ਆਦਮਪੁਰ ਦੋਆਬਾ 03 ਨਵੰਬਰ (ਅਮਰਜੀਤ ਸਿੰਘ)- ਸਮਾਜ ਸੇਵੀ ਮਨਜੀਤ ਕੌਰ ਮਹਿਤਾ, ਸਰਪੰਚ ਸੁੱਖੀ ਦਾਊਦਪੁਰੀਆ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਵੱਲੋਂ ਸਿਵਲ ਹਸਪਤਾਲ ਜਲੰਧਰ ਬਲੱਡ ਬੈਂਕ ਦੇ ਵੱਡੇ ਸਹਿਯੋਗ ਨਾਲ ਖੂਨਦਾਨ ਕੈਂਪ ਤੇ ਉੱਘੇ ਰਾਜਨੀਤਕ ਅਤੇ ਕਿਸਾਨ ਆਗੂ ਸ਼੍ਰੀ ਪ੍ਰਸ਼ੋਤਮ ਰਾਜ ਅਹੀਰ ਨੈਸ਼ਨਲ ਆਈਂ ਕੇਅਰ ਸੈਂਟਰ ਭੋਗਪੁਰ ਦੀ ਸਮੁੱਚੀ ਟੀਮ ਦੇ ਵੱਡੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਜਾਂਚ ਕੈਂਪ ਪਿੰਡ ਪੰਜੋਦੱਤਾ ਵਿਖੇ ਲਗਾਇਆ ਗਿਆ। ਇਸ ਅੱਖਾਂ ਦੇ ਕੈਂਪ ਮੌਕੇ ਤੇ ਜਿਥੇ 60 ਮਰੀਜ਼ਾਂ ਦਾ ਮੁਅਇੰਨਾਂ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਵੰਡੀਆਂ ਗਈਆਂ ਉਥੇ ਕੈਂਪ ਦੌਰਾਨ 25 ਖ਼ੂਨਦਾਨੀਆਂ ਨੇ ਖੂਨਦਾਨ ਵੀ ਕੀਤਾ। ਕੈਂਪ ਮੌਕੇ ਨਵੇਂ ਬਣੇ ਸਰਪੰਚਾਂ, ਪੰਚਾਂ ਦੇ ਨਾਲ ਨਾਲ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਮਨਜੋਤ ਸਿੰਘ ਤਲਵੰਡੀ, ਸੀਨੀਅਰ ਕਾਂਗਰਸੀ ਆਗੂ ਪਵਿੱਤਰ ਆਹਲੂਵਾਲੀਆ ਹਲਕਾ ਸ਼ਾਮਚੁਰਾਸੀ ਤੇ ਹੋਰ ਨਾਂਮਵਰ ਸ਼ਖ਼ਸੀਅਤਾਂ ਨਾਲ ਮੁੱਖ ਮਹਿਮਾਨਾਂ ਵੱਜੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਮਨਜੀਤ ਕੌਰ ਮਹਿਤਾ ਦੇ ਇਸ ਨੇਕ ਕਾਰਜ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਲਗਾਏ ਗਏ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ। ਇਸ ਬਲੱਡ ਕੈਂਪ ਵਿੱਚ ਜਸਵੰਤ ਸਰਪੰਚ, ਸੁਮਨ ਲਤਾ, ਕਾਲਾ ਹਲਵਾਈ, ਰੇਖਾ ਮਹਿਤਾ, ਸੀਮਾ ਮਹਿਤਾ, ਜੱਸੀ ਮਹਿਤਾ ਟੀਟੂ, ਕੁਕਾ, ਰਾਜ ਲਾਚੋਵਾਲ, ਸਾਬੀ ਪੱਜੋਦੱਤਾ, ਰਮਾ ਅਮਨ ਕਤੋਵਾਲ, ਮੇਸ਼ੀ ਅਮਨਦੀਪ ਭੇਲਾ ਪੰਚ ਅਤੇ ਸਰਪੰਚ ਸਾਬ ਸੁੱਖੀ ਦਾਊਦਪੁਰੀਆ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘੀ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਹਾਜ਼ਰ ਸਨ।
0 Comments