ਪਿੰਡ ਪਤਾਰਾ ਵਾਸੀਆਂ ਨੂੰ ਮਿਲੇਗਾ ਸਾਫ ਸੁਥਰਾ ਪੀਣ ਵਾਲਾ ਪਾਣੀ, ਗਾ੍ਰਮ ਪੰਚਾਇਤ ਨੇ ਵੱਡੇ ਬੋਰ ਦਾ ਕੰਮ ਸ਼ੁਰੂ ਕਰਵਾਇਆ

ਅਮਰਜੀਤ ਸਿੰਘ ਜੰਡੂ ਸਿੰਘਾ- ਗ੍ਰਾਮ ਪੰਚਾਇਤ ਪਿੰ


ਡ ਪਤਾਰਾ ਵੱਲੋਂ ਪਿੰਡ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸਰਪੰਚ ਸੰਦੀਪ ਵਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਮੂਹ ਮੈਂਬਰ ਪੰਚਾਇਤ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਨੇ ਇਕੱਠੇ ਹੋ ਕੇ ਇੱਕ ਪਾਣੀ ਵਾਲੇ ਵੱਡੇ ਬੋਰ ਦੀ ਸ਼ੁਰੂਆਤ ਕੀਤੀ ਗਈ ਹੈ। ਸੰਦੀਪ ਵਰਮਾ ਨੇ ਕਿਹਾ ਬੋਰ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾ ਪਰਮਾਤਮਾ ਦਾ ਨਾਮ ਲੈਂਦੇ ਹੋਏ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਇਹ ਬੋਰ ਦਾ ਕੰਮ ਸ਼ੁਰੂ ਹੋਇਆ। ਉਨ੍ਹਾਂ ਕਿਹਾ ਪਿੰਡ ਵਿੱਚ ਇਹ ਬੋਰ ਹੋਣ ਨਾਲ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮਿਲੇਗਾ ਅਤੇ ਪਿੰਡ ਵਿੱਚੋਂ ਪਾਣੀ ਦੀ ਸਮੱਸਿਆ ਵੀ ਦੂਰ ਹੋਵੇਗੀ। ਉਨ੍ਹਾਂ ਨੇ ਸ਼ਮੂਹ ਸਹਿਯੋਗੀਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਰਪੰਚ ਸੰਦੀਪ ਵਰਮਾ, ਪੰਚ ਦਵਿੰਦਰ, ਪੰਚ ਹਰਜਿੰਦਰ ਮਿੰਟੂ, ਪੰਚ ਸਤਵੀਰ, ਪੰਚ ਕੁਲਵਿੰਦਰ, ਪੰਚ ਚਰਨਜੀਤ, ਸ਼ੁਭਮ, ਵਿਜੇ ਟੋਨੀ, ਬਿੰਦੂ ਬੈਂਸ, ਸਤਪਾਲ ਦਾਸ, ਸ਼ਰਮਾਂ, ਰਵੀ, ਅਮਰਜੀਤ, ਸ਼ਾਮ ਸ਼ੁੰਦਰ, ਅਮਰਜੀਤ ਗੱਗੂ, ਪਰਮਜੀਤ ਪੰਮਾਂ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। 


Post a Comment

0 Comments