ਯਾਰਾਨਾ ਕਲੱਬ ਜਲੰਧਰ ਵੱਲੋਂ ਬਿਰਧ ਸੇਵਾ ਆਸ਼ਰਮ ਦੇ ਮਰੀਜ਼ਾਂ ਲਈ ਗਰਮ ਕੱਪੜੇ ਭੇਟ


ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਬੁਡਿਆਣਾ ਵਿੱਚ ਮੌਜੂਦ ਬਿਰਧ ਸੇਵਾ ਆਸ਼ਰਮ ਵਿਖੇ ਰਹਿੰਦੇ ਬਜੁਰਗਾਂ ਦੀ ਸੇਵਾ ਹਿੱਤ ਜਲੰਧਰ ਦੀ ਸੰਸਥਾ ਯਾਰਾਨਾ ਕਲੱਬ ਵੱਲੋਂ ਗਰਮ ਕੱਪੜੇ ਤੇ ਖਾਣ ਪੀਣ ਦੀਆਂ ਵਸਤੂਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਦੀਪ ਜਿੰਦਲ ਨੇ ਦਸਿਆ ਕਿ ਯਰਾਨਾਂ ਕਲੱਬ ਜਲੰਧਰ ਪਹਿਲਾ ਵੀ ਆਸ਼ਰਮ ਦੇ ਮਰੀਜ਼ਾਂ ਲਈ ਸੇਵਾ ਦੇ ਉਪਰਾਲੇ ਕਰਦਾ ਰਹਿੰਦਾ ਹੈ।

ਇਸ ਮੌਕੇ ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਨੇ ਸਮੂਹ ਯਰਾਨਾਂ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਸੰਦੀਪ ਜਿੰਦਲ, ਸੰਜੀਵ ਕਪੂਰ, ਸੰਜੇ ਜੈਨ, ਰਾਜ਼ੇਸ਼ ਸ਼ਰਮਾਂ, ਤਜਿੰਦਰ ਭਗਤ, ਅਤੁੱਲ ਕੁਮਾਰ, ਰਾਜੂ ਵਰਮਾਂ, ਅਸ਼ਵਨੀਂ ਸ਼ਰਮਾਂ ਤੇ ਆਸ਼ਰਮ ਦੇ ਪ੍ਰਧਾਨ ਬੀਬੀ ਕਰਮਜੀਤ ਕੌਰ, ਇੰਚਾਰਜ਼ ਹਰਪ੍ਰੀਤ, ਪਰਵੇਜ਼ ਮਸੀਹ, ਅਮਰਜੀਤ ਜੌੜਾ, ਸਰਪੰਚ ਵਿਜੇ ਕੁਮਾਰ ਤੇ ਹੋਰ ਸੇਵਾਦਾਰ ਤੇ ਆਸ਼ਰਮ ਦੇ ਮੁਲਾਜ਼ਮ ਹਾਜਰ ਸਨ। 

Post a Comment

0 Comments