ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਆਦਮਪੁਰ ਵਿਖੇ ਤੀਸਰਾ ਸਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ


ਇੰਪੀਰੀਅਲ ਸਕੂਲ ਗ੍ਰੀਨ ਕੈਂਪਸ, ਸੱਤੋਵਾਲੀ ਰੋਡ (ਆਦਮਪੁਰ) ਨੇ ਤੀਸਰਾ ਸਲਾਨਾ ਸਮਾਗਮ ਚੇਅਰਮੈਨ ਸ਼੍ਰੀ ਜਗਦੀਸ਼ ਪਸਰੀਚਾ  ਜੀ ਤੇ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਦੀ ਅਗਵਾਹੀ ਵਿੱਚ ਧੂਮਧਾਮ ਨਾਲ ਮਨਾਇਆ

ਆਦਮਪੁਰ ਦੌਆਬਾ/ਜਲੰਧਰ 05 ਦਸੰਬਰ (ਅਮਰਜੀਤ ਸਿੰਘ ਜੰਡੂ ਸਿੰਘਾ)- ਸਿੱਖਿਆ ਦੇ ਖੇਤਰ ਵਿੱਚ ਆਦਮਪੁਰ ਹਲਕੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਦੀ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ (ਆਦਮਪੁਰ) ਵਿਖੇ ਤੀਸਰਾ ਸਲਾਨਾ ਸਮਾਗਮ ਚੇਅਰਮੈਨ ਸ਼੍ਰੀ ਜਗਦੀਸ਼ ਪਸਰੀਚਾ ਜੀ ਤੇ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਦੀ ਵਿਸ਼ੇਸ਼ ਅਗਵਾਹੀ ਵਿੱਚ ਯਾਦਗਾਰੀ ਹੋ ਨਿਬੜਿਆ।

    ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਰਮਨ ਅਰੋੜਾ ਜੀ (ਵਿਧਾਇਕ ਜਲੰਧਰ) ਪੁੱਜੇ ਤੇ ਉਚੇਚੇ ਤੋਰ ਤੇ ਕੈਪਟਨ ਐਸ.ਐਮ ਟਾਂਗਰੀ ਜੀ (ਮੁੱਖ ਪ੍ਰਬੰਧਕੀ ਅਧਿਕਾਰੀ ਏਅਰ ਫੋਰਸ ਸਟੇਸ਼ਨ ਨਜਫ਼ਗੜ੍ਹ ਦਿੱਲੀ), ਏ.ਆਈ.ਜੀ ਸ. ਜਗਜੀਤ ਸਿੰਘ ਸਰੋਆ ਜੀ (ਪੀ.ਪੀ.ਐਸ) ਪੰਜਾਬ ਪੁਲਿਸ, ਡਾ. ਰਾਜੇਸ਼ ਬੱਗਾ ਜੀ (ਨਿਦੇਸ਼ਕ ਏ.ਪੀ.ਜੇ. ਇੰਸਟੀਟਿਊਟ ਆਫ਼ ਮੈਨੇਜਮੈਂਟ) ਸ਼ਾਮਲ ਹੋਏ। ਜਿਨ੍ਹਾਂ ਦਾ ਸਕੂਲ ਮੈਂਨੇਜਮੈਂਟ ਦੇ ਚੇਅਰਮੈਨ ਸ਼੍ਰੀ ਜਗਦੀਸ਼ ਪਸਰੀਚਾ ਜੀ ਤੇ ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ, ਪਿ੍ਰੰਸੀਪਲ ਸਵਿੰਦਰ ਕੌਰ ਮੱਲੀ, ਉਪ-ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ, ਮੁੱਖ ਵਿਦਿਅਕ ਸਲਾਹਕਾਰ ਸ੍ਰੀਮਤੀ ਸੁਸ਼ਮਾ ਵਰਮਾ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਿੱਤ ਕੀਤਾ ਗਿਆ।

