ਇੱਕ ਹੱਥ ਤੁਹਾਡਾ ਤੇ ਇੱਕ ਸਾਡਾ ਦੋਵੇਂ ਮਿਲਕੇ ਨਸ਼ੇ ਤੇ ਕਰਾਇਮ ਨੂੰ ਪੰਜਾਬ ਵਿਚੋਂ ਜੜੋਂ ਖ਼ਤਮ ਕਰ ਸਕਦੇ ਹਨ : ਡੀਆਈਜੀ ਨਵੀਨ ਸਿੰਗਲਾ, ਐਸਐਸਪੀ ਹਰਕੰਵਲਪ੍ਰੀਤ ਸਿੰਘ ਖੱਖ


ਜਲੰਧਰ ਦਿਹਾਤੀ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਹਜ਼ਾਰਾ ਵਿਖੇ ਕਰਵਾਇਆ “ਸੰਪਰਕ ਪ੍ਰੋਗਰਾਮ ਤਹਿਤ ਵਿਸ਼ੇਸ਼ ਸਮਾਗਮ

ਡੀਆਈਜੀ ਜਿਲ੍ਹਾ ਜਲੰਧਰ ਰੇਂਜ ਨਵੀਨ ਸਿੰਗਲਾ, ਐਸਐਸਪੀ ਦਿਹਾਤੀ ਹਰਕੰਵਲਪ੍ਰੀਤ ਸਿੰਘ ਖੱਖ, ਐਸਪੀ ਮੁਖਤਿਆਰ ਰਾਏ ਅਤੇ ਡੀਐੱਸਪੀ ਆਦਮਪੁਰ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਕੀਤੀ ਸ਼ਿਰਕਤ

ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਹਜ਼ਾਰਾ ਜਲੰਧਰ ਵਿੱਖੇ ਜਿਲ੍ਹਾ ਦਿਹਾਤੀ ਪੁਲਿਸ ਅਤੇ ਪਬਲਿਕ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਗਏ ਸੰਪਰਕ ਪ੍ਰੋਗਰਾਮ ਦੇ ਤਹਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਡੀਆਈਜੀ ਜਿਲ੍ਹਾ ਜਲੰਧਰ ਰੇਂਜ ਨਵੀਨ ਸਿੰਗਲਾ, ਐਸਐਸਪੀ ਦਿਹਾਤੀ ਹਰਕੰਵਲਪ੍ਰੀਤ ਸਿੰਘ ਖੱਖ ਵਿਸ਼ੇਸ਼ ਤੋਰ ਤੇ ਪੁੱਜੇ। ਜਿਨ੍ਹਾਂ ਦਾ ਐਸਪੀ ਮੁਖਤਿਆਰ ਰਾਏ, ਹਲਕਾ ਆਦਮਪੁਰ ਦੇ ਡੀਐਸਪੀ ਕੁਲਵੰਤ ਸਿੰਘ ਪੀਪੀਐਸ ਤੇ ਐਸ.ਐਚ.ਉ ਪਤਾਰਾ ਹਰਦੇਵਪ੍ਰੀਤ ਸਿੰਘ, ਐਸ.ਐਚ.ਉ ਆਦਮਪੁਰ ਰਵਿੰਦਰਪਾਲ ਸਿੰਘ ਵੱਲੋਂ ਫੁੱਲਾਂ ਦੇ ਬੁੱਕੇ ਭੇਟ ਕਰਦੇ ਹੋਏ ਨਿੱਘਾ ਸਵਾਗਤ ਕੀਤਾ ਗਿਆ। ਇਹ ਕਰਵਾਏ ਗਏ ਸਮਾਗਮ ਮੌਕੇ ਤੇ ਡੀਆਈਜੀ ਜਿਲ੍ਹਾ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਇਲਾਕੇ ਦੀਆਂ ਪੰਚਾਇਤਾਂ ਦੇ ਸਰਪੰਚ, ਪੰਚ ਨੰਬਰਦਾਰ ਤੇ ਹੋਰ ਸ਼ਖਸੀਅਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਨਸ਼ਾਂ ਵੇਚਣ ਵਾਲੇ ਤਸਕਰ ਜਨਤਾ ਦੀਆਂ ਰਹਾਇਸ਼ਾਂ ਨਜ਼ਦੀਕ ਹੀ ਰਹਿੰਦੇ ਹਨ ਤੇ ਉਨ੍ਹਾਂ ਕਿਹਾ ਅਗਰ ਇਸ ਤਰ੍ਹਾਂ ਦੇ ਸ਼ੱਕੀ ਵਿਆਕਤੀ ਬਾਰੇ ਕਿਸੇ ਸਖਸ਼ ਨੂੰ ਪਤਾ ਚਲਦਾ ਹੈ ਤਾਂ ਉਹ ਤੁਰੰਤ ਇਲਾਕੇ ਪੁਲਿਸ ਨੂੰ ਸੂਚਿਤ ਕਰੇ ਤਾਂ ਜੋ ਉਸ ਵਿਆਕਤੀ ਤੇ ਕਾਰਵਾਈ ਕਰਕੇ ਨਸ਼ੇ ਦਾ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਪੰਜਾਬ ਪੁਲਿਸ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋਰ ਵੱਡੀਆਂ ਪ੍ਰਾਪਤੀਆਂ ਕਰਕੇ ਨਸ਼ੇ ਦੀਆਂ ਵੱਡੀਆਂ ਖੇਪਾਂ ਨੂੰ ਖਤਮ ਕਰ ਚੁੱਕੀ ਹੋ ਜੋ ਜਨਤਾ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਪੰਜਾਬ ਪੁਲਿਸ ਵੱਲੋਂ ਸ਼ੋਸ਼ਲ ਮੀਡੀਆ ਤੇ ਨਾਲ ਨਾਲ ਹੋਰ ਵੀ ਸਹਾਇਤਾ ਤੇ ਕਰਾਇਮ ਤੇ ਨਸ਼ਾਂ ਖਤਮ ਕਰਨ ਲਈ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਜੋ ਵਿਆਕਤੀ ਪੁਲਿਸ ਨੂੰ ਸੁਚਨਾਂ ਦਿੰਦਾ ਹੈ ਉਸਦਾ ਸਾਰਾ ਪਤਾ ਗੁੱਪਤ ਰੱਖਿਆ ਜਾਵੇਗਾ। ਕੋਈ ਵੀ ਵਿਆਕਤੀ ਇਲਾਕੇ ਪੁਲਿਸ ਤੋਂ ਲੈ ਕੇ ਸੀਨੀਅਰ ਅਧਿਕਾਰੀ ਤੱਕ ਸੂਚਨਾਂ ਦੇਣ ਲਈ ਸਪੰਰਕ ਕਰ ਸਕਦਾ ਹੈ ਤੇ ਸੰਪਰਕ ਪ੍ਰੋਗਰਾਮ ਤਹਿਤ ਨੋਜਵਾਨ ਵੀਰ ਵੀ ਆਪਣਾ ਸਹਿਯੋਗ ਵੱਧ ਤੋਂ ਵੱਧ ਕਰਨ। ਉਨ੍ਹਾਂ ਕਿਹਾ ਸ਼ੋਸ਼ਲ ਮੀਡੀਆਂ ਤੇ ਅਗਰ ਕੋਈ ਜਾਣਕਾਰੀ ਸ਼ੇਅਰ ਹੁੰਦੀ ਹੈ ਤਾਂ ਉਸਤੇ ਗੌਰ ਕਰਦੇ ਹੋਏ ਉਸਨੂੰ ਸ਼ੇਅਰ ਨਾ ਕੀਤਾ ਜਾਵੇ ਤਾਂ ਜੋ ਪਬਲਿਕ ਤੱਕ ਕੋਈ ਗਲਤ ਸੂਚਨਾਂ ਨਾ ਜਾ ਸਕੇ। ਉਨ੍ਹਾਂ ਕਿਹਾ ਪਿੰਡ ਪਿੰਡ ਵਿੱਚ ਪੰਚਾਇਤਾਂ ਤੇ ਮੋਹਤਵਰ ਠੀਕਰੀ ਪਹਿਰੇ ਜਰੂਰ ਲਗਾਉਣ। ਉਨ੍ਹਾਂ ਕਿਹਾ ਆਪਣੇ ਮੁਹੱਲਿਆ ਵਿੱਚ ਖਾਸ ਨਜ਼ਰ ਰੱਖੀ ਜਾਵੇ। ਤਾਂ ਜੋ ਕੋਈ ਅਣਸੁਖਾਵੀ ਘਟਨਾਂ ਨਾ ਵਾਪਰ ਸਕੇ।  

