ਨਗਰ ਕੀਰਤਨ ਨਾਲ ਜੁੜੀਆਂ ਸੰਗਤਾਂ ਲਈ ਗਜਰੇਲੇ ਦਾ ਲੰਗਰ ਲਗਾਇਆ


ਅਮਰਜੀਤ ਸਿੰਘ ਜੰਡੂ ਸਿੰਘਾ-
ਸਰਕਲ ਪਤਾਰਾ ਦੇ ਪਿੰਡ ਬੁਡਿਆਣਾ ਵਿਖੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਵਿੱਚ ਗੁਰਦੁਆਰਾ ਸਿੰਘ ਸਭਾ ਤੋਂ ਸਜਾਇਆ ਗਿਆ। ਜਿਸਨੇ ਸਾਰੇ ਪਿੰਡ ਬੁਡਿਆਣਾ ਦੀ ਪ੍ਰਕਰਮਾਂ ਕੀਤੀ। ਇਸ ਮੌਕੇ ਤੇ ਸੰਗਤਾਂ ਲਈ ਬਦੇਸ਼ਾਂ ਪਰਿਵਾਰ ਤੇ ਸੇਵਾਦਾਰਾਂ ਵੱਲੋਂ ਗਜਰੇਲੇ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਕੁਲਵੰਤ ਰਾਏ, ਹਰਸ਼ ਤੇ ਰਾਕੇਸ਼ ਕੁੱਕ, ਗੁਰਵਿੰਦਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਤੇ ਹੋਰ ਸੇਵਾਦਾਰ ਹਾਜ਼ਰ ਸਨ। 

Post a Comment

0 Comments