ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਇੰਨਵੈਸਟੀਚਰ ਸਮਾਰੋਹ ਦਾ ਆਯੋਜਨ


ਆਦਮਪੁਰ/ਜਲੰਧਰ 15 ਅਕਤੂਬਰ (ਅਮਰਜੀਤ ਸਿੰਘ)-
ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿੱਚ ਇੰਨਵੈਸਟੀਚਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਏਅਰ ਕਮਾਂਡਰ ਅਜੈ ਕੁਮਾਰ ਚੌਧਰੀ ਜੀ (ਏਅਰ ਆਫ਼ੀਸਰ ਕਮਾਂਡਿੰਗ), ਪ੍ਰੇਜੀਡੈਂਟ ਆਫ਼ AWFFA ਸਥਾਨਕ ਸ਼੍ਰੀਮਤੀ ਰਿਚਾ ਸ਼ਰਮਾ, ਸਕੂਲ ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਜੀ, ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ ਪਹੁੰਚੇ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਦੀ ਨਿਗਰਾਨੀ ਵਿੱਚ ਆਯੋਜਿਤ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਦੇ ਸੁਆਗਤ ਨਾਲ ਹੋਈ । ਸਮਾਗਮ ਦੇ ਸ਼ੁਰੂ ਵਿੱਚ ਸਮੂਹ ਸਕੂਲ ਕਮੇਟੀ ਅਤੇ ਮਹਿਮਾਨਾਂ ਵਲੋਂ ਜੋਤੀ ਉਜਵਲ ਕਰਨ ਉਪਰੰਤ ਕੌਂਸਲ ਦੇ ਵਿਦਿਆਰਥੀਆਂ ਵਲੋਂ ਮਾਰਚ-ਪਾਸਟ ਕੀਤੀ ਗਈ ਜੋ ਕਿ ਖਾਸ ਦਿਲ ਖਿੱਚਵਾਂ ਨਜ਼ਾਰਾ ਸੀ। ਜਿਸ ਦੀ ਸ਼ਲਾਘਾ ਆਏ ਹੋਏ ਮੁੱਖ ਮਹਿਮਾਨਾਂ ਨੇ ਵੀ ਕੀਤੀ। ਪ੍ਰੋਗਰਾਮ ਦੇ ਦੌਰਾਨ ਸਕੂਲ ਦੇ ਹੈੱਡ ਬੁਆਏ ਅਤੇ ਹੈੱਡ ਗਰਲ ਸਮੇਤ ਚਾਰ ਹਾਊਸਾਂ ਦੀ ਬੈਠਕ ਹੋਈ।  

     ਪ੍ਰੋਗਰਾਮ ਦੇ ਦੌਰਾਨ ਜਮਾਤ 10ਵੀਂ ਦੇ ਵਿਦਿਆਰਥੀ ਧਰੂਵ ਭਾਟੀਆ ਨੂੰ ਹੈੱਡ ਬੁਆਏ ਅਤੇ ਜਮਾਤ 9ਵੀਂ ਦੇ ਵਿਦਿਆਰਥੀ ਲਵਪ੍ਰੀਤ ਬੈਂਸ ਨੂੰ ਵਾਇਸ ਹੈੱਡ ਬੁਆਏ ਇਸੇ ਤਰ੍ਹਾਂ ਜਮਾਤ 10ਵੀਂ ਦੀ ਵਿਦਿਆਰਥਣ ਕਾਵਿਆ ਗੁਪਤਾ ਨੂੰ ਹੈੱਡ ਗਰਲ ਅਤੇ ਜਮਾਤ 9ਵੀਂ ਦੀ ਵਿਦਿਆਰਥਣ ਅਵਨੀ ਨੂੰ ਵਾਇਸ ਹੈੱਡ  ਗਰਲ ਨੂੰ ਨਿਯੁਕਤ ਕੀਤਾ ਗਿਆ।  

