32 ਪਿੰਡ ਵਾਸੀਆਂ ਨੇ ਪਿਮਸ ਹਸਪਤਾਲ ਜਲੰਧਰ ਦੀ ਟੀਮ ਨੂੰ ਖੂਨਦਾਨ ਕੀਤਾ
ਅਮਰਜੀਤ ਸਿੰਘ ਜੰਡੂ ਸਿੰਘਾ- ਸਮੂਹ ਗ੍ਰਾਮ ਪੰਚਾਇਤ ਕਪੂਰ ਪਿੰਡ ਜਲੰਧਰ ਵੱਲੋਂ ਸਰਪੰਚ ਅਸ਼ੋਕ ਕੁਮਾਰ ਦੀ ਵਿਸ਼ੇਸ਼ ਦੇਖਰੇਖ ਹੇਠ ਇੱਕ ਖੂਨਦਾਨ ਕੈਂਪ ਗੁਰਦੁਆਰਾ ਸਿੰਘ ਸਭਾ ਕਪੂਰ ਪਿੰਡ ਵਿਖੇ ਲਗਾਇਆ ਗਿਆ। ਇਸ ਮੌਕੇ ਖੂਨ ਇਕੱਤਰ ਕਰਨ ਵਾਸਤੇ ਪਿਮਸ ਹਸਪਤਾਲ ਦੇ ਡਾਕਟਰ ਰਾਜ ਰਿਸ਼ੀ, ਮਨਪ੍ਰੀਤ, ਕੋਸਲਰ ਆਰਤੀ, ਸ਼ੰਮੀ ਭੱਲਾ ਪੁੱਜੇ। ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ 32 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੂੰ ਸਬੰਧੋਨ ਕਰਦੇ ਹੋਏ ਸਰਪੰਚ ਅਸ਼ੋਕ ਕੁਮਾਰ ਨੇ ਕਿਹਾ ਪਿੰਡ ਵਾਸੀਆਂ ਵੱਲੋਂ ਦਾਨ ਕੀਤੇ ਇੱਕ ਯੂਨਿਟ ਖੂਨ ਨਾਲ ਤਿੰਨ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਲੋ੍ੜਵੰਦ ਮਰੀਜ਼ਾਂ ਦੀ ਮੱਦਦ ਕਰਨ ਲਈ ਖੂਨਦਾਨ ਕਰਨਾਂ ਚਾਹੀਦਾ ਹੈ। ਇਸ ਮੌਕੇ ਪੰਚ ਬਿਕਰਮਜੀਤ, ਪੰਚ ਨਗਿੰਰਦ ਸਿੰਘ, ਪੰਚ ਅਮਨਜੌਤ ਕੌਰ, ਪੰਚ ਰਾਜਵੀਰ, ਪੰਚ ਬਲਦੇਵ ਰਾਜ, ਗੁਰਪ੍ਰੀਤ ਸਿੰਘ ਹੈਪੀ (ਐਮ.ਡੀ ਹਰਲੀਨ ਵਾਟਰ ਪਾਰਕ), ਸਤਨਾਮ ਸਿੰਘ, ਸਤਵਿੰਦਰ ਸਿੰਘ, ਕੁਲਵਿੰਦਰ, ਨਰਿੰਦਰ ਕੌਰ, ਕੁਲਵਿੰਦਰ ਕੌਰ, ਗੁਰਨਾਮ ਸਿੰਘ ਧਨੋਆ, ਗੁਰਿੰਦਰ ਸਿੰਘ, ਸੰਤ ਪ੍ਰਕਾਸ਼, ਪਰਮਿੰਦਰ ਕੁਮਾਰ, ਹਰਪ੍ਰੀਤ ਸਿੰਘ ਹੈੱਡ ਗ੍ਰੰਥੀ, ਹਰਵਿੰਦਰ ਸਿੰਘ ਗ੍ਰੰਥੀ ਤੇ ਹੋਰ ਪਤਵੰਤੇ ਹਾਜ਼ਰ ਸਨ।
0 Comments