ਆਦਮਪੁਰ, 28 ਨਵੰਬਰ (ਅਮਰਜੀਤ ਸਿੰਘ, ਬਲਬੀਰ ਸਿੰਘ ਕਰਮ) : ਪਿੰਡ ਬਘਾਣਾ ਤੋਂ ਰਿਹਾਣਾ ਜੱਟਾਂ ਨੂੰ ਜਾਂਦੀ ਸੜਕ ਤੇ ਥਾਂ ਥਾਂ ਡੂੰਘੇ ਟੋਏ ਪਏ ਹੋਏ ਸਨ। ਜਿਸਨੂੰ ਦੇਖਦੇ ਹੋਏ ਪਿੰਡ ਬਘਾਣਾ ਦੀ ਨਵੀਂ ਬਣੀ ਪੰਚਾਇਤ ਨੇ ਪੀ.ਡਬਲਯੂ.ਡੀ ਵਿਭਾਗ ਦੇ ਅਧਿਕਾਰੀ ਰਾਜੀਵ ਉੱਪਲ ਐਸਡੀਓ ਅਤੇ ਜੇਈ ਜਤਿੰਦਰ ਸਿੰਘ ਦੇ ਸਹਿਯੋਗ ਨਾਲ ਪਿੰਡ ਬਘਾਣਾ ਤੋਂ ਰਿਹਾਣਾ ਜੱਟਾਂ ਨੂੰ ਜਾਂਦੀ ਸੜਕ ਤਰਸਯੋਗ ਹਾਲਤ ਨੂੰ ਦੇਖਦੇ ਹੋਏ, ਇਸ ਤਿੰਨ ਕਿਲੋਮੀਟਰ ਦੇ ਕਰੀਬ ਸੜਕ ਤੇ ਪਏ ਡੂੰਗੇ ਟੋਇਆਂ ਨੂੰ ਪੂਰਦੇ ਹੋਏ ਰਿਪੇਰਿੰਗ ਦਾ ਕੰਮ ਕਰਵਾਇਆ ਗਿਆ। ਸਰਪੰਚ ਬਘਾਣਾ ਨੇ ਕਿਹਾ ਇਸ ਸੜਕ ਦੀ ਹਾਲਤ ਬਹੁਤ ਖਰਾਬ ਸੀ, ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾਂ ਕਰਨਾਂ ਪੈਦਾਂ ਸੀ। ਜਿਸਦੇ ਚੱਲਦੇ ਕਿਸੇ ਵਕਤ ਵੀ ਕੋਈ ਵੀ ਹਾਦਸਾ ਵਾਪਰਨ ਦਾ ਖਦਸਾ ਬਣਿਆ ਰਹਿੰਦਾ ਸੀ ਤੇ ਇਸ ਸੜਕ ਤੋਂ ਲੋਕਾਂ ਦਾ ਲੰਘਣਾ ਕਾਫੀ ਮੁਸ਼ਕਲ ਹੋ ਗਿਆ ਸੀ। ਜਿਸਨੂੰ ਦੇਖਦੇ ਹੋਏ ਪਿੰਡ ਬਘਾਣਾ ਦੀ ਪੰਚਾਇਤ ਨੇ ਅਰਦਾਸ ਬੇਨਤੀ ਉਪਰੰਤ ਸੜਕ ਦੀ ਰਿਪੇਰਿੰਗ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਬਘਾਣਾ, ਸਚਿਨ ਕੁਮਾਰ ਪੰਚ, ਬਲਵਿੰਦਰ ਸਿੰਘ ਪੰਚ, ਰਾਮ ਲੁਭਾਇਆ ਪੰਚ, ਡਾਕਟਰ, ਪਿੰਕੀ ਪੰਚ, ਅਮਰਜੀਤ ਕੁਮਾਰ, ਰਮਨਜੀਤ ਸਿੰਘ ਕਾਲਾ, ਫੋਜੀ ਬਲਦੇਵ ਸਿੰਘ, ਫੋਜੀ ਬਲਵਿੰਦਰ ਸਿੰਘ, ਅਮਨਦੀਪ ਪੱਬੀ, ਗੁਰਮੇਲ ਸਿੰਘ, ਗੁਰਮੀਤ ਸਿੰਘ, ਗੁਰਮੀਤ ਰਾਮ ਆਦਿ ਹਾਜ਼ਰ ਸਨ।
0 Comments