ਓਜਸ ਯਾਦਵ, ਮੁਸਕਾਨ ਗੁਪਤਾ, ਪ੍ਰਕਿਰਤੀ ਲਾਲ ਅਤੇ ਅਰਪਿਤ ਰਾਵਤ ਨੂੰ ਖੇਡਾਂ ਦੇ ਕੈਪਟਨ ਅਤੇ ਵਾਇਸ ਕੈਪਟਨ ਦੇ ਨਾਲ-ਨਾਲ, ਕਸ਼ਿਸ਼ ਚੌਧਰੀ ਅਤੇ ਨੂਰ ਨੂੰ ਕਲਚਰਲ ਕੈਪਟਨ ਨਿਯੁਕਤ ਕੀਤਾ ਗਿਆ। ਕੌਂਸਲ ਦੇ  ਵਿਦਿਆਰਥੀਆਂ ਨੂੰ PACE ਦੇ ਕ੍ਰਮ ਵਿੱਚ ਉਨ੍ਹਾਂ ਦੇ ਕਾਰਜਾਂ ਦੇ ਲਈ ਜਾਣਕਾਰੀ ਦਿੱਤੀ ਗਈ।  

ਅਰਮਾਨ ਪਸਰੀਚਾ ਨੂੰ ਪਾਇਨੀਅਰ ਹਾਊਸ ਦੇ ਕੈਪਟਨ, ਪ੍ਰਣਵ ਨੂੰ ਵਾਇਸ ਹਾਊਸ  ਕੈਪਟਨ ਅਤੇ ਲਲੀਤਾ ਕਲ੍ਲੂਰੀ ਨੂੰ ਹਾਊਸ ਪ੍ਰੀਫੈਕਟ ਵਜੋਂ ਨਿਯੁਕਤ ਕੀਤਾ ਗਿਆ। ਸ਼੍ਰਿਸ਼ਟੀ ਨੂੰ ਅਚੀਵਰ ਹਾਊਸ ਦੇ ਕੈਪਟਨ, ਹਰਜੋਤ ਕੌਰ ਨੂੰ ਵਾਇਸ ਹਾਊਸ ਕੈਪਟਨ ਅਤੇ ਸ਼ੁਭਾਂਸ਼ ਨੂੰ ਹਾਊਸ ਪ੍ਰੀਫੈਕਟ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਜਾਨਵੀ ਟੰਡਨ ਨੂੰ ਚੈਲੇਂਜਰ  ਹਾਊਸ ਦੇ ਕੈਪਟਨ, ਆਯੁਸ਼ ਨੂੰ ਵਾਇਸ ਹਾਊਸ ਕੈਪਟਨ, ਅਕਸ਼ਤਜੀਤ ਨੂੰ ਹਾਊਸ ਪ੍ਰੀਫੈਕਟ ਵਜੋਂ ਨਿਯੁਕਤ ਕੀਤਾ ਗਿਆ। ਜਸਮੀਤ ਕੌਰ ਨੂੰ ਐਕਸਪਲੋਰਰ ਹਾਊਸ ਦੇ ਕੈਪਟਨ, ਦਿਸ਼ਿਤਾ ਦੱਤਾ ਨੂੰ ਵਾਇਸ ਹਾਊਸ ਕੈਪਟਨ, ਅਦਿੱਤੀ ਕੰਧਾਰੀ ਨੂੰ ਹਾਊਸ ਪ੍ਰੀਫੈਕਟ ਵਜੋਂ ਨਿਯੁਕਤ ਕੀਤਾ ਗਿਆ। ਨਿਯੁਕਤ ਵਿਦਿਆਰਥੀ ਕੌਂਸਲ ਨੂੰ ਸਹੁੰ ਚੁਕਾਈ  ਗਈ ਅਤੇ  ਉਹਨਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ  ਲਈ ਬਚਨਬੱਧ ਕੀਤਾ ਗਿਆ।

