ਅਮਰਜੀਤ ਸਿੰਘ ਜੰਡੂ ਸਿੰਘਾ- 26 ਫਰਵਰੀ ਨੂੰ ਨਜ਼ਦੀਕ ਆ ਰਹੇ ਸ਼੍ਰੀ ਮਹਾਂਸ਼ਿਵਰਾਤਰੀ ਤਿਉਹਾਰ ਦੇ ਸਬੰਧ ਵਿੱਚ ਬਾਬਾ ਭੋਲੇ ਨਾਥ ਜੀ ਦੇ ਜੈਕਾਰਿਆਂ ਨਾਲ ਜੰਡੂ ਸਿੰਘਾ ਦੇ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਵਿਖੇ ਪ੍ਰਭਾਤ ਫੇਰੀਆਂ ਅਰੰਭ ਹੋਈਆਂ ਹਨ। ਮੰਦਿਰ ਦੇ ਮਹੰਤ ਪਵਨ ਕੁਮਾਰ ਨੇ ਦਸਿਆ ਕਿ ਇਹ ਪ੍ਰਭਾਤ ਫੇਰੀਆਂ ਲਗਾਤਾਰ 25 ਫਰਵਰੀ ਤੱਕ ਚੱਲਣਗੀਆਂ। ਪਹਿਲੀ ਪ੍ਰਭਾਤ ਫੇਰੀ ਸ਼੍ਰੀ ਨਾਗੇਸ਼ਵਰ ਮੰਦਿਰ ਜੰਡੂ ਸਿੰਘਾ ਪੁੱਜਣ ਤੇ ਮਹੰਤ ਵਰਿੰਦਰ ਸ਼ਰਮਾਂ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। 26 ਫਰਵਰੀ ਨੂੰ ਮਹਾਂਸ਼ਿਵਰਾਤਰੀ ਦੇ ਤਿਉਹਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੁਰਬਕ ਮਨਾਇਆ ਜਾਵੇਗਾ। ਜਿਸਦੇ ਸਬੰਧ ਵਿੱਚ ਸਵੇਰੇ ਪਹਿਲਾ ਸਰੱਬਤ ਦੇ ਭਲੇ ਲਈ ਹਵਨ ਯੱਗ ਕੀਤਾ ਜਾਵੇਗਾ। ਉਪਰੰਤ ਝੰਡੇ ਦੀ ਰਸਮ ਤੇ ਮਹਾਨ ਸੰਤ ਸੰਮੇਲਨ ਹੋਵੇਗਾ। ਜਿਸ ਵਿੱਚ ਪੰਜਾਬ ਭਰ ਚੋਂ ਪੁੱਜੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਉਪਰੰਤ ਭੰਡਾਰਾ ਕਰਵਾਇਆ ਜਾਵੇਗਾ। ਪਹਿਲੀ ਪ੍ਰਭਾਤ ਫੇਰੀ ਮੌਕੇ ਸਰਪੰਚ ਚੰਪਾ ਜ਼ੋਸ਼ੀ, ਸੀਮਾ ਜ਼ੋਸ਼ੀ, ਵੀਨਾ ਜ਼ੋਸ਼ੀ, ਸੀਮਾਂ ਸ਼ਰਮਾਂ, ਸਾਹਿਲ ਸ਼ਰਮਾਂ, ਹੇਮਾ ਸ਼ਰਮਾਂ, ਸੁਨੀਤਾ, ਸੁਨੈਨਾ, ਦਲੀਪ ਕੁਮਾਰ, ਪਰੂਜਾ ਦੇਵੀ, ਪ੍ਰਵੀਨ ਜ਼ੋਸ਼ੀ, ਅਨਾਮਿਕਾ, ਬੀਬੀ ਅੰਬੋ, ਸੀਤੂ, ਨਰੇਸ਼ ਕੁਮਾਰ, ਦਿਨੇਸ਼ ਕੁਮਾਰ, ਰਾਜ਼ੇਸ਼ ਕੁਮਾਰ, ਸੰਤ ਸਰਵਣ ਦਾਸ, ਸਰਵਣ ਕੁਮਾਰ, ਸ਼ਿਵਾਨੰਦ ਸਿੰਘ, ਪੰਡਿਤ ਵਰਿੰਦਰ ਸ਼ਰਮਾਂ ਤੇ ਹੋਰ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।
0 Comments