ਜਲੰਧਰ, 14 ਜਵਨਰੀ (ਅਮਰਜੀਤ ਸਿੰਘ)- ਜੰਡੂ ਸਿੰਘਾ ਦੀ ਧਰਤੀ ਦੇ ਜੰਮਪਲ ਤੇ ਅਮਰੀਕਾ ਦੇ ਵਸਨੀਕ ਕੌਲ ਬਰੋਦਰਜ਼ ਮਿਉਜਿਕ ਦੇ ਪ੍ਰੋਡਿਉਸਰ ਚਰਨਜੀਤ ਰਾਏ ਕੌਲ ਯੂ.ਐਸ.ਏ, ਤੇ ਸਰਬਜੀਤ ਕੌਲ ਯੂਐਸਏ, ਮਿੰਟੂ ਕੌਲ ਜੰਡੂ ਸਿੰਘਾ, ਸੈਂਡੀ ਕੌਲ ਯੂਐਸਏ ਨੇ ਪੰਜਾਬ ਦੇ ਨਾਂਮਵਰ ਗਾਇਕ ਕੈ.ਐਸ. ਮੱਖਣ ਦੀ ਸੁਰੀਲੀ ਆਵਾਜ਼ ਵਿੱਚ ਗਾਇਆ ਧਾਰਮਿਕ ਗੀਤ “ਆਸਰਾ ਗੁਰੂ ਰਵਿਦਾਸ ਜੀ ਤੇਰਾ” ਅਮਰੀਕਾ ਵਿਖੇ ਰਿਲੀਜ਼ ਕੀਤਾ ਹੈ। ਜਿਸਨੂੰ ਸਰੋਤਿਆ ਦਾ ਭਰਭੂਰ ਪਿਆਰ ਮਿਲ ਰਿਹਾ ਹੈ। ਮਿੰਟੂ ਕੌਲ ਜੰਡੂ ਸਿੰਘਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਬੀਤੇ ਸਾਲ ਵੀ ਕੌਲ ਪਰਿਵਾਰ ਵੱਲੋਂ ਕੇ.ਐਸ. ਮੱਖਣ ਦੀ ਆਵਾਜ਼ ਵਿੱਚ ਧਾਰਮਿਕ ਗੀਤ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਵੀ ਉਨ੍ਹਾਂ ਦੀ ਆਵਾਜ਼ ਵਿੱਚ ਧਾਰਮਿਕ ਗੀਤ “ਆਸਰਾ ਗੁਰੂ ਰਵਿਦਾਸ ਜੀ ਤੇਰਾ” ਅਮਰੀਕਾ ਵਿੱਖੇ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਗੀਤ ਨੂੰ ਉੱਘੇ ਲੇਖਕ ਰੱਤੂ ਰੰਧਾਵਾ ਵੱਲੋਂ ਲਿਖਿਆ ਗਿਆ ਹੈ। ਪੇਸ਼ਕਾਰੀ ਕੌਲ ਬਰੋਦਰਜ਼ ਦਿੱਤੀ ਗਈ ਹੈ। ਉਨ੍ਹਾਂ ਕਿਹਾ ਇਸ ਗੀਤ ਨੂੰ ਮਿਉਜ਼ਿਕ ਸੁਖਜਿੰਦਰ ਅਲਫਾਜ਼ ਵੱਲੋਂ ਦਿੱਤਾ ਗਿਆ ਹੈ ਤੇ ਵੀਡੀੳ ਡਾਇਰੈਕਟਰ ਗੁਰਮੀਤ ਦੁੱਗਲ ਹਨ। ਉਨ੍ਹਾਂ ਸ਼੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ ਹੈ। ਮਿੰਟੂ ਕੌਲ ਨੇ ਦਸਿਆ ਕਿ ਇਸ ਧਾਰਮਿਕ ਗੀਤ ਵਿੱਚ ਬਤੋਰ ਮੁੱਖ ਕਲਾਕਾਰ ਮਲਕੀਤ ਰੌਣੀ ਵੱਲੋਂ ਰੋਲ ਨਿਭਾਇਆ ਗਿਆ ਹੈ ਤੇ ਹੋਰ ਵੀ ਕਲਾਕਾਰਾਂ ਨੇ ਇਸ ਗੀਤ ਵਿੱਚ ਭੂਮਿਕਾ ਨਿਭਾਈ ਹੈ। ਉਨ੍ਹਾਂ ਅਗਲੇ ਦਿਨਾਂ ਵਿੱਚ ਆ ਰਹੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੌਲ ਪਰਿਵਾਰ ਵੱਲੋਂ ਮੁਬਾਰਕਾਂ ਦਿੱਤੀਆਂ ਹਨ।
0 Comments