ਸ਼ੀਤਲਾ ਮਾਤਾ ਮੰਦਿਰ ਵਿਖੇ ਸਥਿਤ ਚੇਤ ਮਹੀਨੇ ਦਾ ਚਾਲਾ ਸ਼ੁਰੂ ਹੋਇਆ


ਸ੍ਰੀ ਅਨੰਦਪੁਰ ਸਾਹਿਬ, 18 ਮਾਰਚ (ਜੋਗਿੰਦਰ ਰਾਣਾ)-
ਸ੍ਰੀ ਅਨੰਦਪੁਰ ਸਾਹਿਬ ਵਾਰਡ ਨੰ- 1 ਮਜਾਰਾ ਵਿਖੇ ਸਥਿਤ ਪ੍ਰਾਚੀਨ ਉਦਾਸੀਨ ਆਸ਼ਰਮ ਸ਼ੀਤਲਾ ਮਾਤਾ ਮੰਦਿਰ ਵਿਖੇ ਸਥਿਤ ਚੇਤ ਮਹੀਨੇ ਦਾ ਮਾਤਾ ਸ਼ੀਤਲਾ ਜੀ ਦਾ ਚਾਲਾ ਸ਼ੁਰੂ ਹੋਇਆ ਇਹ ਪੂਜਾ ਮਾਤਾ ਸ਼ੀਤਲਾ ਜੀ ਦੀ ਚੇਤ ਮਹੀਨੇ ਵਿਚ ਆਉਦੇ ਚਾਰ ਮੰਗਲ ਵਾਰ ਕੀਤੀ ਜਾਂਦੀ ਹੈ, ਅੱਜ ਪਹਿਲੇ ਮੰਗਲਵਾਰ ਵਾਲੇ ਦਿਨ ਮਾਤਾ ਸ਼ੀਤਲਾ ਮੰਦਿਰ ਦੇ ਮਹੰਤ ਮਹੰਤ ਬਚਨ ਦਾਸ ਜੀ ਵਲੋ ਸਵੇਰੇ 4 ਵਜੇ ਆਰਤੀ ਪੂਜਾ ਸਰਭਤ ਦੇ ਭਲੇ ਦੀ ਅਰਦਾਸ ਕਰਕੇ ਸ਼ੁਰੂਆਤ ਕੀਤੀ ਅਤੇ ਕੰਜਕ ਪੂਜਾ ਕੀਤਾ ਅਤੇ ਮਾਤਾ ਸ਼ੀਤਲਾ ਜੀ ਦੇ ਚਾਲੈ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧੀਆਂ ਦਿੱਤੀਆਂ ਸਵੇਰੇ ਚਾਰ ਵਜੇ ਤੋ ਹੀ ਸੰਗਤਾਂ ਦੀਆਂ ਲਾਇਨਾ ਲਗਣੀਆ ਸ਼ੁਰੂ ਹੋ ਗਈਆਂ ਸੀ ਦੂਰ ਦਰਾਡੇ ਤੋ ਸੰਗਤ ਬਹੁਤ ਸ਼ਰਦਾ ਭਾਵਨਾ ਦੇ ਨਾਲ ਪਹੁੰਚਦੀਆਂ ਹਨ ਇਸ ਮੌਕੇ ਤੇ ਪੰਡਿਤ ਪਿਊਸ਼ ਬਾਬਾ ਸੁਰਜੀਤ ਸਿੰਘ, ਸ਼ਾਸਤਰੀ, ਗੁਰਮਿੰਦਰ ਸਿੰਘ ਉਦਾਸੀਨ, ਮਨੀਸ਼ ਲਾਲਾ, ਲਾਲਾ ਪ੍ਰਮੋਦ ਕੁਮਾਰ, ਜੱਸੀ ਰਾਣਾ, ਕੇਸ਼ਵ, ਮਾਧਵ, ਰਾਜਪਾਲ ਆਂਗਰਾ, ਗਾਂਦੀ ਪਰਿਵਾਰ, ਕਾਲਾ ਸੁਨਿਆਰਾ, ਬਿੱਟੂ, ਰਾਜੂ ਧੀਮਾਨ, ਇੰਦਰ ਜੀਤ ਧੀਮਾਨ, ਡਾਕਟਰ ਸੁਨੈਨਾ ਗੁਪਤਾ, ਡਾਕਟਰ ਵਿਸ਼ਾਲ ਸਿੰਗਲਾ, ਭਾਰਤਕਪੁਰ, ਸੰਜੇ ਮਹਿਤਾ ਕਮਲਜੀਤ ਸੈਣੀ, ਸ਼ਿਵੂ, ਹਿੰਮਤ ਸੋਢੀ, ਸਨਤਨ ਧਰਮ ਸਭਾ ਪ੍ਰਧਾਨ ਸ੍ਰੀ ਪੰਡਿਤ ਹਰੀਓਮ, ਪੰਡਿਤ ਤਰਲੋਚਨ ਸ਼ਰਮਾ, ਜੱਸੀ ਰਾਣਾ ਅਗੰਮਪੁਰ ਆਦਿ ਸੰਗਤ ਹਾਜ਼ਰ ਹੋਈ।

Post a Comment

0 Comments