ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਹਜ਼ਾਰਾ ਦੀ ਦਸ਼ਮੇਸ਼ ਸਪੋਰਟਸ ਕਲੱਬ (ਹਜ਼ਾਰਾ) ਜਲੰਧਰ, ਗ੍ਰਾਮ ਪੰਚਾਇਤ, ਨਗਰ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 22 ਦਸੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਪਿੰਡ ਹਜ਼ਾਰਾ ਦੇ ਨੌਜਵਾਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਖੂਨਦਾਨ ਕੈਂਪ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋਵੇਗਾ। ਜੋ ਕਿ ਗੁਰਦੁਆਰਾ ਥੜਾ ਸਾਹਿਬ ਦੇ ਸਾਹਮਣੇ ਪਿੱਪਲ ਥੱਲੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ। ਜਾਣਕਾਰੀ ਦੇਣ ਸਮੇਂ ਸੀਨੀਅਰ ਅਕਾਲੀ ਆਗੂ ਲਖਬੀਰ ਸਿੰਘ ਹਜ਼ਾਰਾ, ਜੈ ਕੀਰਤ ਸਿੰਘ, ਤੇਗਪ੍ਰੀਤ ਸਿੰਘ, ਸਾਹਿਲ ਬਲੇਨਾ, ਅਰਸ਼ ਬੰਸੀ, ਪਰਮਵੀਰ ਸਿੰਘ, ਅਮਰ ਸਿੰਘ, ਲਵਦੀਪ ਸਿੰਘ ਹਜ਼ਾਰਾ ਨੇ ਇਲਾਕੇ ਦੇ ਸਮੂਹ ਨੋਜਵਾਨ ਵੀਰਾਂ ਨੂੰ ਇਸ ਖੂਨਦਾਨ ਕੈਪ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ।
0 Comments