ਪਿੰਡ ਜਲਭੇ ਵਿੱਖੇ ਦਸਵੰਧ ਗਰੀਬਾਂ ਲਈ ਐਨਜੀਓ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵਿਤਰਿਤ ਕੀਤੀ ਗਈ


ਪਿੰਡ ਜਲਭੇ ਵਿੱਖੇ
ਬੀਤੇ ਦਿਨ ਮੌਜੂਦਾ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਵਿਜੇ ਲਸ਼ਮੀ ਅਤੇ ਸਮੂਹ ਸਕੂਲ ਸਟਾਫ ਮੈਂਬਰਾਂ, ਵਿਦਿਆਰਥੀਆਂ, ਇਲਾਕੇ ਦੀਆਂ ਨਗਰ ਪੰਚਾਇਤਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਵੱਡੇ ਸਹਿਯੋਗ ਨਾਲ ਨਵੇਂ ਹਾਲ ਕਮਰਿਆਂ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਆਪਣੇ ਸਮੂਹ ਸਾਥੀਆਂ ਅਤੇ ਆਪ ਵਰਕਰਾਂ ਦੇ ਕਾਫਲੇ ਨਾਲ ਪੁੱਜੇ। ਇਸ ਮੌਕੇ ਉਚੇਚੇ ਤੌਰ ਤੇ ਸਰਪੰਚ ਸੁਖਜੀਤ ਸਿੰਘ (ਸੁੱਖੀ ਦਾਊਦਪੁਰੀਆ) ਤੇ ਦਸਵੰਧ ਗਰੀਬਾਂ ਲਈ ਐਨਜੀਓ ਪੰਜਾਬ ਦੇ ਸਹਿਯੋਗ ਸਦਕਾ ਸਕੂਲ ਦੇ ਸਾਰੇ ਬੱਚਿਆਂ ਨੂੰ ਡਬਲ ਮਾਤਰਾ ਵਿੱਚ ਵਿਦਿਅਕ ਸਟੇਸ਼ਨਰੀ ਦਾ ਸਮਾਨ ਪ੍ਰਿੰਸੀਪਲ ਵਿਜੇ ਲਸ਼ਮੀ ਅਤੇ ਸਮੂਹ ਟੀਚਰ ਸਹਿਬਾਨਾਂ ਅਤੇ ਮਾਪਿਆਂ ਦੀ ਭਰਪੂਰ ਹਾਜ਼ਰੀ ਵਿੱਚ ਵੰਡਿਆ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨਜੀਓ ਮੁੱਖੀ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਅਤੇ ਸਰਪੰਚ ਸੁੱਖੀ ਦਾਉਦਪੁਰੀਆ ਨੇ ਕਿਹਾ ਅਸੀਂ ਸਮੂਹ ਸੇਵਾਦਾਰਾਂ, ਐਨਆਰਆਈ ਭਰਾਵਾਂ ਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਕਿ ਆਪਣੀ ਕਿਰਤ ਕਮਾਈ (ਦਸਵੰਧ) ਦਸਵੰਧ ਗਰੀਬਾਂ ਲਈ ਐਨਜੀਓ ਨੂੰ ਭੇਜ ਕੇ ਇਹੋ ਜਿਹੇ ਨੇਕ ਕਾਰਜ ਕਰਵਾ ਰਹੇ ਹਨ। ਉਨ੍ਹਾਂ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ।


Post a Comment

0 Comments