ਪਿੰਡ ਕੋਟਲੀ ਥਾਨ ਸਿੰਘ ਵਿਖੇ 500 ਮਰੀਜਾਂ ਦੀਆਂ ਅੱਖਾਂ ਦਾ ਹੋਇਆ ਮੁਆਇੰਨਾਂ


40 ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਵਾਸਤੇ ਹੋਈ ਚੋਣ, 200 ਮਰੀਜ਼ਾਂ ਨੂੰ ਐਨਕਾਂ ਫ੍ਰੀ ਦਿੱਤੀਆਂ ਗਈਆਂ।

ਅਮਰਜੀਤ ਸਿੰਘ ਜੰਡੂ ਸਿੰਘਾ- ਅਮਰੀਕਾ ਦੀ ਸਮਾਜ ਸੇਵੀ ਸੰਸਥਾ ਯੁਨਾਇਟਿਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਸ. ਮਨਜੀਤ ਸਿੰਘ ਢੀਂਡਸਾ, ਸਰਬਜੀਤ ਕੌਰ ਢੀਂਡਸਾ ਅਤੇ ਪਰਿਵਾਰ ਵਲੋਂ ਆਪਣੇ ਮਾਤਾ ਪਿਤਾ ਦੀ ਨਿੱਘੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਅਤੇ ਚੈੱਕ-ਅੱਪ ਕੈਂਪ ਗਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਤਸੰਗ ਸਭਾ, ਕੋਟਲੀ ਥਾਨ ਸਿੰਘ ਵਿਖੇ ਤੀਰਥ ਸਿੰਘ ਸੰਧਰ ਤੇ ਪਰਮਜੀਤ ਸਿੰਘ ਸੰਧਰ ਦੀ ਨਿਗਰਾਨੀ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾ. ਅਮਨਦੀਪ ਸਿੰਘ ਅਰੋੜਾ (ਅਰੋੜਾ ਅੱਖਾਂ ਦਾ ਹਸਪਤਾਲ) ਦੀ ਟੀਮ ਵਿੱਚ ਅੱਖਾਂ ਦੀ ਜਾਂਚ ਤੇ ਇਲਾਜ ਕਰਨ ਲਈ ਡਾ. ਵਿਜੇ ਲਕਸ਼ਮੀਂ, ਸਟਾਫ ਵਿੱਚ ਰੋਬਿੰਨ, ਮਨੋਜ, ਕਾਜਲ, ਮੰਨਤ ਪਿੰਡ ਕੋਟਲੀ ਥਾਨ ਸਿੰਘ ਪੁੱਜੇ। ਇਸ ਕੈਂਪ ਵਿੱਚ 500 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇੰਨਾਂ ਕੀਤਾ ਗਿਆ ਤੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਇਸ ਕੈਂਪ ਮੌਕੇ ਤੇ 40 ਮਰੀਜ਼ਾਂ ਦੀ ਚੋਣ ਆਪਰੇਸ਼ਨ ਵਾਸਤੇ ਕੀਤੀ ਗਈ। ਜੋ ਕਿ ਅਰੋੜਾ ਆਈ ਹਸਪਤਾਲ ਵਿਖੇ ਕੀਤੇ ਜਾਣਗੇ ਅਤੇ 200 ਦੇ ਕਰੀਬ ਮਰੀਜ਼ਾਂ ਨੂੰ ਐਨਕਾਂ ਵੀ ਫ੍ਰੀ ਦਿੱਤੀਆਂ ਗਈਆਂ। ਇਸ ਕੈਂਪ ਮੌਕੇ ਤੇ ਹਲਕਾ ਆਦਮਪੁਰ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ, ਪਿੰਡ ਦੇ ਨਵੇਂ ਸਰਪੰਚ ਕੁਲਦੀਪ ਕੌਰ ਤੇ ਉਨ੍ਹਾਂ ਦੇ ਪੁੱਤਰ ਸਤਵੀਰ ਸਿੰਘ ਵੀ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੌਕੇ ਮਰੀਜ਼ਾਂ ਦੀ ਸਹੂਲਤ ਵਾਸਤੇ ਗੁਰੂ ਕੇ ਲੰਗਰ ਵੀ ਲਗਾਏ ਗਏ। ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਸ. ਰਛਪਾਲ ਸਿੰਘ ਢੀਂਡਸਾ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਤੇ ਤੀਰਥ ਸਿੰਘ ਸੰਧਰ, ਪਰਮਜੀਤ ਸਿੰਘ ਸੰਧਰ ਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। 

Post a Comment

0 Comments