ਜਲੰਧਰ, 16 ਮਈ (ਅਮਰਜੀਤ ਸਿੰਘ ਜੰਡੂ ਸਿੰਘਾ)- ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ 36ਵੀਂ ਬਰਸੀ ਦੇ ਸਮਾਗਮ ਪਿੰਡ ਰਾਏਪੁਰ ਰਸੂਲਪੁਰ ਵਿਖੇ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਦੇ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਜੀ ਦੀ ਸਰਪ੍ਰਸਤੀ ਹੇਠ ਸ਼ਰਧਾਪੁਰਵਕ ਸਪੰਨ ਹੋਏ। ਇਸ ਮੌਕੇ ਪਹਿਲਾ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸੰਤ ਬਾਬਾ ਨਿਰਮਲ ਦਾਸ ਜੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ।
ਜਿਸ ਵਿਚ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜ਼ਿ. ਪੰਜਾਬ ਦੇ ਵੱਖ ਵੱਖ ਡੇਰਿਆਂ ਤੋਂ ਆਏ ਸੰਤ ਮਹਾਪੁਰਸ਼ਾਂ ਅਤੇ ਰਾਜਨੀਤਕ, ਸਮਾਜਿਕ ਆਗੂਆਂ ਅਤੇ ਬੁੱਧੀਜੀਵੀਆਂ ਨੇ ਵੱਡੇ ਪੱਧਰ ਤੇ ਹਾਜ਼ਰੀ ਭਰਕੇ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕੀਰਤਨੀ ਜੱਥਾ ਭਾਈ ਚੰਨਣ ਸਿੰਘ ਮਜਬੂਰ, ਬੇਗਮਪੁਰਾ ਭਜਨ ਮੰਡਲੀ ਆਦਿ ਤੋਂ ਇਲਾਵਾ ਵੱਖ ਵੱਖ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਤ ਬਾਬਾ ਪ੍ਰੀਤਮ ਦਾਸ ਜੀ ਦੀ ਜੀਵਣੀ ਬਾਰੇ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਕੀਰਤਨ ਰਾਹੀਂ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਘਰ ਵਿਖੇ ਪੁੱਜੀਆਂ ਸੰਗਤਾਂ ਨੂੰ ਸੰਤ ਨਿਰਮਲ ਦਾਸ ਜੀ ਨੇ ਨਿਹਾਲ ਕੀਤਾ। ਬਰਸੀ ਸਮਾਗਮ ਮੌਕੇ ਸੰਤ ਸਰਵਣ ਦਾਸ ਜੀ ਬੋਹਣ ਪੱਟੀ ਹੁਸ਼ਿਆਰਪੁਰ, ਸੰਤ ਰਮੇਸ਼ ਦਾਸ ਜੀ ਸ਼ੇਰਪੁਰ ਢੱਕੋ, ਸੰਤ ਜਗੀਰ ਸਿੰਘ ਜੀ ਸਰਬੱਤ ਭਲਾ ਆਸ਼ਰਮ, ਸੰਤ ਸਰਵਣ ਦਾਸ ਸਲੇਮ ਟਾਬਰੀ ਲੁਧਿਆਣਾ, ਸੰਤ ਵਿਨੈ ਮੁਨੀ ਜੰਮੂ, ਸੰਤ ਬਲਵੰਤ ਸਿੰਘ ਡਿੰਗਰੀਆ, ਸੰਤ ਬਾਬਾ ਧਰਮਪਾਲ ਹੁਸ਼ਿਆਰਪੁਰ, ਸੰਤ ਸਤਨਾਮ ਸਿੰਘ ਬਬੇਲੀ, ਸੰਤ ਬਾਬਾ ਹਰਦੇਵ ਸਿੰਘ ਹਰੀਆਂ ਵੇਲਾਂ, ਸੰਤ ਪਰਗਟ ਨਾਥ ਜੀ, ਸੰਤ ਬਾਬਾ ਗੁਰਮੀਤ ਸਿੰਘ, ਸੰਤ ਬਲਕਾਰ ਸਿੰਘ ਤੱਗੜ ਬਡਾਲਾ, ਸੰਤ ਬੀਬੀ ਕੁਲਦੀਪ ਕੌਰ ਮੈਹਨਾ, ਸੰਤ ਬੀਬੀ ਕਮਲੇਸ਼ ਕੌਰ ਨਾਹਲਾ, ਸੰਤ ਬਾਬਾ ਜਸਵੀਰ ਸਿੰਘ ਚਮਕੌਰ ਸਾਹਿਬ, ਸਾਈਂ ਮਧੂ ਸ਼ਾਹ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ, ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ, ਸਾਬਕਾ ਐਸਐਸਪੀ ਰਜਿੰਦਰ ਸਿੰਘ, ਅਮਰਜੀਤ ਕੰਗ, ਰਾਣਾ ਰੰਧਾਵਾ ਅਤੇ ਹੋਰ ਸਿਆਸੀ ਆਗੂ ਹਾਜ਼ਰ ਹੋਏ।
