ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਦੀ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ, ਤਿੰਨ ਬੱਚੇ ਮੈਰਿਟ ਲਿਸਟ ਵਿੱਚ ਦਾਖਲ


ਅਮਰਜੀਤ ਸਿੰਘ ਜੰਡੂ ਸਿੰਘਾ-
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਜ਼ਾਰਾ ਦੀ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪਿ੍ਰੰਸੀਪਲ ਕੁਲਦੀਪ ਕੌਰ ਨੇ ਦਸਿਆ ਕਿ ਸਕੂਲ ਦੀ 12ਵੀਂ ਨੋਨਮੈਡੀਕਲ ਕਲਾਸ ਦੀ ਵਿਦਿਆਰਥਣ ਨਵਨੀਤ ਕੌਰ ਨੇ 500 ਵਿਚੋਂ 491 ਨੰਬਰ ਹਾਸਲ ਕਰਕੇ 9ਵਾਂ ਰੈਂਕ, ਨੋਨਮੈਡੀਕਲ ਦੇ ਵਿਦਿਆਰਥੀ ਸ਼ਿਵਮ ਕੰਡਾ ਨੇ 500 ਵਿਚੋਂ 490 ਨੰਬਰ ਹਾਸਲ ਕਰਕੇ 10ਵਾਂ ਰੈਂਕ ਤੇ ਮੈਡੀਕਲ ਦੀ ਵਿਦਿਆਰਣ ਹਰਲੀਨ ਕੌਰ ਨੇ 500 ਵਿਚੋਂ 487 ਨੰਬਰ ਹਾਸਲ ਕਰਕੇ 13ਵਾਂ ਰੈਂਕ ਹਾਸਲ ਕੀਤਾ ਹੈ। ਪਿ੍ਰੰਸੀਪਲ ਕੁਲਦੀਪ ਕੌਰ ਨੇ ਇਨ੍ਹਾਂ ਵਿਦਿਆਰਥੀਆਂ ਦੀ ਕਾਮਯਾਬੀ ਲਈ ਇਨਾਂ ਦੇ ਅਧਿਆਪਕ ਲੈਕਚਰਾਰ ਤਮੰਨਾ, ਲੈਕਚਰਾਰ ਨਵਜੀਤ ਕੌਰ, ਲੈਕਚਰਾਰ ਮਨਿੰਦਰਜੀਤ ਕੌਰ, ਲੈਕਚਰਾਰ ਨੀਲਮ ਤੇ ਜਸਪ੍ਰੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਹੈ ਉਥੇ ਬਚਿਆਂ ਦੇ ਸਮੂਹ ਮਾਪਿਆਂ ਨੂੰ ਵੀ ਮੁਬਾਰਕਾਂ ਦਿੱਤੀਆਂ ਹਨ। ਇਸ ਮੌਕੇ ਤੇ ਉਚੇਚੇ ਤੋਰ ਤੇ ਪੁੱਜੇ ਸਾਬਕਾ ਜਿਲ੍ਹਾ ਸਾਇੰਸ ਸੁਪਰਵਾਇਜ਼ਰ ਬਲਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਲਈ ਉਨ੍ਹਾਂ ਨੂੰ 11-11 ਸੋ ਰੁਪਏ ਤਿੰਨਾਂ ਨੂੰ ਭੇਟ ਕੀਤੇ। ਇਸ ਮੌਕੇ ਬੂਟਾ ਸਿੰਘ ਪਤਾਰਾ ਬਲਾਕ ਪ੍ਰਧਾਨ ਆਪ ਤੇ ਚੇਅਰਮੈਨ ਜਗਜੀਤ ਸਿੰਘ ਹਜ਼ਾਰਾ ਵੀ ਹਾਜ਼ਰ ਸਨ। 


Post a Comment

0 Comments