ਪਿੰਡ ਹਜ਼ਾਰਾ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਲਗਾਏ ਖੂਨਦਾਨ ਕੈਂਪ ਮੌਕੇ ਹਾਜ਼ਰ ਲਖਵੀਰ ਸਿੰਘ ਹਜਾਰਾ, ਜਗਜੀਤ ਸਿੰਘ, ਲਵਦੀਪ ਸਿੰਘ ਅਤੇ ਹੋਰ ਪਤਵੰਤੇ ਖੂਨਦਾਨੀਆਂ ਨੂੰ ਪ੍ਰਸੰਸਾ ਪੱਤਰ ਦਿੰਦੇ ਹੋਏ।’
53 ਖੂਨਦਾਨੀਆਂ ਨੇ ਖੂਨਦਾਨ ਕਰਕੇ ਪਾਇਆ ਆਪਣਾ ਵੱਡਮੁੱਲਾ ਯੋਗਦਾਨ
ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਹਜ਼ਾਰਾ ਦੀ ਦਸ਼ਮੇਸ਼ ਸਪੋਰਟਸ ਕਲੱਬ (ਹਜ਼ਾਰਾ) ਜਲੰਧਰ, ਗ੍ਰਾਮ ਪੰਚਾਇਤ, ਨਗਰ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਪਿੰਡ ਹਜ਼ਾਰਾ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਸਿਵਲ ਹਸਪਤਾਲ ਜਲੰਧਰ ਬਲੱਡ ਬੈਂਕ ਦੀ ਟੀਮ ਦੇ ਡਾ. ਰੁਪਿੰਦਰ ਕੌਰ ਬੀਟੀਉ, ਗਗਨਦੀਪ ਕੌਰ ਸਟਾਫ ਨਰਸ, ਸੁਖਵਿੰਦਰ ਐਮਐਲਟੀ, ਅਜੇ ਕੁਮਾਰ, ਨੀਨਾ, ਹੈਪੀ, ਸਾਹਿਲ, ਇਰਸ਼ਾਦ, ਤ੍ਰਿਪਤਾ, ਪ੍ਰੀਆ ਖੂਨ ਇਕੱਤਰ ਕਰਨ ਵਾਸਤੇ ਪਿੰਡ ਹਜਾਰਾ ਪੁੱਜੇ। ਜਿਨ੍ਹਾਂ ਨੂੰ ਖੂਨਦਨੀਆਂ ਵੱਲੋਂ 53 ਯੂਨਿਟ ਖੂਨਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ ਮੌਕੇ ਤੇ ਸੀਟੀ ਗੁਰੱਪ ਸ਼ਾਹਪੁਰ ਕੈਂਪ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ, ਸੀਟੀ ਗਰੁੱਪ ਵੱਲੋਂ ਖੂਨਦਾਨ ਕੈਂਪ ਵਿੱਚ ਦੀਪਕ, ਪੱਲਵੀ, ਹਰਮਨ ਪੁੱਜੇ। ਇਸ ਖੂਨਦਾਨ ਕੈਂਪ ਵਿੱਚ ਜਿਥੇ ਨੋਜਵਾਨਾਂ ਨੇ ਖੂਨਦਾਨ ਕੀਤਾ ਉਥੇ ਪਿੰਡ ਤੇ ਇਲਾਕੇ ਦੀਆਂ ਮਹਿਲਾਵਾਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ। ਇਸ ਖੂਨਦਾਨ ਵਿੱਚ ਇਲਾਕੇ ਦੇ ਨੋਜਵਾਨਾਂ, ਸਰਪੰਚਾਂ, ਨੰਬਰਦਾਰਾਂ ਤੇ ਪਤਵੰਤੇ ਸੱਜਣਾਂ ਵੱਲੋਂ ਵੱਧ ਚੱੜ ਕੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਸੀਨੀਅਰ ਅਕਾਲੀ ਆਗੂ ਲਖਵੀਰ ਸਿੰਘ ਹਜ਼ਾਰਾ ਵੱਲੋਂ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਇਸ ਮੌਕੇ ਲਖਵੀਰ ਸਿੰਘ ਹਜ਼ਾਰਾ, ਜਗਜੀਤ ਸਿੰਘ ਹਜ਼ਾਰਾ, ਲਵਦੀਪ ਸਿੰਘ, ਸਰਪੰਚ ਰਜਿੰਦਰ ਸਿੰਘ, ਪੰਚ ਸੋਦਾਗਰ ਸਿੰਘ, ਇੰਜ਼ੀ. ਨਵਦੀਪ ਸਿੰਘ, ਤੇਗਪ੍ਰੀਤ ਸਿੰਘ ਪੰਚ, ਹਰਪ੍ਰੀਤ ਸਿੰਘ, ਜਗਦੀਸ਼ ਕੁਮਾਰ, ਅਵਤਾਰ ਸਿੰਘ ਮੈਨੇਜਰ ਗੁਰੂ ਘਰ, ਸਾਬਕਾ ਸਰਪੰਚ ਮੱਖਣ ਸਿੰਘ ਨਰੰਗਪੁਰ, ਸਰਪੰਚ ਜਸਪ੍ਰੀਤ ਸਿੰਘ ਢੱਡਾ, ਸਰਪੰਚ ਪ੍ਰਵੀਨ ਸਿੰਘ ਜੋਹਲਾਂ, ਸਾਬਕਾ ਸਰਪੰਚ ਗੁਰਦੀਪ ਸਿੰਘ ਬੋਲੀਨਾ, ਸਾਬਕਾ ਸਰਪੰਚ ਕੁਲਵਿੰਦਰ ਬਾਘਾ ਬੋਲੀਨਾ, ਲਖਵੀਰ ਸਿੰਘ ਜੋਹਲ, ਐਡਵੋਕੇਟ ਪ੍ਰਵੀਨ ਨਈਅਰ ਕੰਗਣੀਵਾਲ, ਗੁਰਵਿੰਦਰ ਨਈਅਰ ਕੰਗਣੀਵਾਲ ਸਾਬਕਾ ਸਰਪੰਚ, ਜੈ ਕੀਰਤ ਸਿੰਘ, ਸ਼ਿਵਜੋਤ ਸਿੰਘ, ਅਰਸ਼ਜੋਤ ਸਿੰਘ, ਅਮਰ ਸਿੰਘ, ਸਾਹਿਲ ਬੋਲੀਨਾ, ਪਰਮਵੀਰ ਬੋਲੀਨਾ, ਪ੍ਰੱਬਦੀਪ ਢੱਡਾ, ਨੰਬਰਦਾਰ ਪਵਨ ਕੁਮਾਰ ਪਤਾਰਾ, ਜਗੀਰ ਸਿੰਘ, ਕਮਲੇਸ਼ ਸਿੰਘ, ਸੁਖਜੀਤ ਸਿੰਘ, ਅਮਨ ਸ਼ਰਮਾਂ, ਪਰਮਜੀਤ ਸਿੰਘ, ਸੋਹਣ ਸਿੰਘ, ਮੱਖਣ ਸਿੰਘ, ਸੁਰਿੰਦਰ ਸਿੰਘ, ਹਰਜਾਪ ਸਿੰਘ ਤੇ ਹੋਰ ਪਤਵੰਤੇ ਸੱਜਣ ਤੇ ਪਿੰਡ ਵਾਸੀ ਹਾਜ਼ਰ ਸਨ।
0 Comments