ਬਾਬਾ ਫੱਤੂ ਜੀ ਦੀ 68ਵੀਂ, ਸੰਤ ਬਾਬਾ ਜਵਾਲਾ ਸਿੰਘ ਜੀ ਦੀ 67ਵੀਂ ਤੇ ਜਰਨੈਲ ਸਿੰਘ ਕਾਲਰਾ ਦੀ 37ਵੀਂ, ਬਰਸੀ 1 ਦਸੰਬਰ ਨੂੰ - ਗੁਰਦਿਆਲ ਸਿੰਘ ਕਾਲਰਾ, ਤਰਲੋਚਨ ਸਿੰਘ ਕਾਲਰਾ


ਆਦਮਪੁਰ 28 ਨਵੰਬਰ (ਅਮਰਜੀਤ ਸਿੰਘ)-
ਬ੍ਰਹਮ ਗਿਆਨੀ 108 ਸੰਤ ਬਾਬਾ ਫੱਤੂ ਦੀ 68ਵੀਂ, ਬ੍ਰਹਮ ਗਿਆਨੀ 108 ਸੰਤ ਬਾਬਾ ਜਵਾਲਾ ਸਿੰਘ ਦੀ 67ਵੀ ਤੇ ਬੱਬਰ ਅਕਾਲੀ ਜਰਨੈਲ ਸਿੰਘ ਕਾਲਰਾ ਦੀ 37ਵੀ ਸਲਾਨਾ ਬਰਸੀ ਜਰਨੈਲ ਸਿੰਘ ਕਾਲਰੇ ਵਾਲਿਆ ਦੇ ਗ੍ਰਹਿ ਪਿੰਡ ਲੁਟੇਰਾ ਕਲਾ ਕਾਲਰਾ ਫਾਰਮ ਨੇੜੇ ਚੌਹਾਨ (ਜਲੰਧਰ) ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼ਰਧਾ ਨਾਲ 1 ਦਸੰਬਰ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ l ਬਰਸੀ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਤਰਲੋਚਨ ਸਿੰਘ ਕਾਲਰਾ, ਜਥੇਦਾਰ ਗੁਰਦਿਆਲ ਸਿੰਘ ਕਾਲਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਬੀਬੀ ਦਵਿੰਦਰ ਕੌਰ ਕਾਲਰਾ ਮੈਂਬਰ ਐਸਜੀਪੀਸੀ. ਆਦਮਪੁਰ ਨੇ ਦੱਸਿਆ ਕੇ ਬਰਸੀ ਸਮਾਗਮ ਦੌਰਾਨ 29 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਆਰੰਭ ਹੋਣਗੇ ਤੇ 1 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਸਵੇਰੇ 10 ਵਜੇ ਤੋਂ 3 ਵਜੇ ਤੱਕ ਭਾਈ ਮੱਖਣ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਰਣਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਚੰਨਣ ਸਿੰਘ ਹਜ਼ੂਰੀ ਰਾਗੀ ਸ਼੍ਰੀ ਕੇਸ਼ਗੜ੍ਹ ਸਾਹਿਬ,ਢਾਡੀ ਜੱਥਾ ਭਾਈ ਗੁਰਦਿਆਲ ਸਿੰਘ ਲੱਖਪੁਰ, ਦਰਬਾਰ ਸਾਹਿਬ ਤੋਂ ਕਥਾ ਵਾਚਕ ਤੇ ਪੰਥ ਦੇ ਹੋਰ ਮਹਾਨ ਰਾਗੀ ਢਾਡੀ ਜੱਥੇ ਕੀਰਤਨ, ਕਥਾ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ l ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਬਰਸੀ ਸਮਾਗਮ ਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ l ਇਸ ਮੌਕੇ ਵਰਿੰਦਰ ਸਿੰਘ, ਮਨਤੇਜ਼ ਸਿੰਘ, ਬਲਤੇਜਵੀਰ ਸਿੰਘ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਮਨਜੀਤ ਕੌਰ ਤੇ ਹੋਰ ਪਰਿਵਾਰਿਕ ਮੈਂਬਰ ਹਾਜਰ ਸਨ l

Post a Comment

0 Comments