             ਐਸਐਸਪੀ ਦਿਹਾਤੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਸਹਿਬਾਨਾਂ ਹੁਕਮਾਂ ਤਹਿਤ ਇਹ ਹੱਥ ਨਾਲ ਹੱਥ ਮਿਲਾਉਣ ਦੀ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਹੋਇਆ ਹੈ। ਉਨ੍ਹਾਂ ਕਿਹਾ ਇਕ ਹੱਥ ਪਬਲਿਕ ਦਾ ਇੱਕ ਹੱਥ ਪੰਜਾਬ ਪੁਲਸ ਦਾ, ਪੰਜਾਬ ਵਿਚੋਂ ਨਸ਼ੇ ਦੇ ਕੌਹੜ ਤੇ ਕਰਾਇਮ ਨੂੰ ਖਤਮ ਕਰੇਗਾ। ਉਨ੍ਹਾਂ ਕਿਹਾ “ਸੰਪਰਕ ਪ੍ਰੋਗਰਾਮ ਦੇ ਕਰੀਬ 24 ਸਮਾਗਮ ਕਰਵਾਏ ਜਾ ਚੁੱਕੇ ਹਨ ਤੇ 25ਵਾਂ ਅੱਜ ਦਾ ਸਮਾਗਮ ਹੈ। ਉਨ੍ਹਾਂ ਸਰਪੰਚਾਂ, ਪੰਚਾਂ ਤੇ ਮੋਹਤਵਰਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ। ਉਨ੍ਹਾਂ ਕਿਹਾ ਸੰਪਰਕ ਪ੍ਰੋਗਰਾਮ ਤਹਿਤ ਗਲੀਆਂ ਤੋਂ ਲੈ ਕੇ ਪਿੰਡ ਤੇ ਪਿੰਡ ਤੋਂ ਲੈ ਕੇ ਸ਼ਹਿਰ ਤੇ ਪੂਰੇ ਪੰਜਾਬ ਵਿਚੋਂ ਨਸ਼ਾਂ ਤੇ ਕਰਾਇਮ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਜੇਕਰ ਗਲੀਆਂ, ਪਿੰਡ ਤੋਂ ਅਸੀਂ ਨਸ਼ਾਂ ਖਤਮ ਕਰ ਦਿੱਤਾ ਤਾਂ ਸ਼ਹਿਰ ਤੇ ਪੰਜਾਬ ਵਿਚੋਂ ਆਪੇ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਦੇ ਵੀ ਮਾੜੇ ਅਨਸਰ ਦੀ ਕੋਈ ਵੀ ਪਤਵੰਤਾਂ ਜਾਂ ਪੰਚਾਇਤਾਂ ਸਾਥ ਨਾ ਦੇਣ ਸਗੋਂ ਉਸਦੀ ਸੂਚਨਾਂ ਇਲਾਕਾ ਪੁਲਿਸ ਨੂੰ ਦੇਣ। ਉਨ੍ਹਾਂ ਕਿਹਾ ਕੁਝ ਸ਼ਰਾਰਤੀ ਅਨਸਰ ਫੇਕ ਕਾਲਾਂ ਰਾਹੀਂ ਲੋਕਾਂ ਨੂੰ ਧਮਕਾ ਕੇ ਰੁਪਿਆਂ ਦੀ ਮੰਗ ਕਰਦੇ ਹਨ ਉਨਾਂ ਬਾਰੇ ਵੀ ਪੁਲਸ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਪੰਜਾਬ ਪੁਲਸ ਹਰ ਪੰਜਾਬ ਵਾਸੀ ਸਾਥ ਦੇਵੇ। 

      ਸੰਪਰਕ ਪ੍ਰੋਗਰਾਮ ਤਹਿਤ ਬੋਲਦੇ ਹੋਏ ਐਸਪੀ ਮੁਖਤਿਆਰ ਰਾਏ ਅਤੇ ਡੀਐੱਸਪੀ ਆਦਮਪੁਰ ਕੁਲਵੰਤ ਸਿੰਘ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨਾਗਰਿਕਾਂ ਦੇ ਸਹਿਯੋਗ ਨਾਲ ਹੀ ਸੂਬੇ ਵਿੱਚੋਂ ਕ੍ਰਾਈਮ ਦਾ ਖਾਤਮਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਉਦੋਂ ਤੱਕ ਸਮਾਜ ’ਚੋਂ ਕ੍ਰਾਈਮ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਕਰ ਸਕਦੀ ਜਿੰਨਾਂ ਚਿਰ ਲੋਕ ਖੁਦ ਅੱਗੇ ਆ ਕੇ ਪੁਲਿਸ ਦਾ ਸਾਥ ਨਹੀਂ ਦਿੰਦੇ । ਉਨ੍ਹਾਂ ਕਿਹਾ ਕਿ ਇਸੇ ਲਈ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੰਪਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਲਈ ਉਨ੍ਹਾਂ ਇਲਾਏ ਦੀਆਂ ਸਮੂਹ ਪੰਚਾਇਤਾਂ ਨੂੰ ਇਕਜੁੱਟ ਹੋ ਕੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ।

      ਇਸ ਦੌਰਾਨ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਬੂਟਾ ਸਿੰਘ ਪਤਾਰਾ ਤੇ ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ (ਸੀਨੀਅਰ ਆਪ ਆਗੂ) ਨੇ ਜਿੱਥੇ ਪੰਜਾਬ ਪੁਲਿਸ ਵੱਲੋਂ ਆਮ ਜਨਤਾ ਨਾਲ ਰਿਸ਼ਤੇ ਸੁਖਾਵੇਂ ਕਰਨ ਲਈ ਸ਼ੁਰੂ ਕੀਤੇ ਗਏ ਇਸ ਅਭਿਆਨ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਇਲਾਕੇ ਵਿੱਚ ਵਧਦੀਆਂ ਜਾ ਰਹੀਆਂ ਵਾਰਦਾਤਾਂ ਉਤੇ ਚਿੰਤਾ ਵਿਅਕਤ ਕਰਦਿਆਂ ਇਲਾਕੇ ’ਚ ਪੁਲਿਸ ਗਸ਼ਤ ਨੂੰ ਵਧਾਉਣ ਦੀ ਮੰਗ ਕੀਤੀ ਅਤੇ ਇਲਾਕੇ ’ਚੋਂ ਨਸ਼ਾ ਰੂਪੀ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਪੁਲਿਸ ਵੱਲੋਂ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਇਲਾਕਾਵਾਸੀਆਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਇਲਾਕੇ ਦੇ ਲੋਕ ਪੁਲਿਸ ਦਾ ਪੂਰਾ ਸਹਿਯੋਗ ਕਰਨਗੇ।  ਇਸ ਮੌਕੇ ਇਲਾਕੇ ਦੀਆਂ ਸਮੂਹ ਗ੍ਰਾਮ ਪੰਚਾਇਤਾ ਦੇ ਸਰਪੰਚ ਪੰਚ ਤੇ ਮੋਹਤਵਰ ਵਿਆਕਤੀ ਹਾਜ਼ਰ ਸਨ।

Post a Comment

0 Comments