ਪ੍ਰੋਗਰਾਮ ਦੇ ਦੌਰਾਨ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਐਕਟੀਵਿਟੀ ਇੰਚਾਰਜ ਭਾਸਕਰ ਬੱਗਾ ਅਤੇ ਮੈਡਮ ਸੁਮਨ ਸੂਦ ਨੇ ਪ੍ਰੋਗਰਾਮ ਦੀ ਤਿਆਰੀ ਕਰਨ ਦੀ ਜ਼ਿੰਮੇਵਾਰੀ ਬਖ਼ੂਬੀ ਨਿਭਾਈ। 

ਸਕੂਲ ਦੇ ਚੇਅਰਮੈਨ ਸ਼੍ਰੀ ਜਗਦੀਸ਼ ਲਾਲ ਜੀ ਨੇ ਕੌਂਸਲ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨਿਯੁਕਤ ਕੌਂਸਲ ਸਹੀ ਢੰਗ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਸਾਰੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣਨ ਤਾਂ ਜੋ ਹਰ ਵਿਦਿਆਰਥੀ ਬੇਝਿਜਕ ਅੱਗੇ ਆਵੇ ਅਤੇ ਆਪਣੀ ਪਹਿਚਾਣ ਬਣਾਵੇ।

ਮਾਣਯੋਗ ਏਅਰ ਕਮਾਂਡਰ ਸ੍ਰੀਮਾਨ ਅਜੈ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਜੀਵਨ ਦੀਆਂ ਬਰੀਕੀਆਂ ਨੂੰ ਵੀ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਮਿਸਾਲ ਬਣ ਕੇ ਆਪਣੀ ਪਹਿਚਾਣ ਬਣਾਉਣ ਲਈ ਕਿਹਾ।

ਮੁੱਖ ਮਹਿਮਾਨ ਸ਼੍ਰੀਮਤੀ ਰਿਚਾ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਦੇ ਉੱਤੇ ਹਮੇਸ਼ਾਂ ਬਚਨਬੱਧ ਰਹਿਣ ਦੇ ਸਹੀ ਨਿਰਦੇਸ਼ ਵੀ ਦਿੱਤੇ। ਇਸ ਮੌਕੇ 'ਤੇ ਸਕੂਲ ਦੀ ਉਪ-ਪ੍ਰਧਾਨ ਸ਼੍ਰੀਮਤੀ ਪੂਜਾ ਠਾਕੁਰ ਜੀ, ਮੁੱਖ ਅਕਾਦਮਿਕ ਸਲਾਹਕਾਰ ਸ਼੍ਰੀਮਤੀ ਸੁਸ਼ਮਾ ਵਰਮਾ ਜੀ, ਅਕੈਡਮਿਕ ਕੋਆਰਡੀਨੇਟਰ ਸ਼੍ਰੀਮਤੀ ਰੇਨੂੰ ਚੇਹਲ ਜੀ ਅਤੇ ਸਮੂਹ ਸਟਾਫ਼ ਮੌਜੂਦ ਸਨ। ਇਸ ਸਮਾਗਮ ਵਿੱਚ ਸਕੂਲ ਦੇ ਡਾਇਰੈਕਟਰ ਸ੍ਰੀਮਾਨ ਜਗਮੋਹਨ ਅਰੋੜਾ ਜੀ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਮਾਣ ਮਹਿਸੂਸ ਕੀਤਾ ।

    ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀ ਕੌਂਸਲ ਵਿੱਚ ਚੁਣੇ ਗਏ ਸਾਰੇ ਵਿਦਿਆਰਥੀਆਂ ਨੂੰ ਬਹੁਤ ਮੁਬਾਰਕਾਂ ਦਿੱਤੀਆਂ।ਆਏ ਹੋਏ ਮੁੱਖ ਮਹਿਮਾਨਾਂ ਨੂੰ ਯਾਦਗਾਰ ਚਿੰਨ੍ਹ ਭੇਟ ਕੀਤੇ ਗਏ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਦੇ  ਨਾਲ ਹੋਈ

Post a Comment

0 Comments