ਜ਼ਿਲਾ ਜਲੰਧਰ ਯੂਨਿਟ ਦਾ ਕੀਤਾ ਪੁਨਰਗਠਨ : ਕਰਮਵੀਰ ਸਿੰਘ ਸਰਪ੍ਰਸਤ, ਦਲਬੀਰ ਸਿੰਘ ਪ੍ਰਧਾਨ ਤੇ ਬਲਬੀਰ ਸਿੰਘ ਕਰਮ ਚੇਅਰਮੈਨ ਬਣੇ
ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਤੇ ਕੀਤੀਆਂ ਵਿਚਾਰਾਂ
ਪੱਤਰਕਾਰਾਂ ਦਾ ਮਾਣ ਸਨਮਾਨ ਬਹਾਲ ਰੱਖਣ ਲਈ ਪੰਜਾਬ ਸਰਕਾਰ ਨੂੰ ਕੀਤਾ ਸੁਚੇਤ
ਜਲੰਧਰ, 8 ਦਸੰਬਰ (ਅਮਰਜੀਤ ਸਿੰਘ, ਉਕਾਰ ਸਿੰਘ)- ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ (ਇੰਡੀਆ) ਦੇ ਜਲੰਧਰ ਯੂਨਿਟ ਦੀ ਇੱਕ ਵਿਸ਼ੇਸ ਮੀਟਿੰਗ ਡੇਰਾ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਿੰਡ ਜੌਹਲਾਂ ਜਲੰਧਰ ਵਿਖੇ ਚੇਅਰਮੈਨ ਪੰਜਾਬ ਜਸਵਿੰਦਰ ਸਿੰਘ ਆਜ਼ਾਦ ਤੇ ਜਰਨਲ ਸਕੱਤਰ ਪੰਜਾਬ ਅਮਰਜੀਤ ਸਿੰਘ ਜੰਡੂ ਸਿੰਘਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਜੁਆਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ ਹੁਸ਼ਿਆਰਪੁਰ, ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਪੰਜਾਬ ਮਨਜੀਤ ਸਿੰਘ ਚੀਮਾ, ਉਪ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ, ਜਿਲ੍ਹਾ ਹੁਸ਼ਿਆਰਪੁਰ ਪ੍ਰਧਾਨ ਅਸ਼ਵਨੀ ਸ਼ਰਮਾ, ਗੜਸ਼ੰਕਰ ਪ੍ਰਧਾਨ ਨੀਤੂ ਸ਼ਰਮਾ, ਓੁਮ ਪ੍ਰਕਾਸ਼ ਰਾਣਾ ਜਰਨਲ ਸਕੱਤਰ ਹੁਸ਼ਿਆਰਪੁਰ, ਸੁਖਵਿੰਦਰ ਮਹਿਰਾ ਮੀਤ ਪ੍ਰਧਾਨ ਹੁਸ਼ਿਆਰਪੁਰ, ਮੁਕੇਰੀਆਂ ਪ੍ਰਧਾਨ ਇੰਦਰਜੀਤ, ਦਲਵੀਰ ਸਿੰਘ ਚਰਖਾ ਮੁਕੇਰੀਆਂ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਜਿਨ੍ਹਾਂ ਦਾ ਜਲੰਧਰ ਯੂਨਿਟ ਦੇ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜੁਆਇੰਟ ਸਕੱਤਰ ਇੰਡੀਆ ਤਰਸੇਮ ਦੀਵਾਨਾ ਹੁਸ਼ਿਆਰਪੁਰ, ਪੰਜਾਬ ਪ੍ਰਧਾਨ ਬਲਵੀਰ ਸਿੰਘ ਸੈਣੀ ਤੇ ਹੋਰ ਪੱਤਰਕਾਰ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਅੱਜ ਦੇ ਸਮੇਂ ਵਿੱਚ ਪੱਤਰਕਾਰ ਭਾਈਚਾਰੇ ਨਾਲ ਬਹੁਤ ਵਧੀਕੀਆਂ ਹੋ ਰਹੀਆਂ ਹਨ ਤੇ ਕਿਸੇ ਵੀ ਪੱਤਰਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਭਾਵੇਂ ਉਹ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਹੋਵੇ। ਉਨ੍ਹਾਂ ਕਿਹਾ ਦਿ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਨਾਲ ਹਰ ਵੇਲੇ ਖੜੀ ਹੈ ਅਗਰ ਕਿਸੇ ਨਾਲ ਵੀ ਕੋਈ ਧੱਕਾ ਹੁੰਦਾ ਹੈ ਤਾਂ ਉਸਦਾ ਜਥੇਬੰਦੀ ਵੱਲੋਂ ਕਰਾਰਾ ਜਵਾਬ ਦਿੱਤਾ ਜਾਵੇਗਾ। ਉਹਨਾਂ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਮੁੱਚੇ ਪੰਜਾਬ ਭਰ ਵਿੱਚ ਸਾਰੀਆਂ ਪੱਤਰਕਾਰ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸਾਂਝਾ ਫਰੰਟ ਉਸਾਰਨ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਤੱਕ ਦੀਆਂ ਸਰਕਾਰਾਂ ਕੋਲ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਆਪਣੇ ਆਪਣੇ ਪੱਧਰ ਤੇ ਬਹੁਤ ਸਾਰੇ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਜਿਸ ਵੱਲ ਕਿਸੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਪਰ ਹੁਣ ਕੇਵਲ ਇਹੀ ਇੱਕ ਤਰੀਕਾ ਹੈ ਜਿਸ ਨਾਲ ਸਰਕਾਰ ਦੇ ਬੋਲੇ ਕੰਨਾਂ ਤੱਕ ਪੱਤਰਕਾਰਾਂ ਦੀ ਆਵਾਜ਼ ਪਹੁੰਚਾਈ ਜਾ ਸਕਦੀ ਹੈ। ਇਸ ਮੌਕੇ ਸਮੂਹ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਪੱਤਰਕਾਰ ਭਾਈਚਾਰੇ ਦਾ ਮਾਣ ਸਨਮਾਨ ਹਰ ਕੀਮਤ ਤੇ ਬਹਾਲ ਰੱਖਿਆ ਜਾਵੇ ਅਤੇ ਸ਼ਾਸ਼ਨ ਪ੍ਰਸ਼ਾਸ਼ਨ ਨੂੰ ਖਾਸ ਹਿਦਾਇਤ ਜਾਰੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਅਜਿਹਾ ਸੰਵੇਦਨਸ਼ੀਲ ਮੁੱਦਾ ਹੈ ਜਿਸ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਦੌਰਾਨ ਪੱਤਰਕਾਰ ਭਾਈਚਾਰੇ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਸਾਰੇ ਪੱਤਰਕਾਰਾਂ ਨੂੰ ਇੱਕਜੁੱਟ ਹੋ ਕੇ ਆਪਣੇ ਪਵਿੱਤਰ ਫਰਜ਼ ਦੀ ਪੂਰਤੀ ਲਈ ਡੱਟ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ। ਇਸ ਮੀਟਿੰਗ ਵਿੱਚ ਸੀਨੀਅਰ ਟੀਮ ਦੀ ਸਹਿਮਤੀ ਨਾਲ ਜ਼ਿਲਾ ਜਲੰਧਰ ਇਕਾਈ ਦੇ ਅਹੁੱਦੇਦਾਰਾਂ ਦੇ ਐਲਾਨ ਕਰਦੇ ਹੋਏ ਜਲੰਧਰ ਦੀ ਟੀਮ ਦਾ ਪੁਨਰਗਠਨ ਕੀਤਾ ਗਿਆ। ਜਿਸ ਮੁਤਾਬਿਕ ਸਰਪ੍ਰਸਤ ਕਰਮਵੀਰ ਸਿੰਘ, ਚੇਅਰਮੈਨ ਬਲਬੀਰ ਸਿੰਘ ਕਰਮ, ਉਪ ਚੇਅਰਮੈਨ ਸੰਦੀਪ ਵਿਰਦੀ, ਪ੍ਰਧਾਨ ਦਲਬੀਰ ਸਿੰਘ, ਮੀਤ ਪ੍ਰਧਾਨ ਅਮਰਿੰਦਰ ਸਿੰਘ ਸਿੱਧੂ, ਦਲਜੀਤ ਸਿੰਘ ਕਲਸੀ ਮੀਤ ਪ੍ਰਧਾਨ, ਸਲਾਹਕਾਰ ਗੁਰਮੀਤ ਸਿੰਘ ਰਾਏਪੁਰੀਆ, ਜਰਨਲ ਸਕੱਤਰ ਤਰਨਜੀਤ ਗੱਗੂ, ਸੈਕਟਰੀ ਯੋਗਰਾਜ ਦਿਓਲ, ਜਨਰਲ ਸਕੱਤਰ ਜੇ.ਐਸ ਸੋਡੀ, ਜੁਆਇੰਟ ਸੈਕਟਰੀ ਹਰਭਜਨ ਵਿਰਦੀ, ਕੈਸ਼ੀਅਰ ਓਂਕਾਰ ਸਿੰਘ, ਸੁਨੀਲ ਕੁਮਾਰ (ਪੀ.ਆਰ. ਓ), ਕਾਨੂੰਨੀ ਸਲਾਹਕਾਰ ਪ੍ਰਵੀਨ ਨਈਅਰ, ਪ੍ਰੋਪੋਗੰਡਾ ਸੈਕਟਰੀ ਅਵਤਾਰ ਸਿੰਘ ਮਾਧੋਪੁਰੀ ਨੂੰ ਅਹੁੱਦੇ ਦੇ ਕੇ ਨਿਵਾਜਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਚੇਅਰਮੈਨ ਜਸਵਿੰਦਰ ਸਿੰਘ ਅਜ਼ਾਦ ਨੇ ਬਾਖੂਬੀ ਨਿਭਾਉਂਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਹਲਕਾ ਆਦਮਪੁਰ ਯੂਨਿਟ ਦੇ ਅਹੁੱਦੇਦਾਰਾਂ ਦਾ ਜਲਦ ਹੀ ਐਲਾਨ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਆਜ਼ਾਦ, ਗੁਰਬਿੰਦਰ ਸਿੰਘ ਪਲਾਹਾ, ਨੀਤੂ ਬਾਲਾ, ਓਮ ਪ੍ਰਕਾਸ਼ ਰਾਣਾ, ਮਨਜੀਤ ਸਿੰਘ ਚੀਮਾ, ਸੁਖਵਿੰਦਰ, ਦਲਵੀਰ ਚਰਖਾ, ਦਲਵੀਰ ਸਿੰਘ, ਰਣਜੀਤ ਸਿੰਘ, ਸੁਨੀਲ ਕੁਮਾਰ, ਕਮਲ ਕੰਗਣੀਵਾਲ, ਅਰੁਣ, ਬਲਬੀਰ ਸਿੰਘ, ਦਲਜੀਤ ਸਿੰਘ ਕੁਲਸੀ, ਕੁਲਵੀਰ ਸਿੰਘ, ਅਮਰਜੀਤ ਸਿੰਘ ਜੰਡੂ ਸਿੰਘਾ, ਤਰਨਜੀਤ ਸਿੰਘ, ਗੁਰਮੀਤ ਸਿੰਘ, ਅਮਰਿੰਦਰ ਸਿੰਘ, ਪਰਮਿੰਦਰ ਕੁਮਾਰ, ਅਸ਼ਵਨੀ ਸ਼ਰਮਾ, ਰਵਿੰਦਰ ਕੁਮਾਰ ਬਾਲੀ, ਕਰਮਵੀਰ ਸਿੰਘ, ਅਵਤਾਰ ਸਿੰਘ ਮਾਧੋਪੁਰੀ, ਇੰਦਰਜੀਤ, ਸੰਦੀਪ ਵਿਰਦੀ, ਸੁਰਜੀਤ ਪਾਲ, ਹਰਭਜਨ, ਯੋਗਰਾਜ ਸਿੰਘ ਤੇ ਹੋਰ ਵੱਖ-ਵੱਖ ਅਦਾਰਿਆਂ ਤੋਂ ਪੱਤਰਕਾਰ ਮੌਜੂਦ ਸਨ।
0 Comments