ਅਮਰਜੀਤ ਸਿੰਘ ਜੰਡੂ ਸਿੰਘਾ- ਨਗਰ ਵਿੱਚ ਮੌਜੂਦ ਦੀ ਜੰਡੂ ਸਿੰਘਾ ਦੁੱਧ ਉਤਪਾਦਕ ਸਹਿਕਾਰੀ ਸਭਾ ਰਜ਼ਿ ਲਿਮਿਟਡ ਵੱਲੋਂ 26ਵਾਂ ਬੋਨਸ ਵੰਡ ਸਮਾਰੋਹ 25 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਭਾ ਦੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਕਰਵਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਪ੍ਰਧਾਨ ਰਮੇਸ਼ ਕੁਮਾਰ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੰਘਾ, ਸੈਕਟਰੀ ਪ੍ਰੀਤਕਮਲ ਨੇ ਦਸਿਆ ਕਿ ਇਸ ਸਲਾਨਾ ਸਮਾਗਮ ਵਿੱਚ 131 ਲਾਭਪਾਤਰੀਆਂ ਨੂੰ ਬੋਨਸ ਵੰਡਿਆ ਜਾਵੇਗਾ ਅਤੇ ਇਸ ਸਮਾਗਮ ਵਿੱਚ ਵੇਰਕਾ ਪਲਾਟ ਜਲੰਧਰ ਦੇ ਸੀਨੀਅਰ ਅਧਿਕਾਰੀ ਉਚੇਚੇ ਤੋਰ ਤੇ ਸ਼ਿਰਕਤ ਕਰਕੇ ਦੁੱਧ ਉਤਪਾਦਕਾ ਨੂੰ ਸੰਬੋਧਨ ਕਰਨਗੇ।
0 Comments