205 ਗੋਲੀਆਂ ਸਮੇਤ ਕਾਬੂ ਕੀਤੇ ਦੋਵੇਂ ਮੁਲਾਜ਼ਮਾਂ ਨਾਲ ਥਾਣਾ ਪਤਾਰਾ ਮੁੱਖੀ ਐਸ.ਆਈ ਗੁਰਸ਼ਰਨ ਸਿੰਘ ਏਐਸਆਈ ਬਲਜੀਤ ਸਿੰਘ, ਏਐਸਆਈ ਜੀਵਨ ਲਾਲ ਤੇ ਹੋਰ।
ਥਾਣਾ ਪਤਾਰਾ ਦੀ ਪੁਲਿਸ ਨੇ ਦੋ ਨੋਜਵਾਨਾਂ ਨੂੰ ਕਾਬੂ ਕਰਕੇ ਕੀਤਾ ਮਾਮਲਾ ਦਰਜ਼
ਅਮਰਜੀਤ ਸਿੰਘ ਜੰਡੂ ਸਿੰਘਾ- ਡੀਐਸਪੀ ਕੁਲਵੰਤ ਸਿੰਘ ਪੀਪੀਐਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਪੁਲਿਸ ਵੱਲੋਂ ਭੈੜੇ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਛੇੜੀ ਮੁਹਿੰਮ ਤਹਿਤ ਐਸ.ਆਈ ਗੁਰਸ਼ਰਨ ਸਿੰਘ ਮੁੱਖੀ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਜੈਤੇਵਾਲੀ ਤੋਂ ਇਕ ਮੋਟਰਸਾਈਕਲ ਸਮੇਤ ਦੋ ਨੋਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ 205 ਪਾਬੰਧੀਸ਼ੁੱਦਾਂ ਖੁੱਲੀਆਂ ਗੋਲੀਆ ਬਰਾਮਦ ਕੀਤੀਆਂ ਹਨ। ਦੋਵੇਂ ਨੋਜਵਾਨਾਂ ਦੀ ਪਹਿਚਾਣ ਕ੍ਰਿਸ਼ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਪਤਾਰਾ ਤੇ ਪਿੱਛੇ ਬੈਠੇ ਨੋਜਵਾਨ ਸ਼ੁਭਮ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਪਤਾਰਾ ਵੱਜੋਂ ਹੋਈ ਹੈ। ਜਿਨ੍ਹਾਂ ਦੇ ਸਪਲੈਡਰ ਮੋਟਰਸਾਈਕਲ ਨੰਬਰ ਪੀਬੀ10-ਡੀਜੇ-8924 ਦੇ ਕਾਲੇ ਟੂਲ ਬਾਕਸ ਵਿਚੋਂ ਮਿਲੇ ਇਕ ਕਾਲੇ ਲਿਫਾਫੇ ਵਿਚੋ 205 ਪਾਬੰਧੀਸ਼ੁੱਦਾਂ ਖੁੱਲੀਆਂ ਗੋਲੀਆਂ ਬਰਾਮਦ ਹੋਈਆਂ। ਇਨ੍ਹਾਂ ਦੋਵੇਂ ਨੋਜ਼ਵਾਨਾਂ ਖਿਲਾਫ ਥਾਣਾ ਪਤਾਰਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਐਸ.ਆਈ ਗੁਰਸ਼ਰਨ ਸਿੰਘ ਮੁੱਖੀ ਥਾਣਾ ਪਤਾਰਾ ਨੇ ਦਸਿਆ ਇਨ੍ਹਾਂ ਦੋਵੇਂ ਮੁਲਾਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਮੋਟਰਸਾਈਕਲ ਦੀ ਵੀ ਤਸਦੀਕ ਕੀਤੀ ਜਾਵੇਗੀ।
0 Comments