ਜਲੰਧਰ: ਐਨਆਰਆਈ ਸਭਾ ਪੰਜਾਬ ਦੀ ਪ੍ਰਧਾਨ ਪਰਮਿੰਦਰ ਕੌਰ ਬੰਗਾ ਤੇ ਦੀ ਅਗਵਾਈ ਵਿੱਚ ਐਨਆਰਆਈਜ਼ ਨੂੰ ਪੰਜਾਬ ਨਾਲ ਜੋੜਨ ਅਤੇ ਆ ਰਹੀਆਂ ਮੁਸਕਲਾਂ ਦੇ ਹੱਲ ਕਰਨ ਲਈ ਸ਼ਖਸ਼ੀਅਤਾਂ ਅਹਿਮ ਸ਼ਖਸ਼ੀਅਤਾਂ ਨੂੰ ਨਾਲ਼ ਦੋ ਦਿਨਾਂ ਮੀਟਿੰਗ ਰੱਖੀ ਗਈ/ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਨਾਲ ਗੁਰਪ੍ਰੀਤ ਸਿੰਘ ਤੂਰ ਸਾਬਕਾ ਡੀਆਈਜੀ ਨੇ ਸ਼ਿਰਕਤ ਕੀਤੀ/ ਇਸ ਮੌਕੇ ਉਹਨਾਂ ਨਾਲ ਮੁਲਾਕਾਤ ਕਰਦੇ ਹੋਏ
ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਕਲਾਂ ਨੇ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਦੇ ਸਤਿਕਾਰਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਦੀ ਅਗਵਾਈ ਵਿੱਚ ਚਲਾਈਆਂ ਜਾ ਰਹੀਆਂ ਸੇਵਾਵਾਂ ਜਿਵੇੰ ਖੂਨਦਾਨ ਕੈਂਪ, ਛੋਟੇ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਬਚਪਨ ਤੋਂ ਜੋੜਨ ਲਈ ਸੁੰਦਰ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਉਣੇ, ਲੋੜਵੰਦ ਧੀਆਂ ਭੈਣਾਂ ਦੇ ਵਿਆਹ ਕਾਰਜ ਕਰਵਾਉਣੇ ਅਤੇ ਹੋਰ ਅਨੇਕਾਂ ਚੱਲ ਰਹੀਆਂ ਸੇਵਾਵਾਂ ਤੋਂ ਜਾਣੂ ਕਰਵਾਇਆ/
0 Comments