ਬੀਬੀ ਮਨਜੀਤ ਕੋਰ ਸੰਘਾ ਨਮਿੱਤ ਗੁ. ਪੰਜ ਤੀਰਥ ਸਾਹਿਬ ਵਿਖੇ ਹੋਈ ਅੰਤਿਮ ਅਰਦਾਸ

ਰਾਜਨੀਤਿਕ ਆਗੂਆਂ, ਧਾਰਮਿਕ ਸ਼ਖਸ਼ੀਅਤਾ ਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਅੰਤਿਮ ਅਰਦਾਸ ਦੀ ਰਸਮ ਵਿੱਚ ਕੀਤੀ ਸ਼ਿਰਕਤ, ਬੀਬੀ ਮਨਜੀਤ ਕੌਰ ਸੰਘਾ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆਂ 
ਜਲੰਧਰ 03 ਨਵੰਬਰ (ਅਮਰਜੀਤ ਸਿੰਘ)- ਲੈਕਚਰਾਰ ਹਰਿੰਦਰ ਸਿੰਘ ਸੰਘਾ, ਲੈਕਚਰਾਰ ਗੁਰਿੰਦਰ ਸਿੰਘ ਸੰਘਾ ਵਾਸੀ ਜੰਡੂ ਸਿੰਘਾ ਦੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਪਤਨੀ ਮਾਸਟਰ ਸ. ਜੋਗਿੰਦਰ ਸਿੰਘ ਸੰਘਾ ਦਾ ਬੀਤੇ ਦੇਹਾਂਤ ਹੋ ਗਿਆ ਸੀ। ਤਿਨ੍ਹਾਂ ਦੇ ਨਮਿੱਤ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀ (ਸਾਹਮਣੇ ਪੈਟਰੋਲ ਪੰਪ) ਜੰਡੂ ਸਿੰਘਾ ਜਲੰਧਰ ਵਿਖੇ ਹੋਈ। ਇਸ ਮੌਕੇ ਰਾਗੀ ਭਾਈ ਕਮਲਦੀਪ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ ਸਾਹਿਬ, ਰਾਗੀ ਭਾਈ ਅਮਰਜੀਤ ਸਿੰਘ ਹਜੂਰੀ ਰਾਗੀ ਗੁ. ਪੰਜ ਤੀਰਥ ਸਾਹਿਬ ਜੰਡੂ ਸਿੰਘਾ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਬੈਰਾਗਮਈ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਬੀਬੀ ਮਨਜੀਤ ਕੌਰ ਸੰਘਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਐੱਮਐੱਲਏ ਪਰਗਟ ਸਿੰਘ ਜਲੰਧਰ ਕੈਂਟ, ਸਾਬਕਾ ਐੱਮਐੱਲਏ ਤੇ ਆਪ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ, ਸਾਬਕਾ ਲੈਫਟੀਨੈਂਟ ਜਰਨਲ ਮਹਿੰਦਰ ਸਿੰਘ ਬੋਲੀਨਾ, ਉਲੰਪੀਅਨ ਗੁਨਦੀਪ ਕੁਮਾਰ, ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਐਸਪੀ ਪੰਜਾਬ ਪੁਲਿਸ, ਉਲੰਪੀਅਨ ਬਲਜੀਤ ਸਿੰਘ ਢਿੱਲੋਂ ਐਸਪੀ ਪੰਜਾਬ ਪÇੁਲਸ, ਮੇਜਰ ਜਰਨਲ ਜੇ.