    ਇਸ ਸਮਾਗਮ ਮੌਕੇ ਤੇ ਚੇਅਰਮੈਨ ਸ਼੍ਰੀ ਜਗਦੀਸ਼ ਪਸਰੀਚਾ ਜੀ, ਸ਼੍ਰੀਮਤੀ ਮੀਨਾ ਪਸਰੀਚਾ ਜੀ, ਡਾਇਰੈਕਟਰ ਸ਼੍ਰੀ ਜਗਮੋਹਨ ਅਰੋੜਾ ਜੀ, ਸ਼੍ਰੀਮਤੀ ਦਿਸ਼ਾ ਅਰੋੜਾ ਜੀ, ਸੁਖਦੇਵ ਅਰੋੜਾ, ਨਿਖਿਲ ਪਸਰੀਚਾ, ਨਿਹਾਰਿਕਾ ਪਸਰੀਚਾ ਅਤੇ ਸਮੂਹ ਮੈਨੇਜਮੈਂਟ ਦੇ ਪਰਿਵਾਰਕ ਮੈਂਬਰ ਹਾਜਡਰ ਸਨ। ਵਿਦਿਆਰਥੀ ਕੌਂਸਲ ਦੁਆਰਾ ਮਾਰਚ-ਪਾਸਟ ਦਾ ਸ਼ਾਨਦਾਰ ਪ੍ਰਦਰਸ਼ਨ ਪੂਰਨ ਸ਼ਰਧਾ ਨਾਲ ਜੋਤੀ ਉਜਵਲ ਤੇ ਗੁਬਾਰੇ ਛੱਡ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਪ੍ਰਿੰਸੀਪਲ ਸ਼੍ਰੀਮਤੀ ਸਵਿੰਦਰ ਕੌਰ ਮੱਲ੍ਹੀ ਜੀ ਦੁਆਰਾ ਵਿਦਿਆਰਥੀਆਂ ਦੇ ਨਾਲ ਤਰੱਕੀ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਗਈ। ਜਿਸ ਦੀ ਹਾਜ਼ਰ ਸਾਰੇ ਪਤਵੰਤਿਆਂ ਨੇ ਬਹੁਤ ਸ਼ਲਾਘਾ ਕੀਤੀ। ਇਸ ਦੇ ਬਾਅਦ ਭਾਸ਼ਾ-ਕੌਸ਼ਲ, ਸਿੱਖਿਆ ਖੇਤਰ ਅਤੇ ਖੇਡਾਂ ਦੇ ਕੰਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਖੇਡ ਜਗਤ ਵਿੱਚ ਆਪਣਾ ਨਾਂ ਰੌਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਕ੍ਰਿਸਟੀਨਾ ਅਤੇ ਪ੍ਰਕਿਰਤੀ ਨੂੰ ਨਕਦ ਗਿਆਰਾਂ  ਹਜ਼ਾਰ ਅਤੇ ਕ੍ਰਿਤਿਕਾ, ਅਵਨੀ, ਆਰੀਅਨ ਨੂੰ ਇਕਵੰਜਾ ਸੌ ਰੁਪਏ ਦੀ ਰਾਸ਼ੀ ਸਕੂਲ ਵਲੋਂ ਭੇਟ ਕਰਕੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ ਗਿਆ।

    ਇਸ ਖ਼ਾਸ ਸਮਾਗਮ ‘ਤੇ ਵਿਦਿਆਰਥੀਆਂ ਵਲੋਂ ਰੰਗਾਂ – ਰੰਗ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤੇ ਗਏ। ਜੋ ਬਹੁਤ ਹੀ ਉਤਸ਼ਾਹ ਨਾਲ ਭਰਪੂਰ ਅਤੇ ਦਿਲਖਿੱਚਵੇਂ ਸਨ। ਵਿਦਿਆਰਥੀਆਂ ਵਲੋਂ ਪੇਸ਼ ਵੱਖ-ਵੱਖ ਕੌਸ਼ਲਤਾਵਾਂ ਨੇ ਸਭ ਨੂੰ ਮੰਤਰ ਮੁਗਧ ਕੀਤਾ ਹੋਇਆ ਸੀ। ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਵਿੱਚ ਇਸੇ ਤਰ੍ਹਾਂ ਪੜ੍ਹਨ ਦੇ ਨਾਲ-ਨਾਲ ਖੇਡਾਂ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ, ਅਨੁਸ਼ਾਸਨ ਅਤੇ ਜੀਵਨ ਦੀਆਂ ਕਦਰਾਂ – ਕੀਮਤਾਂ ਦੀ ਸਿੱਖਿਆ ਵੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਕੌਮ ਦੀ ਸੇਵਾ ਕਰ ਸਕਣ।

     ਅੰਤ ਵਿੱਚ ਇਹ ਸਲਾਨਾ ਸਮਾਗਮ ਸਭ ਦੇ ਦਿਲਾਂ ਉੱਪਰ ਡੂੰਘੀ ਛਾਪ ਛੱਡ ਕੇ ਸਫ਼ਲਤਾ ਪੂਰਵਕ ਪੂਰਨ ਹੋਇਆ। ਵਿਦਿਆਰਥੀਆਂ ਦੀਆਂ ਕਲਾਵਾਂ ਨੂੰ ਦੇਖ ਕੇ ਸਭ ਪਤਵੰਤਿਆਂ ਦੇ ਮਨ ਵਿੱਚ ਅਨੇਕਾਂ ਸਵਾਲ ਸਨ ਅਤੇ ਸਾਰਿਆਂ ਦੇ ਚਿਹਰੇ ‘ਤੇ ਖੁਸ਼ੀ ਦੀ ਝਲਕ ਪ੍ਰਤੱਖ ਝਲਕ ਰਹੀ ਸੀ।


Post a Comment

0 Comments