ਸਿਹਤ, ਸਿਖਿਆ ਤੇ ਸਮਾਜਿਕ ਖੇਤਰ ਵਿੱਚ ਐਨਆਰਆਈ ਤੇ ਸਮਾਜ ਸੇਵਕ ਹਰਬੰਸ ਸਿੰਘ ਖੱਟਕੜ੍ਹ ਅਤੇ ਬੀਬੀ ਮਹਿੰਦਰ ਕੌਰ ਖੱਟਕੜ ਵਡਮੁੱਲਾ ਯੋਗਦਾਨ


ਗੁਰਦੁਆਰਾ ਪੰਜ ਤੀਰਥ ਸਾਹਿਬ ਜੰਡੂਸਿੰਘਾ ਵਿਖੇ ਅੱਖਾਂ ਫ੍ਰੀ ਜਾਂਚ ਕੈਂਪ ਲਗਾਇਆ

300 ਮਰੀਜ਼ਾਂ ਦੀ ਹੋਈ ਜਾਂਚ, 40 ਮਰੀਜ਼ ਆਪਰੇਸ਼ਨ ਵਾਸਤੇ ਚੁੱਣੇ ਗਏ, 200 ਮਰੀਜ਼ਾਂ ਨੂੰ ਐਨਕਾਂ ਮੁਫਤ ਦਿੱਤੀਆਂ ਗਈਆਂ

ਗੁਰੂ ਘਰ ਦੇ ਪ੍ਰਧਾਨ ਤੇ ਪ੍ਰਬੰਧਕਾਂ ਵੱਲੋਂ ਐਨਆਰਆਈ ਤੇ ਡਾਕਟਰਾਂ ਦੀ ਟੀਮ ਨੂੰ ਸਿਰੇਪਾਉ ਦੇ ਕੇ ਕੀਤਾ ਸਨਮਾਨਿੱਤ ਗਿਆ

ਅਮਰਜੀਤ ਸਿੰਘ ਜੰਡੂਸਿੰਘਾ- ਇਤਿਹਾਸਕ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਜਲੰਧਰ ਵਿਖੇ ਐਨਆਰਆਈ ਤੇ ਸਮਾਜ ਸੇਵਕ ਹਰਬੰਸ ਸਿੰਘ ਖੱਟਕੜ੍ਹ ਅਤੇ ਬੀਬੀ ਮਹਿੰਦਰ ਕੌਰ ਖੱਟਕੜ੍ਹ ਵਲੋਂ ਨਰਿੰਦਰ ਸਿੰਘ ਬੰਗਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਜਲੰਧਰ ਦੀ ਪ੍ਰੇਰਨਾਂ ਨਾਲ ਇੱਕ ਅੱਖਾਂ ਦੀ ਜਾਂਚ ਤੇ ਆਪਰੇਸ਼ਨ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਅਰੋੜਾ ਆਈ ਹਸਪਤਾਲ ਜਲੰਧਰ ਤੋਂ ਡਾ. ਚਰਨਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਜਿਥੇ 300 ਮਰੀਜ਼ਾਂ ਦੀ ਜਾਂਚ ਫ੍ਰੀ ਕੀਤੀ ਉਥੇ 40 ਮਰੀਜ਼ਾਂ ਦੀ ਚੋਣ ਆਪਰੇਸ਼ਨ ਵਾਸਤੇ ਕੀਤੀ ਗਈ ਤੇ 200 ਮਰੀਜ਼ਾਂ ਨੂੰ ਐਨਕਾਂ ਫ੍ਰੀ ਦਿੱਤੀਆਂ। ਇਸ ਕੈਂਪ ਦਾ ਉਦਘਾਟਨ ਐਨਆਰਆਈ ਹਰਬੰਸ ਸਿੰਘ ਖੱਟਕੜ੍ਹ ਅਤੇ ਬੀਬੀ ਮਹਿੰਦਰ ਕੌਰ ਖੱਟਕੜ੍ਹ ਵਲੋਂ ਕੀਤਾ ਗਿਆ। ਜਿਸਦਾ ਮਰੀਜ਼ਾਂ ਨੇ ਭਰਭੂਰ ਲਾਭ ਉਠਾਇਆ। ਇਸ ਮੌਕੇ ਮਰੀਜ਼ਾਂ ਲਈ ਪ੍ਰਬੰਧਕਾਂ ਵੱਲੋਂ ਗੁਰੂ ਕੇ ਲੰਗਰ ਵੀ ਲਗਾਏ ਗਏ। ਇਸ ਮੌਕੇ ਤੇ ਜਗਦੀਸ਼ ਬੰਗਾ ਸ਼ੋਸ਼ਲ ਵਰਕਰ ਯੂ.ਕੇ, ਅਧਿਆਪਕਾ ਤੇ ਸਮਾਜ ਸੇਵਿਕਾ ਕਮਲਜੀਤ ਬੰਗਾ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਸੈਕਟਰੀ ਅਮਰਜੀਤ ਸਿੰਘ, ਕਰਨੈਲ ਸਿੰਘ, ਜਸਪਾਲ ਸਿੰਘ ਗਿੱਲ, ਕੇਹਰ ਸਿੰਘ ਜੋਹਲ, ਗੁਰਦਿਆਲ ਸਿੰਘ ਕਪੂਰ ਪਿੰਡ, ਰਣਜੀਤ ਸਿੰਘ ਮੱਲੀ ਸਾਬਕਾ ਸਰਪੰਚ, ਜਸਪਾਲ ਸਿੰਘ ਸੋਨੀ ਸੰਘਾ, ਤੇਜਾ ਸਿੰਘ ਖਟਕੜ੍ਹ, ਜੋਗਿੰਦਰ ਸਿੰਘ, ਬਲਵਿੰਦਰ ਕੌਰ ਖਟਕੜ੍ਹ, ਜਗਵਿੰਦਰ ਸਿੰਘ ਸੰਘਾ, ਮਲਕੀਤ ਸਿੰਘ ਖਟਕੜ੍ਹ, ਹਰਜਿੰਦਰ ਕੌਰ ਖਟਕੜ੍ਹ, ਜਸਵਿੰਦਰ ਸਿੰਘ ਖਟਕੜ੍ਹ, ਬਲਦੇਵ ਸਿੰਘ ਖਟਕੜ੍ਹ, ਤੀਰਥ ਕੌਰ ਖਟਕੜ੍ਹ, ਪਰਵਿੰਦਰ ਸਿੰਘ ਖਟਕੜ੍ਹ, ਰਜਿੰਦਰ ਸਿੰਘ ਹੈੱਡ ਗ੍ਰੰਥੀ ਗੁ. ਗੁਰੂ ਨਾਨਕ ਦਰਬਾਰ ਖਾਨਪੁਰ ਤੇ ਹੋਰ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। 


Post a Comment

0 Comments