ਇਸ ਮੌਕੇ ਆਏ ਹੋਏ ਸੰਤ ਮਹਾਂਪੁਰਸ਼ਾਂ, ਰਾਜਨੀਤਕ ਅਤੇ ਸਮਾਜਿਕ ਆਗੂਆਂ ਨੂੰ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਭੈਣ ਸੰਤੋਸ਼ ਕੁਮਾਰੀ ਵੱਲੋਂ ਗੁਰੂ ਦੀ ਬਖ਼ਸ਼ਿਸ਼ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਫਤ ਮੈਡੀਕਲ ਕੈੰਂਪ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਮਨਜੀਤ ਸਿੰਘ ਅਤੇ ਉਨ੍ਹਾਂ ਦੀ ਪੁਰੀ ਟੀਮ ਨੇ ਸੰਗਤਾਂ ਦਾ ਚੇੈੱਕਅੱਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ।
ਇਸ ਮੌਕੇ ਬਾਬਾ ਗੁਰਦੇਵ ਸਿੰਘ ਨਿਹੰਗ ਸਿੰਘ ਮੁਖੀ ਤਰਨਾ ਦਲ, ਬਲਵੰਤ ਸਿੰਘ ਡਿੰਗਰੀਆਂ, ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਸੰਤ ਕ੍ਰਿਪਾਲ ਦਾਸ ਭਾਰਟਾ, ਸੰਤ ਕੁਲਦੀਪ ਸਿੰਘ, ਸੰਤ ਧਰਮਪਾਲ, ਸੰਤ ਹਰਮੀਤ ਸਿੰਘ ਬਣਾਂ ਸਾਹਿਬ, ਸੰਤ ਬਾਬਾ ਕਸ਼ਮੀਰ ਸਿੰਘ ਕੋਟ ਫਤੂਹੀ, ਸੰਤ ਮਨਦੀਪ ਦਾਸ, ਸੰਤ ਬੀਬੀ ਕਮਲੇਸ਼ ਕੁਮਾਰੀ ਨਾਹਲਾ, ਸੰਤ ਪ੍ਰਗਟ ਨਾਥ ਰਹੀਮਪੁਰ, ਸੰਤ ਰਾਮ ਕ੍ਰਿਸ਼ਨ ਹਰੀਪੁਰ ਬਾਠਾਂ, ਸੰਤ ਮਨਦੀਪ ਸਿੰਘ ਹਿਮਾਚਲ ਪ੍ਰਦੇਸ਼, ਸੰਤ ਸਤਵਿੰਦਰ ਹੀਰਾ, ਬਾਬਾ ਦਲਜੀਤ ਸਿੰਘ ਸੋਢੀ, ਸੰਤ ਰਵਿੰਦਰ ਕੌਰ, ਸੰਤ ਕੁਲਦੀਪ ਸਿੰਘ ਬਸੀ ਮਰੁਫ, ਸੰਤ ਬਲਵੀਰ ਦਾਸ, ਸੰਤ ਭਗਵਾਨ ਸਿੰਘ, ਸੰਤ ਭਜਨ ਸਿੰਘ, ਬੀਬੀ ਸ਼ਰੀਫਾਂ, ਸੰਤ ਪ੍ਰਕਾਸ਼ ਸਿੰਘ ਬਿੰਜੋ, ਸੰਤ ਪ੍ਰੇਮ ਨਾਥ ਸੋਢੀ, ਸੰਤ ਸੋਹਣ ਦਾਸ, ਸੰਤ ਬਲਵਿੰਦਰ ਡਮੂੰਡਾ, ਸੰਤ ਗੁਰਮੁਖ ਨੰਦ, ਸੰਤ ਨਵਪ੍ਰੀਤ, ਸੰਤ ਸ਼ਾਂਤੀ ਦਾਸ, ਸੰਤ ਮਨਜੀਤ ਦਾਸ, ਸੰਤ ਸੰਤੋਖ ਸਿੰਘ, ਸੰਤ ਚਮਨ ਲਾਲ, ਸੰਤ ਗੁਰਮੁਖ ਜੀ, ਬੀਬੀ ਸਮਿਤਰੀ, ਸ਼ੁਸ਼ੀਲ ਰਿੰਕੁ ਸਾਬਕਾ ਐਮ ਪੀ, ਰਾਣਾ ਰੰਧਾਵਾ, ਜਥੇਦਾਰ ਗੁਰਦੀਪ ਸਿੰਘ ਬਾਹੀਆ, ਹਰਵਿੰਦਰ ਸਿੰਘ ਵੀਰ ਰਹੀਮਪੁਰੀ, ਰਾਜ ਕੁਮਾਰ ਡੋਗਰ, ਮਹਿੰਦਰ ਪਾਲ ਸੰਤੋਖਪੁਰਾ, ਡਾ. ਰਾਜ ਕੁਮਾਰ ਟਾਂਡਾ, ਡਾ. ਮਨਜੀਤ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।
0 Comments