ਡੇਰਾ ਚਹੇੜੂ ਤੋਂ ਸੰਤ ਕ੍ਰਿਸ਼ਨ ਨਾਥ ਜੀ ਯੂਰਪ ਦੇ ਵੱਖ ਵੱਖ ਦੇਸ਼ਾਂ ਦੇ ਦੌਰੇ ਲਈ ਰਵਾਨਾਂ


ਡੇਰਾ ਚਹੇੜੂ ਵਿਖੇ ਅਰਦਾਸ ਬੇਨਤੀ ਉਪਰੰਤ ਸੰਗਤਾਂ ਨੇ ਮਹਾਂਪੁਰਸ਼ਾਂ ਨੂੰ ਵਿਦੇਸ਼ ਜਾਣ ਲਈ ਕੀਤਾ ਰਵਾਨਾਂ

ਅਮਰਜੀਤ ਸਿੰਘ ਜੰਡੂ ਸਿੰਘਾ- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋ੍ਹਡ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਯੂਰਪ ਦੇ ਵੱਖ ਵੱਖ ਦੇਸ਼ਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਸਬੰਧੀ ਮਨਾਏ ਜਾ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਡੇਰਾ ਚਹੇੜੂ ਤੋਂ ਵਿਦੇਸ਼ ਲਈ ਰਵਾਨਾਂ ਹੋਏ ਹਨ। ਗੁਰੂ ਘਰ ਦੇ ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਡੇਰਾ ਚਹੇੜੂ ਵਿਖੇ ਅਰਦਾਸ ਬੇਨਤੀ ਉਪਰੰਤ ਸੰਗਤਾਂ ਨੇ ਸੰਤ ਕ੍ਰਿਸ਼ਨ ਨਾਥ ਜੀ ਨੂੰ ਵਿਦੇਸ਼ ਜਾਣ ਲਈ ਰਵਾਨਾਂ ਕੀਤਾ। ਉਨ੍ਹਾਂ ਦਸਿਆ ਕਿ ਮਹਾਂਪੁਰਸ਼ ਯੂਰਪ ਦੇ ਵਿੱਚ ਕਰੀਬ 69 ਦਿਨਾਂ ਦੇ ਲਈ ਗਏ ਹਨ ਅਤੇ ਉਥੇ ਹੋ ਰਹੇ ਸਮਾਗਮਾਂ ਵਿੱਚ ਹਿੱਸਾ ਲੈ ਕੇ ਜਿਥੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਅੱਜ ਡੇਰੇ ਵਿਖੇ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ, ਜਸਵਿੰਦਰ ਬਿੱਲਾ, ਮਾ. ਪਰਮਜੀਤ ਗੋਰਾਇਆ, ਬਿੰਦਰ ਹਰਦਾਸਪੁਰ, ਰਾਜ਼ੇਸ਼ ਕੁਮਾਰ, ਦੇਵ ਰਾਜ, ਵਿਜੇ ਕੁਮਾਰ, ਮਿੱਠੂ ਸਿੰਘ ਮਾਲਵਾ, ਕੋਸ਼ਲਿਆ ਦੇਵੀ, ਅਮਰਜੀਤ ਕੌਰ, ਬਿੰਦਰ, ਸੁਰਜੀਤ ਕੌਰ, ਭੋਲੀ, ਹਰਦਾਸਪੁਰ, ਅਨੀਤਾ, ਬਿਮਲਾ ਰਾਣੀ, ਕਮਲੇਸ਼ ਰਾਣੀ, ਸੁਨੀਤਾ ਦੇਵੀ, ਨੀਲਮ, ਸੋਨੀਆ, ਜਸਵਿੰਦਰ, ਕਮਲਜੀਤ ਮਹੇੜੂ ਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ।


Post a Comment

0 Comments