ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੂੰ ਸੰਗਤਾਂ ਨੇ ਡੇਰਾ ਚਹੇੜੂ ਤੋਂ ਇਟਲੀ ਲਈ ਰਵਾਨ੍ਹਾ ਕੀਤਾ


ਅਮਰਜੀਤ ਸਿੰਘ ਜੰਡੂ ਸਿੰਘਾ-
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਡੇਰਾ ਚਹੇੜੂ ਵਾਲੇ ਇਟਲੀ ਲਈ ਡੇਰੇ ਤੋਂ ਸੈਂਕੜੇ ਸੰਗਤਾਂ ਦੀ ਹਾਜ਼ਰੀ ਵਿੱਚ ਰਵਾਨਾ ਹੋਏ। ਸੰਤ ਕ੍ਰਿਸ਼ਨ ਨਾਥ ਜੀ ਦੇ ਇਟਲੀ ਰਵਾਨਾ ਹੋਣ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਸਮੂਹ ਸੰਗਤਾਂ ਨੇ ਮਹਾਂਪੁਰਸ਼ਾਂ ਨੂੰ ਇਟਲੀ ਲਈ ਰਵਾਨ੍ਹਾਂ ਕੀਤਾ। ਡੇਰੇ ਦੀ ਮੈਨੇਜਮੈਂਟ ਨੇ ਦਸਿਆ ਕਿ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਇਟਲੀ ਦੇ ਬਰੇਸ਼ੀਆ ਅਤੇ ਵਿਚੈਂਸਾ ਗੁਰੂ ਘਰ ਵਿਖੇ ਰੱਖੇ ਸਮਾਗਮਾਂ ਵਿਚ ਸ਼ਿਰਕਤ ਕਰਨ ਕਰਨ ਲਈ ਗਏ ਹਨ। ਜੋ ਕਿ 12 ਜਨਵਰੀ 2025 ਨੂੰ ਇਟਲੀ ਤੋਂ ਵਾਪਿਸ ਇੰਡੀਆ ਡੇਰਾ ਚਹੇੜੂ ਲਈ ਰਵਾਨ੍ਹਾ ਹੋਣਗੇ। ਇਸ ਮੌਕੇ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾ, ਜਸਵਿੰਦਰ ਬਿੱਲਾ, ਡੇਰੇ ਦੇ ਹੈਡ ਗ੍ਰੰਥੀ ਭਾਈ ਪ੍ਰਵੀਨ ਜੀ, ਮਹਿੰਦਰ ਸੰਧੂ ਮਹੇੜੂ ਉੱਘੇ ਲੇਖਕ ਤੇ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।

Post a Comment

0 Comments