ਆਦਮਪੁਰ ਦੋਆਬਾ, 03 ਜਨਵਰੀ (ਅਮਰਜੀਤ ਸਿੰਘ)- ਬੀਤੇ ਦਿਨੀਂ ਕਨੇਡਾ ਦੀ ਧਰਤੀ ਤੋਂ ਆਪਣੇ ਪਿੰਡ ਬੋਲੀਨਾ ਪੁੱਜੇ, ਐਨ.ਆਰ.ਆਈ ਇੰਦਰਜੀਤ ਕੁਮਾਰ (ਮੀਕਾ) ਬੋਲੀਨਾ ਵੱਲੋਂ ਆਪਣੀਆਂ ਕਾਲਜ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਡੀਏਵੀ ਕਾਲਜ ਹੁਸ਼ਿਆਰਪੁਰ ਵਿਖੇ ਦੌਰਾ ਕੀਤਾ ਗਿਆ। ਡੀਏਵੀ ਕਾਲਜ ਹੁਸ਼ਿਆਰਪੁਰ ਵਿਖੇ ਪੁੱਜਣ ਤੇ ਪ੍ਰਿੰਸੀਪਲ ਵਿਨੇ ਕੁਮਾਰ ਤੇ ਸਟਾਫ ਵੱਲੋਂ ਇੰਦਰਜੀਤ ਮੀਕਾ ਐਨ.ਆਰ.ਆਈ ਦਾ ਸਵਾਗਤ ਤੇ ਉਚੇਚੇ ਤੌਰ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਐਨਆਰਆਈ ਇੰਦਰਜੀਤ ਮੀਕਾ ਬੋਲੀਨਾ ਨੇ ਕਿਹਾ ਕਿ ਉਹ ਕਰੀਬ 32 ਸਾਲਾਂ ਬਾਅਦ ਡੀਏਵੀ ਕਾਲਜ ਹੁਸ਼ਿਆਰਪੁਰ ਵਿਖੇ ਪੁੱਜੇ ਹਨ ਤੇ ਉਹਨਾਂ ਦੇ ਮੰਨ੍ਹ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਮੀਕਾ ਬੋਲੀਨਾ ਨੇ ਦਸਿਆ ਕਿ ਉਹ 1992 ਵਿੱਚ ਇੱਥੋਂ ਸਿੱਖਿਆ ਹਾਸਲ ਕਰਕੇ ਕਨੇਡਾ ਦੀ ਧਰਤੀ ਤੇ ਕਾਰੋਬਾਰ ਕਰਨ ਵਾਸਤੇ ਗਏ ਸਨ/ ਜੋ ਕਿ ਬੀਤੇ ਦਿਨੀਂ ਆਪਣੇ ਪਿੰਡ ਬੋਲੀਨਾ ਵਿਖੇ ਪਰਤੇ ਹਨ ਤੇ ਉਹਨਾਂ ਕਿਹਾ ਕਨੇਡਾ ਦੀ ਧਰਤੀ ਤੇ ਆਪਣੇ ਕਾਲਜ ਨੂੰ ਤੇ ਕਾਲਜ ਵਿੱਚ ਬਿਤਾਏ ਦਿਨਾਂ ਨੂੰ ਬਹੁਤ ਹੀ ਯਾਦ ਕਰਦੇ ਸਨ। ਅੱਜ ਕਾਲਜ ਆ ਕੇ ਉਹ ਬਹੁਤ ਹੀ ਖੁਸ਼ ਹੋਏ ਹਨ ਤੇ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ ਹਨ। ਉਹਨਾਂ ਸਾਰੇ ਕਾਲਜ ਦਾ ਦੌਰਾ ਕੀਤਾ ਤੇ ਉੱਥੋਂ ਦੀਆਂ ਹੋਰ ਨਵੀਆਂ ਹੋਈਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਉਨਾਂ ਕਾਲਜ ਨੂੰ ਹੋਰ ਵਧੇਰੇ ਸੁੰਦਰ ਬਣਾਉਣ ਲਈ ਸਮੂਹ ਅਧਿਆਪਕ ਸਾਹਿਬਾਨ ਤੇ ਪ੍ਰਿੰਸੀਪਲ ਸਾਹਿਬ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਇੰਦਰਜੀਤ ਮੀਕਾ ਦੇ ਨਾਲ ਐਡਵੋਕੇਟ ਜੀ.ਐਸ ਬਾਗੀ, ਵਿਜੇ ਸਹਿਜਲ ਅਤੇ ਹੋਰ ਹਾਜ਼ਰ ਸੀ।
0 Comments