮੈਨੂੰ ਇਸ ਰਾਸਤੇ ਉੱਤੋਂ ਗੁਜਰਨਾ ਪੈਂਦਾ ਹੈ ਜਿਸ ਕਾਰਨ ਆਉਂਦੇ ਜਾਂਦੇ ਸਮੇਂ ਮੂੰਹ ਢੱਕ ਕੇ ਬੜੇ ਮੁਸ਼ਕਿਲ ਦੇ ਨਾਲ ਇਸ ਰਸਤੇ ਦੇ ਕੋਲੋਂ ਨਿਕਲਣਾ ਪੈਂਦਾ ਹੈ ਉਸ ਨੰਨੀ ਬੱਚੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਮੇਰੇ ਨਾਲ ਨਾਲ ਆਉਂਦੇ ਜਾਂਦੇ ਲੋਕਾਂ ਨੂੰ ਵੀ ਬਹੁਤ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਸਾਫ ਸਫ਼ਾਈ ਜਲਦੀ ਤੋਂ ਜਲਦੀ ਕੀਤੀ ਜਾਣੀ ਚਾਹੀਦੀ ਹੈ
ਇਸ ਲਈ ਜਲੰਧਰ ਨਗਰ ਨਿਗਮ ਹਾਈਵੇਅ ਆਫ ਅਥਾਰਟੀ ਨੂੰ ਹਮਸਫਰ ਯੂਥ ਕਲੱਬ ਸਮੂਹ ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਦੇ ਸਾਫ ਸਫਾਈ ਜਿੰਨੀ ਜਲਦੀ ਹੋ ਸਕੇ ਕੀਤੀ ਜਾ ਸਕੇ ਤਾਂ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਇਸਦੀ ਦਸ਼ਾ ਹੋਰ ਨਾ ਵਿਗੜੇ ਤੇ ਬਿਮਾਰੀਆਂ ਨੂੰ ਪੈਦਾਵਾਰ ਤੋਂ ਰੋਕਿਆ ਜਾ ਸਕੇ । ਇਸ ਮੌਕੇ ਹਮਸਫਰ ਯੂਥ ਕਲੱਬ ਮੁੱਖ ਅਧਿਕਾਰੀ ਰੋਹਿਤ ਭਟੋਆ ਡਾਇਰੈਕਟਰ ਪੂਨਮ ਭਟੋਆ ਪੌਦਾਰ ਪ੍ਰੇਪ ਇੰਟਰਨੇਸ਼ਨਲ ਸਕੂਲ਼ ਵਿੱਦਿਆਰਥੀ ਸੋਹੰਗਨੀ ਮੌਜੂਦ ਸਨ
0 Comments