ਪਿੰਡ ਖੜਕਾ ਦੀ ਸਰਬਸੰਮਤੀ ਨਾਲ ਚੁੱਣੀ ਪੰਚਾਇਤ ਦਾ ਐਮਐਲਏ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਵਿਸ਼ੇਸ਼ ਸਨਮਾਨ


ਪਿੰਡ ਖੜਕਾ ਦੀ ਪੰਚਾਇਤ ਸਰਬਸੰਮਤੀ ਨਾਲ ਚੁੱਣੀ ਗਈ

ਹੁਸ਼ਿਆਰਪੁਰ/ਜਲੰਧਰ 13 ਅਕਤੂਬਰ (ਸੂਰਮਾ ਪੰਜਾਬ ਬਿਉਰੋ)- ਹੁਸ਼ਿਆਰਪੁਰ ਦੇ ਪਿੰਡ ਖੜਕਾ ਦੀ ਸਮੂਹ ਗ੍ਰਾਮ ਪੰਚਾਇਤ ਸਰਬਸੰਮਤੀ ਨਾਲ ਚੁੱਣੀ ਗਈ ਹੈ। ਪ੍ਰੈਸ ਨੂੰ ਮਿਲੀ ਜਾਣਕਾਰੀ ਮੁਤਾਬਕ ਐਮ.ਐਲ.ਏ ਬ੍ਰਹਮ ਸ਼ੰਕਰ ਜਿੰਪਾਂ ਨੇ ਸਮੂਹ ਨਵੀਂ ਗ੍ਰਾਮ ਪੰਚਾਇਤ ਨੂੰ ਮੁਬਾਰਕਾਂ ਦੇਣ ਅਤੇ ਨਵੇਂ ਮੈਂਬਰਾਂ ਦਾ ਸਨਮਾਨ ਕਰਨ ਵਾਸਤੇ ਉਨ੍ਹਾਂ ਆਪਣੇ ਦਫਤਰ ਸਦਿਆ ਸੀ। ਜਿਥੇ ਸਮੂਹ ਗ੍ਰਾਮ ਪੰਚਾਇਤ ਦਾ ਐਮ.ਐਲ.ਏ ਬ੍ਰਹਮ ਸ਼ੰਕਰ ਜਿੰਪਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਉਥੇ ਉਨ੍ਹਾਂ ਨੂੰ ਮੁਬਾਰਕਾਂ ਵੀ ਦਿੱਤੀਆਂ। ਇਸ ਗ੍ਰਾਮ ਪੰਚਾਇਤ ਵਿੱਚ ਕੁਲਵਿੰਦਰ ਕੌਰ ਨੂੰ ਸਰਪੰਚ, ਮਨਜੀਤ ਰਾਣੀ ਪੰਚ, ਸੁਖਵਿੰਦਰ ਕੁਮਾਰੀ ਪੰਚ, ਓੁਕਾਰ ਸਿੰਘ ਪੰਚ, ਸੁਖਵੰਤ ਸਿੰਘ ਪੰਚ, ਨਸੀਬ ਚੰਦ ਪੰਚ ਚੁੱਣੇ ਗਏ ਹਨ। ਪਿੰਡ ਖੜਕਾਂ ਦੇ ਪਤਵੰਤੇ ਸੱਜਣਾਂ ਨੇ ਸਮੂਹ ਨਵੀਂ ਚੁੱਣੀ ਗਈ, ਗ੍ਰਾਮ ਪੰਚਾਇਤ ਨੂੰ ਮੁਬਾਰਕਾਂ  ਦਿੱਤੀਆਂ। ਇਸ ਮੌਕੇ ਤੇ ਸਾਬਕਾ ਸਰਪੰਚ ਰਾਜ ਰਾਣੀ, ਕਰਨੈਲ ਸਿੰਘ, ਦੇਵ ਰਾਜ, ਬਿੰਦੀ, ਮੇਸ਼ੀ, ਮੱਖਣ ਸਿੰਘ, ਗੁਰਦੀਸ਼ ਸਿੰਘ, ਵੈਦ ਬਲਜਿੰਦਰ ਰਾਮ ਪਿੰਡ ਖੜਕਾਂ ਹਾਜ਼ਰ ਸਨ। 


Post a Comment

0 Comments