ਵੈਦ ਬਲਜਿੰਦਰ ਰਾਮ ਸਾਹਿਬਜੋਤ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ, ਨਾਲ ਉਨ੍ਹਾਂ ਦਾ ਸਮੂਹ ਟੀਮ ਦੇ ਮੈਂਬਰ।
ਹੁਸ਼ਿਆਰਪੁਰ/ਜਲੰਧਰ 04 ਅਕਤੂਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਸਰਬ ਸਾਂਝਾ ਦਰਬਾਰ ਪਿੰਡ ਕਾਂਟੀਆਂ ਵਿਖੇ ਸੂਫੀ ਸੰਤ ਨਸ਼ੀਬ ਸ਼ਾਹ ਜੀ ਤੇ ਹਜ਼ੂਰ ਬੀਬੀ ਨਸੀਬ ਕੌਰ ਜੀ ਦੇ 82ਵੇਂ ਮਹਾਨ ਪ੍ਰਗਟ ਦਿਵਸ ਮੌਕੇ ਤੇ ਦਰਬਾਰ ਦੇ ਗੱਦੀਨਸ਼ੀਨ ਸਾਹਿਬਜੋਤ ਮਹਾਰਾਜ ਜੀ ਦੀ ਅਗਵਾਹੀ ਵਿੱਚ ਆਰੋਗਿਆ ਆਯੂਰਵੈਦਿਕ ਕਲੀਨਿਕ ਪਿੰਡ ਖੜਕਾਂ ਜਿਲ੍ਹਾ ਹੁਸ਼ਿਆਰਪੁਰ ਦੇ ਮੁੱਖ ਵੈਦ ਬਲਜਿੰਦਰ ਰਾਮ ਖੜਕਾਂ ਤੇ ਉਨ੍ਹਾਂ ਦੀ ਸਮੂਹ ਟੀਮ ਵੱਲੋਂ ਸਮੂਹ ਸੰਗਤਾਂ ਨੂੰ ਸਿਹਤ ਸੇਵਾਵਾਂ ਦੇਣ ਇੱਕ ਵਿਸ਼ਾਲ ਮੈਡੀਕਲ ਕੈਂਪ ਦਾ ਆਯੋਜ਼ਨ ਕੀਤਾ ਗਿਆ।
ਇਸ ਕੈਂਪ ਦਾ ਸ਼ੁੱਭ ਅਰੰਭ ਸਤਿਕਾਰਯੋਗ ਦਰਬਾਰ ਦੇ ਗੱਦੀਨਸ਼ੀਨ ਸਾਹਿਬਜੋਤ ਮਹਾਰਾਜ ਜੀ ਨੇ ਸ਼ੁੱਭ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤਾ। ਇਸ ਕੈਂਪ ਮੌਕੇ ਤੇ ਆਰੋਗਿਆ ਆਯੂਰਵੈਦਿਕ ਕਲੀਨਿਕ ਦੀ ਟੀਮ ਵੱਲੋਂ ਕਰੀਬ 960 ਮਰੀਜ਼ਾਂ ਦਾ ਜਿਥੇ ਮੁਫ਼ਤ ਮੁਆਇੰਨਾਂ ਕੀਤਾ ਉਥੇ ਲੋੜਵੰਦਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ। ਵੈਦ ਬਲਜਿੰਦਰ ਰਾਮ ਖੜਕਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਇਹ ਕੈਂਪ ਪਿਛਲੇ ਕਈ ਸਾਲਾਂ ਤੋਂ ਦਰਬਾਰ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਜਿਥੇ ਸੰਗਤਾਂ ਇਲਾਜ ਕਰਵਾਉਦੀਆਂ ਹਨ ਉਥੇ ਹੋਰ ਦੂਰ ਦੁਰਾਡੇ ਤੋਂ ਲੋਕ ਕੈਂਪ ਦਾ ਲਾਭ ਉਠਾਉਦੇ ਹਨ ਤੇ ਆਯੂਰਵੈਦਿਕ ਦਵਾਈਆਂ ਦਾ ਪ੍ਰਯੋਗ ਸਿਹਤ ਨੂੰ ਤੰਦਰੁਸਤ ਰੱਖਣ ਲਈ ਕਰਦੇ ਹਨ ਉਨ੍ਹਾਂ ਕਿਹਾ ਇਨ੍ਹਾਂ ਆਯੂਰਵੈਦਿਕ ਦਵਾਈਆਂ ਦਾ ਸਰੀਰ ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਦਾਂ ਸਗੋਂ ਇਹ ਮਨੁੱਖੀ ਸਰੀਰ ਨੂੰ ਤੰਰੁਸਤ ਰੱਖਦੀਆਂ ਹਨ ਅਤੇ ਸਰੀਰ ਦੇ ਪੁਰਾਣੇ ਤੋਂ ਪੁਰਾਣੇ ਰੋਗ ਨੂੰ ਜੜੋ੍ਹ ਖਤਮ ਕਰਦੀਆਂ ਹਨ ਅਤੇ ਮਰੀਜ਼ ਨੂੰ ਨਵਾਂ ਜੀਵਨ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਸਰੀਰਕ ਤੰਦਰੁਸਤੀ ਲਈ ਹਰੇਕ ਇਨਸਾਨ ਨੂੰ ਆਯੂਰਵੈਦਿਕ ਦਵਾਈਆਂ ਦਾ ਵਰਤਣੀਆਂ ਚਾਹੀਦੀਆਂ ਹਨ। ਇਸ ਮੌਕੇ ਤੇ ਉਨ੍ਹਾਂ ਦੀ ਸਮੂਹ ਟੀਮ ਵਿੱਚ ਵੈਦ ਸਿਮਰਨਜੀਤ ਕੋਰ, ਵੈਦ ਰੂਪਿਕਾ ਨਵਾਂ ਸ਼ਹਿਰ, ਵੈਦ ਗੁਰਪ੍ਰੀਤ ਕੌਰ, ਵੈਦ ਜਸਵੀਰ ਕੌਰ, ਵੈਦ ਸਿਮਰਨਜੀਤ ਸੈਲਾ ਖੁਰਦ, ਵੈਦ ਚਰਨਜੀਤ ਸਿੰਘ ਭਾਰਦਵਾਜ਼, ਵੈਦ ਇੰਦਰਜੀਤ ਸਿੰਘ, ਵੈਦ ਲੁਕੇਸ਼ ਕੁਮਾਰ, ਵੈਦ ਦਵਿੰਦਰ ਕੁਮਾਰ, ਉਕਾਰ ਕੌਰ ਆਦਿ ਹਾਜ਼ਰ ਸਨ।
0 Comments