ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਜੰਡੂ ਸਿੰਘਾ ਵਿਖੇ 29ਵਾਂ ਸ਼ਹੀਦੀ ਦੀਵਾਨ ਤੇ ਜੋੜ ਮੇਲਾ ਕਰਵਾਇਆ

ਅਮਰਜੀਤ ਸਿੰਘ ਜੰਡੂ ਸਿੰਘਾ- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੇਵਕ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਜੰਡੂ ਸਿੰਘਾ ਵਿਖੇ 29ਵਾਂ ਸ਼ਹੀਦੀ ਦੀਵਾਨ ਤੇ ਜੋੜ ਮੇਲਾ ਨਗਰ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੁਰਬਕ ਮਨਾਇਆ ਗਿਆ। ਜਿਸਦੇ ਸਬੰਧ ਵਿੱਚ 14 ਫਰਵਰੀ ਤੋਂ ਅਰੰਭ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਹਿਲਾ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਅਮਰਜੀਤ ਸਿੰਘ ਹਜੂਰੀ ਰਾਗੀ ਗੁ. ਪੰਜ ਤੀਰਥ ਸਾਹਿਬ ਜੰਡੂ ਸਿੰਘਾ, ਰਾਗੀ ਭਾਈ ਬਲਵਿੰਦਰ ਸਿੰਘ ਜੀ (ਜਲੰਧਰ ਵਾਲੇ), ਢਾਡੀ ਜੱਥਾ ਗਿਆਨੀ ਹਰਪਾਲ ਸਿੰਘ ਢੰਡ ਤਰਨਤਾਰਨ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕੀਤਾ। ਇਸ ਸਲਾਨਾ ਸਮਾਗਮ ਮੌਕੇ ਤੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸੰਗਤਾਂ ਨੂੰ ਦੁੱਧ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਮੌਕੇ ਪ੍ਰਧਾਨ ਕੇਵਲ ਸਿੰਘ ਠੇਕੇਦਾਰ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਸੈਕਟਰੀ ਹਰਵਿੰਦਰ ਸਿੰਘ, ਖਜ਼ਾਨਚੀ ਅਮਰਜੀਤ ਸਿੰਘ, ਰਾਮ ਪਾਲ, ਸੁਖਦੇਵ ਸਿੰਘ, ਬਲਵੰਤ ਸਿੰਘ ਐਨਆਰਆਈ, ਚਰਨਜੀਤ ਸਿੰਘ, ਵਿਜੇ ਕੁਮਾਰ, ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਦਰਸ਼ਨ ਸਿੰਘ, ਹਨੀ ਜ਼ੋਸ਼ੀ, ਪੰਚ ਗੁਰਵਿੰਦਰ ਸਿੰਘ ਫੋਜ਼ੀ ਤੇ ਹੋਰ ਸੇਵਾਦਾਰ ਹਾਜ਼ਰ ਸਨ।
ਕੈਪਸ਼ਨ- ਸਮਾਗਮ ਮੌਕੇ ਢਾਡੀ ਜਥੇ ਦਾ ਸਨਮਾਨ ਕਰਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ, ਹਨੀ ਜ਼ੋਸ਼ੀ, ਗੁਰਵਿੰਦਰ ਸਿੰਘ ਤੇ ਸੱਜੇ ਇਕੱਤਰ ਸੰਗਤਾਂ।

Post a Comment

0 Comments