ਉਹਨਾਂ ਪਾਸੋ ਵਾਰਦਾਤ ਵਿੱਚ ਵਰਤੀਆਂ ਕ੍ਰਿਪਾਨਾਂ, ਬੇਸਬਾਲ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ
ਆਦਮਪੁਰ, (ਬਿਊਰੌ)- ਹਰਕਮਲਪ੍ਰੀਤ ਸਿੰਘ ਖੱਖ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਸ਼ਰਾਰਤੀ ਅਨਸਰਾਂ,ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀਮਤੀ ਜਸਰੂਪ ਕੋਰ, ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਦੀ ਅਗਵਾਈ ਹੇਠ ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋਂ 03 ਵਿਆਕਤੀਆ ਨੂੰ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਕੋਲੋ ਵਾਰਦਾਤ ਵਿੱਚ ਵਰਤੀਆਂ ਕ੍ਰਿਪਾਨਾਂ, ਬੇਸਬਾਲ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਖ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਨੇ ਦੱਸਿਆ ਕਿ ਮਿਤੀ 17.12.2024 ਰਾਤ ਨੂੰ ਵਕਤ ਕ੍ਰੀਬ 10 ਤੋ 10:30 PM ਵਜੇ ਕਮਲਜੀਤ ਸਿੰਘ ਉਰਫ ਕਮਲੀ ਪੁੱਤਰ ਅਵਤਾਰ ਸਿੰਘ ਵਾਸੀ ਬਡਾਲਾ ਥਾਣਾ ਆਦਮਪੁਰ, ਜੋਰਾਵਰ ਸਿੰਘ ਉਰਫ ਜੋਰਾ ਪੁੱਤਰ ਸਰਵਣ ਕੁਮਾਰ ਅਤੇ ਸਤਿੰਦਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਆਨ ਪਿੰਡ ਕੌਹਜਾ ਥਾਣਾ ਆਦਮਪੁਰ ਜਿਲਾ ਜਲੰਧਰ ਅਤੇ ਇਹਨਾ ਦੇ ਸਾਥੀਆ ਨਾਲ ਸੁਨੀਲ ਕੁਮਾਰ ਪੁੱਤਰ ਸ਼੍ਰੀ ਸਰਵਣ ਕੁਮਾਰ, ਅਨਮੋਲ ਪੁੱਤਰ ਹਰੀ ਦਾਸ, ਦਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀਆਨ ਬਿਆਸ ਪਿੰਡ ਅਤੇ ਪਰਮਜੀਤ ਪੁੱਤਰ ਦਰਸ਼ਨ ਲਾਲ ਵਾਸੀ ਪਿੰਡ ਮੁਰਾਦਪੁਰ ਥਾਣਾ ਆਦਮਪੁਰ ਨਾਲ ਬਾਸੀ ਢਾਬਾ ਆਦਮਪੁਰ ਨੇੜੇ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਵਿਵਾਦ ਹੋ ਗਿਆ ਸੀ । ਜਿਸ ਕਰਕੇ ਦੋਨਾ ਧਿਰਾ ਦਾ ਆਪਸ ਵਿੱਚ ਲੜਾਈ ਝਗੜਾ ਹੋਇਆ ਜਿਸ ਵਿੱਚ ਕਮਲਜੀਤ ਸਿੰਘ ਉਰਫ ਕਮਲੀ ਧਿਰ ਵਲੋ ਸੁਨੀਲ ਕੁਮਾਰ ਧਿਰ ਦੇ ਤੇਜਧਾਰ ਹਥਿਆਰਾ ਨਾਲ ਸੱਟਾ ਮਾਰੀਆ ਜਿਸ ਵਿੱਚ ਸੁਨੀਲ ਕੁਮਾਰ ਦੀ ਜਿਆਦਾ ਗੰਭੀਰ ਸੱਟਾ ਲੱਗਣ ਕਾਰਨ ਮੌਤ ਹੋ ਗਈ ਅਤੇ ਇਸਦੇ ਸਾਥੀ ਅਨਮੋਲ ਪੁੱਤਰ ਹਰੀ ਦਾਸ ਅਤੇ ਪਰਮਜੀਤ ਪੁੱਤਰ ਦਰਸ਼ਨ ਲਾਲ ਵਾਸੀ ਪਿੰਡ ਮੁਰਾਦਪੁਰ ਥਾਣਾ ਆਦਮਪੁਰ ਜਿਲਾ ਜਲੰਧਰ ਗੰਭੀਰ ਜਖਮੀ ਹਨ । ਜਿਸਤੇ ਜੇਰੇ ਨਿਗਰਾਨੀ ਸ਼੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ INSP ਰਵਿੰਦਰਪਾਲ ਸਿੰਘ ਮੁਖ ਅਫਸਰ ਥਾਣਾ ਆਦਮਪੁਰ ਵਲੋ ਮੁਕੱਦਮਾ ਨੰਬਰ 164 ਮਿਤੀ 18.12.2024 ,103,115(2),118(1),351(3),191(3),190 BNS ਥਾਣਾ ਆਦਮਪੁਰ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਦੋਸ਼ੀ ਕਮਲਜੀਤ ਸਿੰਘ ਉਰਫ ਕਮਲੀ ਪੁੱਤਰ ਅਵਤਾਰ ਸਿੰਘ ਵਾਸੀ ਬਡਾਲਾ ਥਾਣਾ ਆਦਮਪੁਰ ਨੂੰ ਮਿਤੀ 18-12-2024 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਕ੍ਰਿਪਾਨ ਬ੍ਰਾਮਦ ਕੀਤੀ ਗਈ ਅਤੇ ਦੋਸ਼ੀ ਜੋਰਾਵਰ ਸਿੰਘ ਉਰਫ ਜੋਰਾ ਪੁੱਤਰ ਸਰਵਣ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਬੇਸਬਾਲ ਬ੍ਰਾਮਦ ਕੀਤਾ ਗਿਆ ਹੈ ਅਤੇ ਸਤਿੰਦਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀਆਨ ਪਿੰਡ ਕੌਹਜਾ ਥਾਣਾ ਆਦਮਪੁਰ ਜਿਲਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਕ੍ਰਿਪਾਨ ਬਰਾਮਦ ਕੀਤੀ ਗਈ ਹੈ। ਦੋਸ਼ੀ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਧਦਿਆਲਾ ਥਾਣਾਂ ਆਦਮਪੁਰ ਅਤੇ ਵਰਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਬਡਾਲਾ ਥਾਣਾਂ ਆਦਮਪੁਰ ਗ੍ਰਿਫਤਾਰ ਕਰਨੇ ਬਾਕੀ ਹਨ ਜੋ ਘਰਾਂ ਤੋ ਫਰਾਰ ਹਨ ਜਿਹਨਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜੋ ਗ੍ਰਿਫਤਾਰ ਦੋਸ਼ੀਆ ਨੂੰ ਅੱਜ ਪੇਸ਼ ਅਦਾਲਤ ਕਰਕੇ 04 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ । ਜਿੰਨਾਂ ਪਾਸੋ ਡੂੰਗਾਈ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ।
0 Comments