ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ 6 ਤੋਂ 13 ਅਕਤੂਬਰ ਤੱਕ ਵਿਸ਼ੇਸ਼ ਸਮਾਗਮ : ਅੰਮ੍ਰਿਤ ਸੰਚਾਰ 12 ਨੂੰ


ਭਾਈ ਸੁਖਦੇਵ ਸਿੰਘ ਡੱਲਾ ਸੁਲਤਾਨਪੁਰ ਲੋਧੀ ਵਾਲੇ ਪਹੁੰਚੇ

ਔਕਲੈਂਡ 04 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)- ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ 12ਵਾਂ ਮਹਾਨ ਮਾਤਾ ਸੁਲੱਖਣੀ ਜੀ ਨਾਮ ਅਭਿਆਸ ਕਮਾਈ ਸਮਾਗਮ 06 ਅਕਤੂਬਰ ਤੋਂ 13 ਅਕਤੂਬਰ ਤੱਕ ਹੋ ਰਿਹਾ ਹੈ। ਸਵੇਰੇ ਅੰਮ੍ਰਿਤ ਵੇਲੇ 3.45 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਰੋਜ਼ਾਨਾ ਦੇ ਸਮਾਗਮ ਸ਼ੁਰੂ ਹੋਣਗੇ ਅਤੇ ਰਾਤ 8 ਵਜੇ ਤੱਕ ਜਾਰੀ ਰਿਹਾ ਕਰਨਗੇ। ਇਸ ਦੌਰਾਨ ਨਿਤਨੇਮ, ਨਾਮ ਸਿਮਰਨ, ਕੀਰਤਨ ਅਤੇ ਕਥਾ ਦੇ ਪ੍ਰਵਾਹ ਚੱਲਣਗੇ। 12 ਅਕਤੂਬਰ ਨੂੰ ਦੁਪਹਿਰ 12 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਇਸੇ ਦਿਨ ਗੁਰਬਾਣੀ ਕੰਠ, ਕੀਰਤਨ ਅਤੇ ਦਸਤਾਰ ਸਜਾਓ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਭਾਈ ਸੁਖਦੇਵ ਸਿੰਘ ਡੱਲਾ ਸੁਲਤਾਨਪੁਰ ਲੋਧੀ ਵਾਲੇ ਪਹੁੰਚੇ, ਇਨ੍ਹਾਂ ਸਮਾਗਮਾਂ ਵਿਚ ਗੁਰਬਾਣੀ ਕਥਾ ਦੇ ਨਾਲ ਸੰਗਤਾਂ ਨੂੰ ਜੋੜਨ ਦੇ ਲਈ ਭਾਈ ਸੁਖਦੇਵ ਸਿੰਘ ਡੱਲਾ ਸੁਲਤਾਨਪੁਰ ਲੋਧੀ ਵਾਲੇ ਪਹੁੰਚ ਗਏ ਹਨ। ਅੱਜ ਪਹਿਲਾਂ ਔਕਲੈਂਡ ਏਅਰਪੋਰਟ ਵਿਖੇ ਅਤੇ ਫਿਰ ਲੋਕਲ ਫਲਾਈਟ ਰਾਹੀਂ ਨੇਪੀਅਰ ਹਵਾਈ ਅੱਡੇ ਉਤੇ ਪੁੱਜਣ ’ਤੇ ਉਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਨੂੰ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ ਗਈ ਹੈ।

Post a Comment

0 Comments