![]() |
ਕੈਪਸ਼ਨ- ਸੰਤ ਕ੍ਰਿਸ਼ਨ ਨਾਥ ਜੀ ਸੰਗਤਾਂ ਦੀ ਹਾਜ਼ਰੀਵਿੱਚ ਕਿਤਾਬ ਰੀਲਿੰਜ਼ ਕਰਦੇ ਹੋਏ।
ਡੇਰਾ ਚਹੇੜੂ ਵਿਖੇ ਲੇਖਕ ਰਾਜੇਸ਼ ਭਬਿਆਣਾ ਤੇ ਸਾਥੀਆਂ ਦਾ ਸਨਮਾਨ ਹੋਇਆ
ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਚਹੇੜੂ ਵਿਖੇ ਪਿਛਲੇ ਦਿਨੀਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਅਨੇਕਾਂ ਬੁੱਧੀਜੀਵੀ, ਲੇਖਕਾਂ, ਗਾਇਕਾਂ, ਲੀਡਰ ਸਾਹਿਬਾਨ ਨੇ ਸ਼ਮੂਲੀਅਤ ਕੀਤੀ। ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸੰਘਰਸ਼ਮਈ ਜੀਵਨ ਤੇ ਚਾਨਣਾ ਪਾਇਆ ਕਿ ਕਿਵੇਂ ਸਾਹਿਬ ਕਾਂਸ਼ੀ ਰਾਮ ਜੀ ਨੇ ਸਮਾਜ ਖਾਤਿਰ ਆਪਣਾ ਘਰ ਬਾਰ ਤਿਆਗ ਦਿੱਤਾ ਅਤੇ ਕਸਮ ਖਾਧੀ ਕਿ ਮੈਂ ਕਦੇ ਵਿਆਹ ਨਹੀਂ ਕਰਵਾਵਾਂਗਾ, ਕਦੇ ਵੀ ਆਪਣਾ ਘਰ ਨਹੀਂ ਬਣਾਵਾਂਗਾ ਅੱਜ ਤੋਂ ਬਾਅਦ ਸਾਰਾ ਸਮਾਜ ਹੀ ਮੇਰਾ ਘਰ ਹੈ। ਸੱਚਮੁੱਚ ਸਾਹਿਬ ਕਾਂਸ਼ੀ ਰਾਮ ਜੀ ਦਾ ਜੀਵਨ ਤਿਆਗ ਦੀ ਅਦੁੱਤੀ ਮਿਸਾਲ ਹੈ । ਇਸ ਮੌਕੇ ਅਨੇਕਾਂ ਪੁਸਤਕਾਂ ਦੇ ਰਚੇਤਾ, ਪ੍ਰਸਿੱਧ ਮਿਸ਼ਨਰੀ ਲੇਖਕ ਰਾਜੇਸ਼ ਭਬਿਆਣਾ ਵਲੋਂ ਲਿਖੀ ਹੋਈ ਪੁਸਤਕ "ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜੀਵਨ, ਸੰਘਰਸ਼ ਅਤੇ ਮਿਸ਼ਨ" ਦਾ ਦੂਜਾ ਐਡੀਸ਼ਨ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ ਕਰ ਕਮਲਾਂ ਨਾਲ ਅਤੇ ਬੁੱਧੀਜੀਵੀ, ਲੇਖਕਾਂ, ਗਾਇਕਾਂ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ ਜੋ ਇਸ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ। ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵਲੋਂ ਇਸ ਕਿਤਾਬ ਦੀ ਵਾਰੇ ਵੀ ਵਿਸਥਾਰ ਸਹਿਤ ਚਰਚਾ ਕੀਤੀ ਕਿਉਂਕਿ ਇਸ ਕਿਤਾਬ ਦਾ ਮੁੱਖ ਬੰਦ ਵੀ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵਲੋਂ ਲਿਖਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਲੇਖਕ ਸਤਪਾਲ ਸਾਹਲੋਂ, ਮਹਿੰਦਰ ਸੰਧੂ, ਸੈਕਟਰੀ ਕਮਲਜੀਤ ਸਾਬਕਾ ਸਰਪੰਚ, ਸ਼ਿਲਪਾ ਕੈਂਥ, ਅਸ਼ੋਕ ਸੰਧੂ, ਬਲਵਿੰਦਰ ਪੁਆਰ ਆਦਿ ਵੀ ਹਾਜਰ ਸਨ। ਕਿਤਾਬ ਰਿਲੀਜ਼ ਉਪਰੰਤ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵਲੋਂ ਲੇਖਕ ਰਾਜੇਸ਼ ਭਬਿਆਣਾ ਅਤੇ ਉਹਨਾਂ ਦੇ ਪਰਿਵਾਰ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ।
0 Comments