ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਪਿੰਡ ਪਤਾਰਾ ਵੱਲੋਂ ਕਰਵਾਇਆ ਗਿਆ, ਦੁਸਹਿਰਾ ਉਸਤਵ ਸਮਾਗਮ ਯਾਦਗਾਰੀ ਹੋ ਨਿਬੜਿਆ


ਜਲੰਧਰ 12 ਅਕਤੂਬਰ (ਅਮਰਜੀਤ ਸਿੰਘ)
- ਪਿੰਡ ਪਤਾਰਾ (ਜਲੰਧਰ) ਵਿਖੇ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਉਤਸਵ ਸਰਕਾਰੀ ਸਕੂਲ ਦੀ ਗਰਾਉਂਡ ਵਿੱਚ ਪ੍ਰਾਚੀਨ ਸ਼ਿਵ ਮੰਦਿਰ ਪਿੰਡ ਪਤਾਰਾ ਰਾਮ ਲੀਲਾ ਦੁਸਹਿਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਇਲਾਕੇ ਤੇ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ 3 ਅਕਤੂਬਰ ਤੋਂ ਰਾਮ ਲੀਲਾ ਅਰੰਭ ਕੀਤੀ ਗਈ ਜੋ ਕਿ ਲਗਾਤਾਰ ਦੁਸਹਿਰਾ ਉਸਤਵ 12 ਅਕਤੂਬਰ ਤੱਕ ਚੱਲੀ। ਦੁਸਹਿਰਾ ਉਤਸਵ ਮੌਕੇ ਤੇ ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ, ਸ਼ੀ ਲਸ਼ਮਣ ਜੀ, ਰਾਵਣ ਤੇ ਰਾਵਣ ਸੈਨਾਂ, ਸ਼੍ਰੀ ਹਨੂੰਮਾਨ ਜੀ ਤੇ ਉਨ੍ਹਾਂ ਦੀ ਸੈਨਾਂ ਦੀਆਂ ਸੁੰਦਰ ਝਾਕੀਆਂ ਦੇਖਣਯੋਗ ਸਨ। ਜਿਸਨੂੰ ਦੇਖਣ ਵਾਸਤੇ ਇਲਾਕੇ ਦੇ ਪਿੰਡਾਂ ਦੇ ਲੋਕ ਭਾਰੀ ਗਿਣਤੀ ਵਿੱਚ ਦੁਸਹਿਰਾ ਗਰਾਂਉਡ ਵਿੱਚ ਪੁੱਜੇ। ਸ਼ਾਮ ਵੇਲੇ ਸ਼੍ਰੀ ਰਾਮ ਚੰਦਰ ਜੀ ਤੇ ਰਾਵਣ ਦੀ ਸੈਨਾਂ ਵਿੱਚਕਾਰ ਹੋਏ ਯੁੱਧ ਉਪਰੰਤ 60 ਫੁੱਟ ਉੱਚਾ ਰਾਵਨ ਦਾ ਪੁਤਲਾ ਫੂਕਿਆ ਗਿਆ। ਰਾਵਣ ਦੇ ਪੁਤਲੇ ਨੂੰ ਅਗਨੀ ਇਲਾਕੇ ਦੇ ਉੱਘੇ ਸਮਾਜ ਸੇਵਕ ਤੇ ਮੁੱਖ ਮਹਿਮਾਨ ਸੁਖਮਨ ਸਿੰਘ ਧਨੋਆ ਪੁੱਤਰ ਸਵ. ਸ. ਗੁਰਨਾਮ ਸਿੰਘ ਚਾਂਦਪੁਰ ਨੇ ਦਿੱਤੀ। ਇਸ ਮੌਕੇ ਪਿੰਡ ਨੰਗਲ ਫਤਿਹ ਖਾਂ ਦੀ ਨਵੀਂ ਚੁੱਣੀ ਗਈ ਪੰਚਾਇਤ ਦੂਸਰੇ ਮੁੱਖ ਮਹਿਮਾਨ ਵੱਜ਼ੋਂ ਪੁੱਜੀ। ਪ੍ਰਾਚੀਨ ਸ਼ਿਵ ਮੰਦਿਰ ਪਿੰਡ ਪਤਾਰਾ ਰਾਮ ਲੀਲਾ ਦੁਸਹਿਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਸੁਖਮਨ ਸਿੰਘ ਧਨੋਆ ਤੇ ਹੋਰ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਅਸ਼ਵਨੀਂ ਸ਼ਰਮਾਂ, ਚੇਅਰਮੈਨ ਸੁਸ਼ੀਲ ਮਹਿਤਾ, ਬਾਬੂ ਬਿ੍ਰਜ ਲਾਲ ਤੇ ਹੋਰ ਕਮੇਟੀ ਮੈਂਬਰ ਤੇ ਸੇਵਾਦਾਰ, ਸੰਗਤਾਂ ਹਾਜ਼ਰ ਸਨ। 
ਕੈਪਸ਼ਨ- ਪਿੰਡ ਪਤਾਰਾ ਵਿਖੇ ਕਰਵਾਏ ਦੁਸਹਿਰਾਸਮਾਗਮ ਮੌਕੇ ਤੇ ਹਾਜਰ ਪ੍ਰਬੰਧਕ ਸੇਵਾਦਾਰਾਂ ਦਾ ਸਨਮਾਨ ਕਰਦੇ ਹੋਏ।

Post a Comment

0 Comments