ਦੇਸ਼ਾਂ ਵਿਦੇਸ਼ਾਂ ਤੋਂ 50ਵੇਂ ਜੋੜ ਮੇਲੇ ਤੇ ਭਗਵਤੀ ਜਾਗਰਣ ਮੌਕੇ ਕਪੂਰ ਪਿੰਡ ਵਿਖੇ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੋਣਗੀਆਂ ਸੰਗਤਾਂ : ਨਰਿੰਦਰ ਸਿੰਘ ਸੋਨੂੰ
ਆਦਮਪੁਰ/ਜਲੰਧਰ 10 ਨਵੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਰੱਬੀ ਰੂਹ, ਪਰਮ ਪੂਜਨੀਕ, ਬ੍ਰਹਮਲੀਨ ਸੱਚਖੰਡ ਵਾਸੀ ਸ਼੍ਰੀ ਪਰਮ ਦੇਵਾ ਜੀ ਮਹਾਰਾਜ ਦੀ ਕਪੂਰ ਪਿੰਡ ਵਾਲਿਆਂ ਦੀ ਛੱਤਰ ਛਾਇਆ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 50ਵੇਂ ਸਲਾਨਾ ਜੋੜ ਮੇਲੇ ਅਤੇ ਭਗਵਤੀ ਜਾਗਰਣ ਦੀ ਗੋਲਡਨ ਜੁਬਲੀ ਮਨਾਂਉਦੇ ਹੋਏ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਕਪੂਰ ਪਿੰਡ ਜਲੰਧਰ ਵਿਖੇ ਮਿਤੀ 19 ਨਵੰਬਰ ਜੇਠੇ ਮੰਗਲਵਾਰ ਨੂੰ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਜਾ ਰਿਹਾ ਹੈ।
ਸ਼੍ਰੀ ਪਰਮ ਦੇਵਾ ਜੀ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ (ਰਜਿ.) ਦੇ ਸਮੂਹ ਮੈਂਬਰਾਂ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 17 ਨਵੰਬਰ ਨੂੰ ਪਹਿਲਾ ਹਵਨ ਕੁੰਡ ਸਥਾਪਨਾ ਦੀ ਰਸਮ ਸਵੇਰੇ 10 ਵਜੇ ਕੀਤੀ ਜਾਵੇਗੀ, 18 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸ਼੍ਰੀ ਰਮਾਇਣ ਜੀ ਦੇ ਪਾਠ ਅਰੰਭ ਹੋਣਗੇ। ਜਿਨ੍ਹਾਂ ਦੇ ਭੋਗ 19 ਨਵੰਬਰ ਨੂੰ ਸਵੇਰੇ 10 ਵਜੇ ਪੈਣਗੇ, ਉਪਰੰਤ ਝੰਡੇ ਦੀ ਰਸਮ 12 ਵਜੇ ਸੰਗਤਾਂ ਵੱਲੋਂ ਨਿਭਾਈ ਜਾਵੇਗੀ ਤੇ ਸੰਗਤਾਂ ਨੂੰ ਭੰਡਾਰਾ ਵਿਤਰਿਤ ਕੀਤਾ ਜਾਵੇਗਾ।
ਰਾਤ 9 ਵਜੇ ਅਰੰਭ ਹੋਵੇਗਾ, ਵਿਸ਼ਾਲ ਭਗਵਤੀ ਜਾਗਰਣ : ਸਲਾਨਾ 50ਵੇਂ ਜੋੜ ਮੇਲੇ ਦੀ ਸਬੰਧ ਵਿੱਚ ਕਰਵਾਏ ਜਾ ਰਹੇ ਵਿਸ਼ਾਲ ਭਗਵਤੀ ਜਾਗਰਣ ਦੀ ਅਰੰਭਤਾ ਜੋਤ ਪਰਚੰਡ ਕਰਕੇ ਰਾਤ 9 ਵਜੇ ਨਵੰਬਰ ਦਿਨ ਮੰਗਲਵਾਰ ਕੀਤੀ ਜਾਵੇਗੀ। ਜਿਸ ਵਿੱਚ ਨਾਂਮਵਰ ਗਾਇਕ ਫਿਰੋਜ਼ਖਾਨ, ਗਾਇਕ ਵਿਜੇ ਝੱਮਟ ਤੇ ਹੋਰ ਵੱਖ ਵੱਖ ਕਲਾਕਾਰ ਸੰਗਤਾਂ ਨੂੰ ਮਹਾਂਮਾਈ ਦੀਆਂ ਭੇਟਾਂ ਗਾ ਕੇ ਨਿਹਾਲ ਕਰਨਗੇ। ਇਨ੍ਹਾਂ ਸਮਾਗਮਾਂ ਸਬੰਧੀ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੈਰੀਟੇਬਲ ਸੁਸਾਇਟੀ ਰਜ਼ਿ ਦੀ ਚੇਅਰਪਰਸਨ ਤੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ, ਪ੍ਰਧਾਨ ਬੀਬੀ ਪਿਆਰੀ ਜੀ ਦੀ ਦੇਖਰੇਖ ਹੇਠ ਮੀਤ ਪ੍ਰਧਾਨ ਨਿਰੰਕਾਰ ਸਿੰਘ, ਸਕੱਤਰ ਨਰਿੰਦਰ ਸਿੰਘ ਸੋਨੂੰ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਗਾਇਕ ਵਿਜੇ ਝੱਮਟ, ਸੇਵਾਦਾਰ ਰਣਜੀਤ ਕੁਮਾਰ, ਗੁਰਪ੍ਰੀਤ ਗੋਪੀ, ਭੁਪਿੰਦਰ ਸਾਬੀ, ਪਰਸ਼ੂਰਾਮ ਵੱਲੋਂ ਅੱਜ ਐਮ.ਪੀ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਵਿਧਾਇਕ ਕੇ.ਡੀ ਭੰਡਾਰੀ, ਡੀਐਸਪੀ ਆਦਮਪੁਰ ਕੁਲਵੰਤ ਸਿੰਘ ਪੀਪੀਐਸ, ਸਮਾਜ ਸੇਵਕ ਵਿਵੇਕ ਖੰਨਾਂ, ਸਮਾਜ ਸੇਵਕ ਵਰਿੰਦਰ ਸ਼ਰਮਾਂ, ਸਮਾਜ ਸੇਵਕ ਮਨਦੀਪ ਜੱਸਲ ਨੂੰ ਸੱਦਾ ਪੱਤਰ ਸੋਪਿਆ। ਸ਼੍ਰੀ ਪਵਨ ਕੁਮਾਰ ਟੀਨੂੰ ਸਾਬਕਾ ਐਮਐਲਏ ਨਤਮਸਤਕ ਹੋਣ ਵਾਸਤੇ ਸ਼੍ਰੀ ਪਰਮ ਦੇਵਾ ਮਾਤਾ ਜੀ ਦੇ ਮੰਦਿਰ ਕਪੂਰ ਪਿੰਡ ਵਿਖੇ ਪੁੱਜੇ। ਜਿਥੇ ਉਨ੍ਹਾਂ ਦਾ ਸਕੱਤਰ ਨਰਿੰਦਰ ਸਿੰਘ ਸੋਨੂੰ ਤੇ ਸਾਥੀਆਂ ਵੱਲੋਂ ਉਚੇੇਚੇ ਤੋਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਅਭੈ ਸੈਣੀ ਤੇ ਅਨੁਰੀਤ ਸੈਣੀ ਵੀ ਮੌਜੂਦ ਸਨ।
0 Comments