ਕੁਟੀਆ ਸੰਤ ਬਾਬਾ ਫੂਲ ਨਾਥ ਜੀ ਪਿੰਡ ਜੈਤੇਵਾਲੀ ਵਿਖੇ ਨਵੇਂ ਭਵਨ ਦਾ ਨੀਂਹ ਪੱਥਰ ਰੱਖਿਆ


ਇਸ ਸ਼ੁੱਭ ਕਾਰਜ਼ ਮੌਕੇ ਸੰਗਤਾਂ ਵਿੱਚ ਰਿਹਾ ਭਾਰੀ ਉਤਸ਼ਾਹ

ਸਮਾਗਮ ਮੌਕੇ ਧਾਰਮਿਕ, ਸਮਾਜਿਕ, ਬੁੱਧੀਜੀਵੀ ਵਿਦਵਾਨਾਂ, ਰਾਜਨੀਤਿਕ ਸ਼ਖਸ਼ੀਅਤਾਂ ਤੇ ਸੰਗਤਾਂ ਨੇ ਕੀਤੀ ਸ਼ਿਰਕਤ

ਜਲੰਧਰ 13 ਅਕਤੂਬਰ (ਅਮਰਜੀਤ ਸਿੰਘ)- ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸੰਤ ਬਾਬਾ ਫੂਲ ਨਾਥ ਮਹਾਰਾਜ ਜੀ, ਸੰਤ ਬਾਬਾ ਬ੍ਰਹਮ ਨਾਥ ਮਹਾਰਾਜ, ਸੱਚਖੰਡ ਵਾਸੀ ਸੰਤ ਬਾਬਾ ਰਿਖੀ ਰਾਮ ਮਹਾਰਾਜ ਜੀ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਆਪਾਰ ਕ੍ਰਿਪਾ ਸਦਕਾ ਕੁਟੀਆ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਬਾਬਾ ਰਿਖੀ ਰਾਮ ਜੀ, ਪਿੰਡ ਜੈਤੇਵਾਲੀ, ਜ਼ਿਲ੍ਹਾ ਜਲੰਧਰ ਵਿਖੇ ਨਵੇਂ ਭਵਨ ਦਾ ਨੀਂਹ ਪੱਥਰ ਡੇਰਾ ਚਹੇੜੂ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵੱਲੋਂ ਆਪਣੇ ਸ਼ੁੱਭ ਕਰ-ਕਮਲਾਂ ਨਾਲ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਰੱਖਿਆ। ਇਸ ਮੌਕੇ ਤੇ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ, ਜੀ.ਟੀ. ਰੋਡ ਚਹੇੜੂ ਦੇ ਮੁੱਖ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਦੇ ਨਾਲ ਉਚੇਚੇ ਤੋਰ ਤੇ ਮਹੰਤ ਬਲਵੀਰ ਦਾਸ ਖੰਨੇ ਵਾਲੇ, ਮਹੰਤ ਅਵਤਾਰ ਦਾਸ ਚਹੇੜੂ ਵਾਲੇ ਵੀ ਪੁੱਜੇ। ਇਸ ਸ਼ੁੱਭ ਕਾਰਜ਼ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਰਿਹਾ, ਸਮਾਗਮ ਮੌਕੇ ਧਾਰਮਿਕ, ਸਮਾਜਿਕ, ਬੁੱਧੀਜੀਵੀ ਵਿਦਵਾਨਾਂ, ਰਾਜਨੀਤਿਕ ਸ਼ਖਸ਼ੀਅਤਾਂ ਤੇ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਨੀਂਹ ਪੱਥਰ ਰੱਖਣ ਦੀ ਸ਼ੁਰੂਆਤ ਮੌਕੇ ਤੇ ਪਹਿਲਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ, ਸੰਤ ਬਲਵੀਰ ਦਾਸ ਖੰਨੇ ਵਾਲੇ, ਮਹੰਤ ਅਵਤਾਰ ਦਾਸ ਚਹੇੜੂ ਵਾਲਿਆਂ ਤੇ ਸੇਵਾਦਾਰਾਂ ਵੱਲੋਂ ਸਾਂਝੇ ਤੌਰ ਤੇ ਨੀਂਹ ਪੱਥਰ ਰੱਖਣ ਦੀ ਰਸਮ ਨਿਭਾਈ ਗਈ। ਇਸ ਮੌਕੇ ਤੇ ਸੰਗਤਾਂ ਨੂੰ ਸੰਬੋਧਨ ਦੌਰਾਨ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਕਿਹਾ ਇਸ ਨਵੇਂ ਭਵਨ ਦੀ ਉਸਾਰੀ ਉਪਰੰਤ ਇਥੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸੰਤ ਬਾਬਾ ਫੂਲ ਨਾਥ ਮਹਾਰਾਜ ਜੀ, ਸੰਤ ਬਾਬਾ ਬ੍ਰਹਮ ਨਾਥ ਮਹਾਰਾਜ, ਸੱਚਖੰਡ ਵਾਸੀ ਸੰਤ ਬਾਬਾ ਰਿਖੀ ਰਾਮ ਮਹਾਰਾਜ ਜੀ ਦੀ ਸੁੰਦਰ ਮੂਰਤੀਆਂ ਸ਼ੁਸ਼ੋਭਿਤ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਇਸ ਮੌਕੇ ਤੇ ਮਹਿੰਦਰਪਾਲ ਭਗਤ, ਰਵੀਕਾਂਤ ਜੱਖੂ, ਪਿਆਰਾ ਲਾਲ ਖਾਂਬਰਾ, ਰਛਪਾਲ ਬੱਲਾ ਢਿਲਵਾਂ, ਨਸੀਬ ਸਿੰਘ ਜੈਤੇਵਾਲੀ, ਸੋਮ ਪ੍ਰਕਾਸ਼ ਚੂਹੜਵਾਲੀ, ਬਲਦੇਵ ਮੱਲ ਲੁਧਿਆਣਾ, ਵਿਜੇ ਕੁਮਾਰ, ਸਤਪਾਲ ਗੋਗੀ ਕੋਟ ਕਲਾਂ, ਰਾਮ ਲਾਲ, ਰਾਕੇਸ਼ ਕੁਮਾਰ ਜੈਤੇਵਾਲੀ, ਡੇਰਾ ਚਹੇੜੂ ਤੋਂ ਸੇਵਾਦਾਰ ਭੁੱਲਾ ਰਾਮ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਅਸ਼ੋਕ ਸੰਧੂ, ਐਡਵੋਕੇਟ ਪਵਨ ਕੁਮਾਰ ਬੈਂਸ, ਰਾਕੇਸ਼ ਬਾਘਾ ਜੋਹਲਾਂ, ਰੇਸ਼ਮ ਲਾਲ ਜੈਤੇਵਾਲੀ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਸਰਪੰਚ ਜੈਤੇਵਾਲੀ ਤਰਸੇਮ ਲਾਲ, ਬੂਟਾ ਰਾਮ ਸਾਬਕਾ ਪੰਚ, ਬਲਵੀਰ ਮਹਿਮੀ, ਰਾਮ ਰਤਨ, ਬਲਵਿੰਦਰ ਕੁਮਾਰ ਬਬਲੂ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪਿੰਡ ਜੈਤੇਵਾਲੀ, ਕ੍ਰਿਸ਼ਨ ਕੁਮਾਰ ਬੱਬੂ, ਸੁਮਿੱਤਰੀ ਦੇਵੀ, ਭਗਤ ਰਾਮ, ਵਿਨੋਦ ਕੁਮਾਰ, ਦਰਸ਼ਨਾਂ ਦੇਵੀ, ਮੀਨਾ ਕੁਮਾਰੀ, ਅਮਿਤ ਪਵਾਰ, ਸੁਖਵਿੰਦਰ ਰਾਮ, ਉੂਸ਼ਾ ਰਾਣੀ ਤੇ ਬਿੰਦਰ ਜੈਤੇਵਾਲੀ, ਗ੍ਰਾਮ ਪੰਚਾਇਤ ਜੈਤੇਵਾਲੀ, ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਸਭਾ ਪਿੰਡ ਜੈਤੇਵਾਲੀ, ਚਰਨਜੀਤ ਸਹਿਜ਼ਲ (ਸਹਿਜ਼ਲ ਸਟੂਡੀਉ), ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦਾ ਸਮੂਹ ਸਟਾਫ ਹਾਜ਼ਰ ਸਨ।

Post a Comment

0 Comments