ਐਸ ਬੇਦੀ, ਰਾਮ ਸ਼ਰਨ ਇੰਟਰਨੈਸ਼ਨਲ ਹਾਕੀ ਪਲੇਅਰ, ਉਲੰਪੀਅਨ ਰਜਿੰਦਰ ਸਿੰਘ, ਦਲਜੀਤ ਸਿੰਘ ਆਈ.ਆਰ.ਐਸ, ਇਕਬਾਲ ਸਿੰਘ ਸੰਧੂ ਸਾਬਕਾ ਏਡੀਸੀ, ਸੁਰਿੰਦਰ ਸਿੰਘ ਭਾਪਾ ਖੇਡ ਪ੍ਰਮੋਟਰ, ਸਾਬਕਾ ਡੀ.ਈ.ਉ ਹਰਿੰਦਰਪਾਲ ਸਿੰਘ, ਬਲਜਿੰਦਰ ਸਿੰਘ, ਪਿ੍ਰੰਸੀਪਲ ਸੁਰਿੰਦਰ ਸਿੰਘ ਦਸ਼ਮੇਸ਼ ਕਾਲਜ ਬਾਦਲ, ਪਿ੍ਰੰਸੀਪਲ ਕੁਲਦੀਪ ਕੌਰ ਸੀ.ਸੈ.ਸਕੂਲ ਹਜ਼ਾਰਾ, ਪਿ੍ਰੰਸੀਪਲ ਤਜਿੰਦਰ ਸਿੰਘ, ਪਿ੍ਰੰਲੀਪਲ ਭੁਪਿੰਦਰ ਸਿੰਘ ਪਿੰਡ ਢੱਡੇ ਤੇ ਜੰਡੂ ਸਿੰਘਾ ਦੇ ਸ. ਭੁਪਿੰਦਰ ਸਿੰਘ ਸੰਘਾ ਪ੍ਰਧਾਨ ਗੁ. ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀ, ਅਮਰਜੀਤ ਸਿੰਘ ਕੈਸ਼ੀਅਰ, ਸਰਪੰਚ ਚੰਪਾ ਜ਼ੋਸ਼ੀ, ਹਨੀ ਜ਼ੋਸ਼ੀ ਯੂਥ ਕਾਂਗਰਸੀ ਆਗੂ, ਸਾਬਕਾ ਸਰਪੰਚ ਬਲਵਿੰਦਰ ਸਿੰਘ ਫੀਰੀ, ਸਾਬਕਾ ਸਰਪੰਚ ਰਣਜੀਤ ਸਿੰਘ ਮੱਲੀ ਸਮਾਗਮ ਵਿੱਚ ਪੁੱਜੇ। ਜਿਨ੍ਹਾਂ ਨੇ ਬੀਬੀ ਮਨਜੀਤ ਕੌਰ ਦੇ ਪਤੀ ਸਾਬਕਾ ਮਾਸਟਰ ਜੋਗਿੰਦਰ ਸਿੰਘ ਸੰਘਾ, ਪੁੱਤਰ ਲੈਕਚਰਾਰ ਹਰਿੰਦਰ ਸਿੰਘ ਸੰਘਾ ਤੇ ਲੈਕਚਰਾਰ ਗੁਰਿੰਦਰ ਸਿੰਘ ਸੰਘਾ ਨਾਲ ਬੀਬੀ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤੇ ਸੰਘਾ ਪਰਿਵਾਰ ਦੇ ਸਾਬਕਾ ਮਾਸਟਰ ਜੋਗਿੰਦਰ ਸਿੰਘ ਸੰਘਾ, ਲੈਕਚਰਾਰ ਹਰਿੰਦਰ ਸਿੰਘ ਸੰਘਾ ਤੇ ਲੈਕਚਰਾਰ ਗੁਰਿੰਦਰ ਸਿੰਘ ਸੰਘਾ, ਸੰਜੀਵ ਕੌਰ ਸੰਘਾ, ਕੁਲਵੀਰ ਕੌਰ ਸੰਘਾ, ਬਲਜੋਤ ਸਿੰਘ ਸੰਘਾ, ਗੁਰਜੋਤ ਸਿੰਘ ਸੰਘਾ, ਨਿਮਰਜੋਤ ਕੌਰ ਸੰਘਾ ਤੇ ਹੋਰ ਇਲਾਕੇ ਦੀਆਂ ਨਾਂਮਵਰ ਸ਼ਖਸ਼ੀਅਤਾਂ ਤੇ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸੰਗਤਾਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Post a Comment

0 Comments