ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਤੇ ਅੱਖਾਂ ਨੂੰ ਨਵੀ ਰੋਸ਼ਨੀ ਦੇਣਾ ਸਾਡਾ ਮੁੱਖ ਮਕਸਦ - ਰਾਸ਼ਟਰੀ ਪ੍ਰਧਾਨ ਇਕਬਾਲ ਮਹੇ
ਆਦਮਪੁਰ, 28 ਨਵੰਬਰ (ਅਮਰਜੀਤ ਸਿੰਘ)- ਸਮਾਜ ਸੇਵਾ,ਜਰੂਰਤਮੰਦ ਲੋਕਾਂ ਦੀ ਮਦਦ ਕਰਨਾ, ਅੱਖਾਂ ਨੂੰ ਨਵੀ ਰੌਸ਼ਨੀ ਦੇਣਾ ਸਾਡਾ ਮੁੱਖ ਮਕਸਦ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡੀਸੀਪੀ. ਬਿਊਰੋ ਦੇ ਰਾਸ਼ਟਰੀ ਪ੍ਰਧਾਨ ਇਕਬਾਲ ਮਹੇ ਨੇ ਸੰਤੋਖਪੁਰਾ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ 16ਵੇ ਅੱਖਾਂ ਦੇ ਮੁਫ਼ਤ ਚੈੱਕਅਪ ਤੇ ਅਪ੍ਰੇਸ਼ਨ ਕੈੰਪ ਦੌਰਾਨ ਕੀਤਾ l ਉਨ੍ਹਾਂ ਦੱਸਿਆ ਕੇ ਸੰਸਥਾਂ ਵੱਲੋਂ ਲਗਾਏ ਗਏ ਕੈੰਪ ਦੌਰਾਨ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 151 ਦੇ ਕਰੀਬ ਮਰੀਜਾਂ ਦਾ ਚੈਕਅੱਪ ਕਰ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਤੇ ਅਪ੍ਰੇਸ਼ਨ ਲਈ ਚੁਣੇ ਗਏ ਮਰੀਜਾਂ ਦੇ ਸੰਸਥਾਂ ਵਲੋਂ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ l ਇਕਬਾਲ ਮਹੇ ਨੇ ਕਿਹਾ ਕੇ ਉਹ ਆਪਣੇ ਸਮੂਹ ਮੈਂਬਰਾਂ ਦੇ ਨਾਲ ਹੋਰ ਵੀ ਕਈ ਤਰਾਂ ਦੇ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ ਜਿਸ ਵਿੱਚ ਉਹ ਹਰ ਮਹੀਨੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ, ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਪੌਦੇ ਲਗਾਉਣਾ, ਖੂਨਦਾਨ ਕੈੰਪ ਲਗਾਉਣਾ, ਸਕੂਲਾਂ ਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕਰਨਾ ਤੇ ਹੋਰ ਕਈ ਸਮਾਜ ਭਲਾਈ ਦੇ ਕੰਮ ਸ਼ਾਮਿਲ ਹਨ l ਇਸ ਮੌਕੇ ਮਹਿਲਾ ਵਿੰਗ ਜਲੰਧਰ ਦੀ ਪ੍ਰਧਾਨ ਰਗੀਨਾ ਦਾਸ ਨੇ ਇੰਦਰਜੀਤ ਕੌਰ ਨੂੰ ਡੀਸੀਪੀ ਬਿਊਰੋ ਚ ਸ਼ਾਮਿਲ ਹੋਣ ਤੇ ਸੰਸਥਾਂ ਦਾ ਆਈ ਕਾਰਡ ਦਿੱਤਾ l ਸਮਾਜ ਸੇਵਾ ਚ ਵਧੀਆ ਸੇਵਾਵਾਂ ਦੇਣ ਤੇ ਹਮਸਫ਼ਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਾਟੀਆਂ ਵਲੋਂ ਡੀਸੀਪੀ.ਬਿਊਰੋ ਦੀ ਪੂਰੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ l ਇਸ ਮੌਕੇ ਮਨਦੀਪ ਸਿੰਘ ਪ੍ਰਧਾਨ ਜਲੰਧਰ, ਵਿਵੇਕ ਸਿੰਘ ਮੀਤ ਪ੍ਰਧਾਨ ਜਲੰਧਰ, ਦਫਤਰ ਮੈਨੇਜਰ ਅਨੀਕੇਤ ਕਾਹਲੋਂ ,ਅਭਿਸ਼ੇਕ ਸ਼ਰਮਾ, ਵਿਕਰਮ ਅਤੇ ਹੋਰ ਪਤਵੰਤੇ ਹਾਜਿਰ ਸਨl
0 Comments