ਡੇਰਾ ਚਹੇੜੂ ਵਿਖੇ ਮਾਘੀ ਦਾ ਦਿਹਾੜਾ ਮਨਾਇਆ


ਡੇਰਾ ਚਹੇੜੂ ਵਿਖੇ ਮਨਾਏ ਮਾਘੀ ਦੇ ਸਮਾਗਮ ਮੌਕੇ ਮੰਚ ਤੇ ਹਾਜ਼ਰ ਸੰਤ ਕ੍ਰਿਸ਼ਨ ਨਾਥ ਜੀ, ਸਾਂਈ ਪੱਪਲ ਸ਼ਾਹ, ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ ਤੇ ਹੋਰ, ਸੱਜੇ ਇਕੱਤਰ ਸੰਗਤਾਂ ਦੀ ਤਸਵੀਰ। 

ਸੰਤ ਕ੍ਰਿਸ਼ਨ ਨਾਥ ਜੀ ਨੇ ਪ੍ਰਬੱਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ

ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ ਮਾਘੀ ਦਿਹਾੜੇ ਸਬੰਧੀ ਵਿਸ਼ੇਸ਼ ਸਮਾਗਮ ਅੰਮ੍ਰਿਤਬਾਣੀ ਦੀ ਛੱਤਰ ਛਾਇਆ ਹੇਠ ਤੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਦੀ ਅਗਵਾਹੀ ਵਿੱਚ ਮਨਾਏ ਗਏ। ਜਿਨ੍ਹਾਂ ਦੇ ਸਬੰਧ ਵਿੱਚ ਪਹਿਲਾ ਅੰਮ੍ਰਿਤਬਾਣੀ ਦੇ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਭਾਈ ਪ੍ਰਵੀਨ ਕੁਮਾਰ ਹੈੱਡ ਗ੍ਰੰਥੀ ਡੇਰਾ ਚਹੇੜੂ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਸੇਵਾ ਵਾਲੀਆਂ ਬੀਬੀਆਂ, ਸੰਤ ਬਾਬਾ ਬ੍ਰਹਮ ਨਾਥ ਜੀ ਸੰਗੀਤ ਮੰਡਲੀ ਪਿੰਡ ਮਹੇੜੂ, ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ, ਬਿੱਟੂ ਗੰਨੇ ਪਿੰਡੀਆਂ, ਮਿਸ਼ਨਰੀ ਗਾਇਕਾ ਪ੍ਰੇਮ ਲਤਾ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਗਾਇਨ ਕਰਕੇ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਮਹੰਤ ਅਵਾਤਰ ਦਾਸ ਚਹੇੜੂ ਵਾਲੇ, ਸਾਂਈ ਪੱਪਲ ਸ਼ਾਹ ਭਰੋਮਜ਼ਾਰਾ ਤੇ ਹੋਰ ਸੰਤ ਮਹਾਂਪੁਰਸ਼ ਸਮਾਗਮ ਵਿੱਚ ਉਚੇਚੇ ਤੋਰ ਹਾਜ਼ਰੀ ਭਰਨ ਵਾਸਤੇ ਪੁੱਜੇ। ਸਮਾਗਮ ਦੋਰਾਨ ਜਿਥੇ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਮਾਘੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਉਨ੍ਹਾਂ ਸਮੂਹ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਜਸਵਿੰਦਰ ਬਿੱਲਾ, ਚਮਨ ਜੱਸਲ, ਰਾਮ ਕ੍ਰਿਸ਼ਨ, ਰਵਿੰਦਰ ਸਮੁਨ, ਸੁਮਿੱਤਰੀ ਦੇਵੀ ਸਰਪੰਚ ਜੈਤੇਵਾਲੀ, ਲਸ਼ਮਣ ਦਾਸ ਮਾਣੀ, ਹਰਜਿੰਦਰ ਕੋਟ ਕਲਾਂ, ਮਾਸਟਰ ਪਰਮਜੀਤ, ਕਾਬਲ ਰਾਮ ਜੱਖੂ, ਬਿੰਦਰ ਜੈਤੇਵਾਲੀ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ, ਮਾਤਾ ਸਵਿੱਤਰੀ ਬਾਈ ਫੂਲੇ ਐਜ਼ੂਕੇਸ਼ਨ ਕਮੇਟੀ, ਡੇਰਾ ਚਹੇੜੂ ਦੀ ਸਮੂਹ ਮੈਨੇਂਜਮੈਂਟ ਤੇ ਸੰਗਤਾਂ ਹਾਜ਼ਰ ਸਨ। 



Post a Comment

0 Comments