ਕੇਬਿਨੇਟ ਮੰਤਰੀ ਮੋਹਿੰਦਰ ਭਗਤ ਵੱਲੋਂ ਆਰਿਆ ਸਮਾਜ ਵੇਦ ਮੰਦਰ ਨੂੰ ਦਿੱਤਾ 5 ਲੱਖ ਰੁਪਏ ਦਾ ਅਨੁਦਾਨ

ਜਲੰਧਰ, 23 ਮਈ (ਅਮਰਜੀਤ ਸਿੰਘ)- ਪੰਜਾਬ ਦੇ ਬਾਗਬਾਨੀ, ਆਜ਼ਾਦੀ ਸੰਗ੍ਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਆਰਿਆ ਸਮਾਜ ਵੇਦ ਮੰਦਰ ਪ੍ਰਬੰਧਕ ਕਮੇਟੀ, ਭਾਰਗਵ ਨਗਰ, ਜਲੰਧਰ ਨੂੰ ਉਨ੍ਹਾਂ ਦੀ ਵਿਸ਼ੇਸ਼ ਮੰਗ 'ਤੇ ਮੰਦਰ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦਾ ਅਨੁਦਾਨ ਦਿੱਤਾ। ਅੱਜ ਆਰਿਆ ਸਮਾਜ ਵੇਦ ਮੰਦਰ ਲਈ ਗ੍ਰਾਂਟ ਮਨਜ਼ੂਰ ਹੋਣ 'ਤੇ ਸ਼੍ਰੀ ਮੋਹਿੰਦਰ ਭਗਤ ਨੇ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ 5 ਲੱਖ ਰੁਪਏ ਦਾ ਚੈਕ ਸੌਂਪਿਆ, ਜਿਸ ਲਈ ਕਮੇਟੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ. ਮੋਹਿੰਦਰ ਭਗਤ ਨੇ ਕਿਹਾ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਨੇ ਦੇਸ਼ ਵਿਚੋਂ ਛੂਆਛਾਤ ਨੂੰ ਖਤਮ ਕਰਨ ਲਈ ਆਰਿਆ ਸਮਾਜ ਦੀ ਸਥਾਪਨਾ ਕੀਤੀ ਸੀ। ਇਹ ਉਨ੍ਹਾਂ ਦੇ ਯਤਨਾਂ ਦਾ ਨਤੀਜਾ ਹੈ ਕਿ ਅੱਜ ਦਲਿਤ ਸਮਾਜ ਦੇ ਲੋਕ ਇੱਜ਼ਤ ਨਾਲ ਆਪਣਾ ਜੀਵਨ ਜੀ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਸੰਸਥਾਨਾਂ ਨੂੰ ਵਿਕਸਿਤ ਕਰਨ ਲਈ ਆਪਣਾ ਯੋਗਦਾਨ ਪਾਈਏ। ਇਸ ਮੌਕੇ ਕਮਲ ਕਿਸ਼ੋਰ, ਰਮੇਸ਼ ਲਾਲ, ਸੁਦੇਸ਼ ਕੁਮਾਰ, ਰਾਜ ਕੁਮਾਰ, ਬਿਸ਼ੰਬਰ ਕੁਮਾਰ, ਕੀਮਤੀ ਭਗਤ, ਜੈ ਚੰਦ, ਸੁਦੇਸ਼ ਭਗਤ, ਵਿਜੇ ਕੁਮਾਰ, ਰੌਕਸੀ ਅਰੋੜਾ, ਵਰੁਣ ਸੱਜਣ ਅਤੇ ਹੋਰ ਮੈਂਬਰ ਮੌਜੂਦ ਸਨ।

Post a Comment

0 Comments