ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ : ਪ੍ਰਿੰਸੀਪਲ ਕੁਲਦੀਪ ਕੌਰ

 

ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੀ ਕੀਤੀ ਅਪੀਲ
ਅਮਰਜੀਤ ਸਿੰਘ ਜੰਡੂ ਸਿੰਘਾ- ਸਰਕਾਰੀ ਸੀਨੀਅਰ ਸੈਕਡਰੀ ਸਕੂਲ ਹਜ਼ਾਰਾ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਪ੍ਰਿੰਸੀਪਲ ਕੁਲਦੀਪ ਕੌਰ ਦੀ ਵਿਸ਼ੇਸ਼ ਅਗਵਾਹੀ ਵਿੱਚ ਮਨਾਇਆ ਗਿਆ। ਇਸ ਮੌਕੇ ਤੇ ਬੱਚਿਆਂ ਵੱਲੋਂ ਕਵਿਤਾਵਾਂ ਰਾਹੀਂ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੀ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਅਤੇ ਚਾਰਟ ਮੇਕਿੰਗ ਕੰਪੀਟੀਸ਼ਨ ਵੀ ਕਰਵਾਏ ਗਏ। ਅਮਨਦੀਪ ਕੌਰ ਪੰਜਾਬੀ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਦਾ ਸਤਿਕਾਰ ਕਰਨ ਲਈ ਪ੍ਰੇਰਿਆ। ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਹੋਰ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ। ਪਰ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਇਹ ਕੇਵਲ ਸਾਡੀ ਬੋਲੀ ਹੀ ਨਹੀਂ ਸਗੋਂ ਸਾਡੀ ਪਹਿਚਾਣ ਵੀ ਹੈ। ਸ਼ਾਲਾ ਜੁਗ ਜੁਗ ਜੀਵੇ ਸਾਡੀ ਮਾਂ ਬੋਲੀ ਪੰਜਾਬੀ। ਆੳ ਪੰਜਾਬੀ ਸਿਖੀਏ ਅਤੇ ਸਿੱਖਾਈਏ, ਪੰਜਾਬੀ ਮਾਂ ਬੋਲੀ ਦਾ ਮਾਣ ਵਧਾਈਏ। ਇਸ ਮੌਕੇ ਨੀਲਮ, ਅਮਰਜੀਤ, ਗੁਰਪ੍ਰੀਤ, ਤਮੰਨਾ, ਮੋਨਿਕਾ ਪ੍ਰੀਤੀ, ਰੂਹੀ, ਮਨਿੰਦਰ ਜੀਤ ਕੌਰ, ਰੇਨੂੰ, ਪਰਮੋਦ ਕੁਮਾਰੀ, ਇੰਦੂ ਕਾਲੀਆਂ, ਅਰਸ਼ਦੀਪ ਕੌਰ ਕਾਮਨੀ, ਅਮਨ, ਜਸਪ੍ਰੀਤ ਸਿੰਘ, ਰਾਜੇਸ਼ ਕੁਮਾਰ ਚੱਢਾ, ਅਰਸ਼ਦੀਪ, ਗੁਰਜਿੰਦਰ ਕੌਰ, ਜੋਧਵੀਰ, ਰਮਨਦੀਪ ਹਾਜ਼ਰ ਸਨ। 

Post a Comment

0 Comments