ਸਾਬਕਾ ਵਿਧਾਇਕ ਸੰਦੋਆ ਨੇ ਲਾਲਾ ਜੰਗੀ ਰਾਮ ਦੀ ਮੌਤ ਤੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ ।


ਨੂਰਪੁਰ ਬੇਦੀ 23 ਮਾਰਚ (ਜੋਗਿੰਦਰ ਰਾਣਾ )-
 ਖੇਤਰ ਦੇ ਪਿੰਡ ਕੋਲਾਪੁਰ ਦੇ ਵਸਨੀਕ ਲਾਲਾ ਜੰਗੀ ਰਾਮ ਬੀਤੇ ਦਿਨੀ ਇੱਕ ਸੜਕ ਹਾਸੇ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਸਨ। ਜਿਸ ਤੇ ਅੱਜ ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਲਾਲਾ ਜੰਗੀ ਰਾਮ ਦੀ ਬੇਵਕਤੀ ਮੌਤ ਲਈ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨਾਂ ਨੇ ਜਿੱਥੇ ਵਾਹਿਗੁਰੂ ਦੇ ਚਰਨਾਂ ਚ ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਉੱਥੇ ਹੀ ਲਾਲਾ ਜੀ ਦੇ ਦੋਨੋਂ ਸਪੁੱਤਰਾਂ ਫੌਜੀ ਅਸ਼ਵਨੀ ਕੁਮਾਰ ਤੇ ਦਿਨੇਸ਼ ਕੁਮਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਿਤਾ ਇੱਕ ਠੰਡੀ ਬੋਹਡ ਦੀ ਛਾਂ ਵਰਗਾ ਹੁੰਦਾ ਹੈ। ਜਿਸ ਦਾ ਘਾਟਾ ਕਦੇ ਵੀ ਕੋਈ ਪੂਰਾ ਨਹੀਂ ਕਰ ਸਕਦਾ। ਪ੍ਰੰਤੂ ਸਾਨੂੰ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਜਾਣਨਾ ਚਾਹੀਦਾ ਹੈ। ਕਿਉਂਕਿ ਇਸ ਸੰਸਾਰ ਚ ਜੋ ਜਨਮਿਆਂ ਹੈ ਉਸਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ। ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਹਰਦੇਵ ਸਿੰਘ, ਸੋਹਣ ਸਿੰਘ, ਰਵਿੰਦਰ ਧੀਮਾਨ, ਮਾਸਟਰ ਬਖਸ਼ੀਸ਼ ਸਿੰਘ ਟਿੱਬਾ ਨੰਗਲ, ਮੁਕੇਸ਼ ਕੁਮਾਰ ਪੱਪਾ, ਕਰਨੈਲ ਸਿੰਘ, ਜਗਦੀਪ ਸਿੰਘ ਫੌਜੀ, ਡਾਕਟਰ ਦਿਨੇਸ਼ ਹੱਲਣ ਹਾਜ਼ਰ ਸਨ।

Post a Comment

0 Comments