ਪਿੰਡ ਹਜ਼ਾਰਾ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ 5 ਦਿਨਾਂ 30ਵਾਂ ਫੁੱਟਬਾਲ ਟੂਰਨਾਂਮੈਂਟ ਸ਼ੁਰੂ


ਅਰਦਾਸ ਬੇਨਤੀ ਉਪਰੰਤ ਐਨਆਰਆਈ ਭੁਪਿੰਦਰ ਸਿੰਘ ਨੇ ਰੀਬਨ ਕੱਟ ਕੇ ਟੂਰਨਾਂਮੈਂਟ ਦੀ ਕੀਤੀ ਅਰੰਭਤਾ

ਪਹਿਲਾ ਮੈਂਚ ਲੱਧੇਵਾਲੀ ਤੇ ਲੇਸੜੀਵਾਲ ਦੀਆਂ ਟੀਮਾਂ ਵਿੱਚਕਾਰ ਖੇਡਿਆ ਗਿਆ

ਅਮਰਜੀਤ ਸਿੰਘ ਜੰਡੂ ਸਿੰਘਾ- ਪਿੰਡ ਹਜ਼ਾਰਾ (ਜਲੰਧਰ) ਦੀ ਦਸ਼ਮੇਸ਼ ਸਪੋਰਟਸ ਕਲੱਬ ਰਜ਼ਿ ਵੱਲੋਂ ਦਸ ਗੁਰੂ ਸਹਿਬਾਨਾਂ ਦਾ ਓਟ ਆਸਰਾ ਲੈਂਦੇ ਹੋਏ 30ਵੇਂ ਫੁੱਟਬਾਲ ਟੂਰਨਾਂਮੈਂਟ ਦੀ ਸ਼ੁਰੂਆਤ ਪਿੰਡ ਦੇ ਸਰਕਾਰੀ ਸਕੂਲ ਦੀ ਗਰਾਂਉਡ ਵਿੱਚ ਕੀਤੀ ਗਈ। ਇਸ ਮੌਕੇ ਤੇ ਪਹਿਲਾ ਦਸ ਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਐਨਐਰਆਈ ਭੁਪਿੰਦਰ ਸਿੰਘ ਨੇ ਰੀਬਨ ਕੱਟ ਕੇ 30ਵੇਂ ਫੁੱਟਬਾਲ ਟੂਰਨਾਂਮੈਂਟ ਦਾ ਸ਼ੁਭ ਅਰੰਭ ਕੀਤਾ ਅਤੇ ਖਿਡਾਰੀਆਂ ਮੁਲਾਕਾਤ ਕੀਤੀ। ਇਸ ਮੌਕੇ ਖੇਡ ਪ੍ਰੇਮੀ ਲਖਵੀਰ ਸਿੰਘ ਹਜ਼ਾਰਾ ਨੇ ਦਸਿਆ ਕਿ ਇਹ ਟੂਰਨਾਂਮੈਂਟ 31 ਜਨਵਰੀ ਤੋਂ 4 ਫਰਵਰੀ ਤੱਕ ਲਗਾਤਾਰ ਚੱਲੇਗਾ ਤੇ ਫਾਈਨਲ ਮੈਂਚਾਂ ਦੇ ਮੁਕਾਬਲੇ 4 ਫਰਵਰੀ ਨੂੰ ਹੀ ਹੋਣਗੇ ਅਤੇ ਏਸੇ ਦਿਨ ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਪ੍ਰੈਸ ਨੂੰ ਦਸਿਆ ਕਿ ਹੁਣ ਤੱਕ ਉਪਨ ਦੀਆਂ 32 ਅਤੇ ਅੰਡਰ-15 ਦੀਆਂ 16 ਟੀਮਾਂ ਇੰਟਰ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਅੱਜ 31 ਜਨਵਰੀ ਨੂੰ 10 ਮੈਂਚ ਖੇਡੇ ਜਾਣਗੇ। ਲਖਵੀਰ ਸਿੰਘ ਹਜ਼ਾਰਾ ਨੇ ਦਸਿਆ ਇਹ ਉਪਰਾਲਾ ਸਮੂਹ ਐਨਆਈਆਈ ਵੀਰਾਂ, ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਇਨ੍ਹਾਂ ਮੈਂਚਾਂ ਦਾ ਅਨੰਦ ਮਾਨਣ ਲਈ ਪਿੰਡ ਹਜ਼ਾਰਾ ਦੇ ਸਰਕਾਰੀ ਸਕੂਲ ਦੀ ਗਰਾਂਉਡ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। ਅੱਜ ਮੈਂਚਾਂ ਦੀ ਅਰੰਭਤਾ ਮੌਕੇ ਤੇ ਲਖਵੀਰ ਸਿੰਘ ਹਜ਼ਾਰਾ, ਲਵਦੀਪ ਸਿੰਘ ਹਜ਼ਾਰਾ, ਜਗਜੀਤ ਸਿੰਘ ਹਜ਼ਾਰਾ, ਕਮਲੇਸ਼ ਸਿੰਘ, ਅਰਸ਼ਜੌਤ ਸਿੰਘ, ਹਰਦੇਵ ਸਿੰਘ, ਕਮਲਜੀਤ ਸਿੰਘ, ਅਮਨਜੋਤ ਸਿੰਘ ਜੋਤੀ ਐਨਆਰਆਈ, ਕੀਰਤ ਹਜਾਰਾ, ਜਤਿੰਦਰ ਸਿੰਘ, ਸਾਹਿਲ ਬਾਘਾ, ਲੰਬੜ ਹਜਾਰਾ, ਸਤਨਾਮ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਪਿ੍ਰੰਸ ਹਜਾਰਾ, ਵਿਜੇ ਕੁਮਾਰ, ਜਗੀਰ ਸਿੰਘ, ਪੰਚ ਸੋਦਾਗਰ ਸਿੰਘ ਤੇ ਹੋਰ ਪਤਵੰਤੇ ਤੇ ਖੇਡ ਪ੍ਰੇਮੀ ਹਾਜਰ ਸਨ। 




Post a Comment

0 Comments