ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਨਿੱਘੀ ਯਾਦ ਵਿੱਚ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਬਣਾਈ ਜਾ ਰਹੀ ਯਾਦਗਾਰ ਵਿਖੇ ਖੰਡਾ ਸਾਹਿਬ ਸ਼ੁਸ਼ੋਭਿਤ ਕੀਤੇ



ਸੰਤ ਜਨਕ ਸਿੰਘ ਜੀ ਜੱਬੜ ਸਾਹਿਬ ਵਾਲੇ, ਬਾਬਾ ਮਨਮੋਹਨ ਸਿੰਘ ਤੇ ਹੋਰ ਮਹਾਂਪੁਰਸ਼ਾਂ ਦੀ ਅਗਵਾਹੀ ਵਿੱਚ ਖੰਡਾ ਸਾਹਿਬ ਹੋਏ ਸ਼ੁਸ਼ੋਭਿਤ

ਆਦਮਪੁਰ/ਜਲੰਧਰ 06 ਅਕਤੂਬਰ (ਅਮਰਜੀਤ ਸਿੰਘ)- ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ (ਜਲੰਧਰ) ਵਿਖੇ ਸੱਚਖੰਡ ਵਾਸੀ ਸਤਿਕਾਰਯੋਗ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਨਿੱਘੀ ਯਾਦ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਯਾਦਗਾਰ ਵਿੱਖੇ ਅੱਜ ਖੰਡਾ ਸਾਹਿਬ ਸ਼ੁਸ਼ੋਭਿਤ ਕਰਨ ਦੀ ਰਸਮ ਸੰਤ ਜਨਕ ਸਿੰਘ ਜੀ ਡੇਰਾ ਜੱਬੜ ਸਾਹਿਬ, ਬਾਬਾ ਮਨਮੋਹਨ ਸਿੰਘ ਡੇਰਾ ਜੱਬੜ ਸਾਹਿਬ ਤੇ ਹੋਰ ਮਹਾਂਪੁਰਸ਼ਾਂ ਵੱਲੋਂ ਨਿਭਾਈ ਗਈ। ਇਸ ਮੌਕੇ ਤੇ ਪਹਿਲਾ ਦਸ ਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ।


ਉਪਰੰਤ ਇੱਕ ਕਰੇਨ ਰਾਹੀਂ ਖੰਡਾ ਸਾਹਿਬ ਯਾਦਗਾਰ ਤੇ ਸ਼ੁਸ਼ੋਭਿਤ ਕਰਨ ਦੀ ਰਸਮ ਸੰਗਤਾਂ ਦੀ ਹਾਜ਼ਰੀ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ਼ ਵਿੱਚ ਨਿਭਾਈ ਗਈ। ਮਹਾਂਪੁਰਸ਼ਾਂ ਦੀ ਯਾਦ ਵਿੱਚ ਬਣਾਈ ਜਾ ਰਹੀ ਇਸ ਯਾਦਗਾਰ ਵਿੱਚ ਆਪਣਾ ਬਣਦਾ ਸਹਿਯੋਗ ਪਾਉਣ ਵਾਲੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸਰਬੱਤ ਸੰਗਤਾਂ ਦਾ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਤੇ ਮੈਂਬਰਾਂ ਵੱਲੋਂ ਧੰਨਵਾਦ ਕੀਤਾ ਗਿਆ।

ਅੱਜ ਐਤਵਾਰ ਦੇ ਦੀਵਾਨ ਵੀ ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਵਿਖੇ ਸਜਾਏ ਗਏ। ਇਸ ਮੌਕੇ ਤੇ ਰਾਗੀ ਸਿੰਘਾਂ ਵੱਲੋਂ ਗੁਰੂ ਘਰ ਪੁੱਜੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਉਪਰੰਤ ਸੰਗਤਾਂ ਨੂੰ ਜਲ ਪਾਣੀ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਸੈਕਟਰੀ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ, ਨਰਿੰਦਰ ਸਿੰਘ, ਇਕਬਾਲ ਸਿੰਘ, ਕਰਮ ਸਿੰਘ, ਸੁਰਿੰਦਰ ਸਿੰਘ, ਮਨਦੀਪ ਸਿੰਘ, ਗੁਰਜੀਤ ਸਿੰਘ, ਹਰਦਿਆਲ ਸਿੰਘ, ਰਸ਼ਪਾਲ ਸਿੰਘ, ਗੁਰਦੀਪ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ ਤੇ ਹੋਰ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।    

 


Post a Comment

0 Comments